ਜਲੰਧਰ- ਭਾਰਤ ਦੀ ਇਲੈਕਟ੍ਰੋਨਿਕ ਕੰਪਨੀ ਇੰਟੈਕਸ ਨੇ ਦੋ ਨਵੇਂ ਕਿਫਾਇਤੀ 4G VoLTE ਸਮਾਰਟਫੋਨ ਲਾਂਚ ਕੀਤੇ ਹਨ। ਬੈਂਗਲੁਰੂ 'ਚ ਚੱਲ ਰਹੇ ਇੰਡੀਆ ਗੈਜੇਟਜ਼ ਐਕਸਪੋ 'ਚ ਕੰਪਨੀ ਨੇ ਆਪਣੇ ਇੰਟੈਕਸ ਐਕਵਾ 5.5 ਵੀ.ਆਰ. ਅਤੇ ਐਕਵਾ ਕ੍ਰੇਜ਼ II ਤੋਂ ਪਰਦਾ ਚੁੱਕਿਆ ਹੈ। ਇੰਟੈਕਸ ਐਕਵਾ 5.5 ਵੀ.ਆਰ. ਦੀ ਕੀਮਤ 5,099 ਰੁਪਏ ਅਤੇ ਐਕਵਾ ਕ੍ਰੇਜ਼ II ਦੀ ਕੀਮਤ 5,990 ਰੁਪਏ ਹੋਵੇਗੀ।
Intex Aqua 5.5 VR
ਇੰਟੈਕਸ ਐਕਵਾ 5.5 ਵੀ.ਆਰ. 'ਚ 5.5-ਇੰਚ ਦੀ ਐੱਚ.ਡੀ. (1280x720 ਪਿਕਸਲ) ਡਿਸਪਲੇ, 64-ਬਿਟ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6737ਵੀ/ਡਬਲਯੂ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਮਲਟੀਟਾਸਕਿੰਗ ਲਈ ਮੌਜੂਦ ਹੈ 1 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਮੈਮਰੀ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ ਇਸ ਡੁਅਲ ਸਿਮ ਸਮਾਰਟਫੋਨ 'ਚ 5 ਮੈਗਾਪਿਕਸਲ ਫਰੰਟ ਅਤੇ ਰਿਅਰ ਕੈਮਰੇ ਦੇ ਨਾਲ ਡੁਅਲ ਐੱਲ.ਈ.ਡੀ. ਫਲੈਸ਼ ਵੀ ਮੌਜੂਦ ਹੈ। ਇਸ 4ਜੀ ਸਮਾਰਟਫੋਨ 'ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.0 ਅਤੇ ਜੀ.ਪੀ.ਐੱਸ. ਵਰਗੇ ਆਮ ਕੁਨੈਕਟੀਵਿਟੀ ਫੀਚਰ ਮੌਜੂਦ ਹਨ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Aqua Craze II 4G VoLTE
ਇੰਟੈਕਸ ਐਕਵਾ ਕ੍ਰੇਜ਼ II ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ 'ਚ 5-ਇੰਚ ਦੀ ਐੱਚ.ਡੀ. (1280x720 ਪਿਕਸਲ) ਡਿਸਪਲੇ, 1.3 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ ਐੱਸ.ਸੀ. 9832ਏ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-400ਐੱਮ.ਪੀ. ਜੀ.ਪੀ.ਯੂ. ਇੰਟੀਗ੍ਰੇਟਿਡ ਹੈ। 1ਜੀ.ਬੀ. ਡੀ.ਡੀ.ਆਰ.3 ਰੈਮ ਇਸ ਹੈਂਡਸੈੱਟ ਦਾ ਹਿੱਸਾ ਹੈ। ਇਸ ਦੀ ਇਨਬਿਲਟ ਸਟੋਰੇਜ 8ਜੀ.ਬੀ. ਹੈ ਅਤੇ ਹੈਂਡਸੈੱਟ 'ਚ 32ਜੀ.ਬੀ. ਤੱਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਵੀ ਇਸਤੇਮਾਲ ਕਰ ਸਕਦੇ ਹੋ। ਇਹ ਡੁਅਲ ਸਿਮ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ। ਰਿਅਰ ਕੈਮਰਾ 5 ਮੈਗਾਪਿਕਸਲ ਦਾ ਹੈ ਅਤੇ ਨਾਲ ਹੀ ਐੱਲ.ਈ.ਡੀ. ਫਲੈਸ਼ ਵੀ ਮੌਜੂਦ ਹੈ। ਫਰੰਟ ਕੈਮਰੇ ਦਾ ਸੈਂਸਰ ਵੀ 5 ਮੈਗਾਪਿਕਸਲ ਦਾ ਹੈ। 4ਜੀ VoLTE ਨਾਲ ਲੈਸ ਇਸ ਸਮਾਰਟਫੋਨ ਦੀ ਪਾਵਰ ਦੇਣ ਲਈ 2500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਗੈਲੈਕਸੀ ਨੋਟ-7 ਨਾ ਲੈ ਕੇ ਚੱਲਣ ਯਾਤਰੀ : ਇੰਡੀਗੋ
NEXT STORY