ਜਲੰਧਰ— ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਕਲਾਊੁਡ ਕਰਿਸਟਲ 2.5D ਸਮਾਰਟਫੋਨ ਨੂੰ ਲਾਂਚ ਕੀਤਾ ਹੈ। 4G LTE ਤਕਨੀਕ ਨਾਲ ਲੈਸ ਇਸ ਸਮਾਰਟਫੋਨ ਦੀ ਕੀਮਤ 6,899 ਰੁਪਏ ਹੈ। ਇਹ ਫੋਨ ਈ-ਕਾਮਰਸ ਸਾਈਟ ਐਮਾਜਨ ਭਾਰਤ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਇੰਟੈਕਸ ਕਲਾਊਡ ਕਰਿਸਟਲ 2.5D ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5-ਇੰਚ ਦੀ HD IPS 2.5D ਕਰਵਡ ਗਲਾਸ ਡਿਜ਼ਾਈਨ ਡਿਸਪਲੇ ਦਿੱਤੀ ਗਈ ਹੈ, ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਫੋਨ 'ਚ 3gb ਰੈਮ ਅਤੇ 16gb ਇੰਟਰਨਲ ਮੈਮਰੀ ਦਿਤੀ ਗਈ ਹੈ। ਇਸ 'ਤੋਂ ਇਲਾਵਾ ਮਾਇਕ੍ਰੋ ਐੱਸ. ਡੀ ਕਾਰਡ ਦੇ ਨਾਲ 32GB ਤੱਕ ਮੈਮਰੀ ਐਕਸਪੇਂਡ ਕਰ ਸਕਦੇ ਹੋ।
ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 5.1 ਲਾਲੀਪਾਪ 'ਤੇ ਆਧਾਰਿਤ ਇਸ ਫੋਨ 'ਚ ਫੋਟੋਗ੍ਰਾਫੀ ਲਈ ਐੱਲ. ਈ. ਡੀ ਫਲੈਸ਼ ਦੇ ਨਾਲ-ਨਾਲ 8-MP ਰੀਅਰ ਕੈਮਰਾ ਦਿੱਤਾ ਗਿਆ ਹੈ 'ਤੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 2-MP ਫਰੰਟ ਕੈਮਰਾ ਵੀ ਉਪਲੱਬਧ ਹੈ। ਫੋਨ ਦਾ ਕੈਮਰਾ ਘੱਟ ਰੋਸ਼ਨੀ 'ਚ ਵੀ ਬਿਹਤਰ ਫੋਟੋਗ੍ਰਾਫੀ ਕਰਨ 'ਚ ਸਮਰੱਥ ਹੈ। ਇੰਟੈਕਸ ਕਲਾਊੁਡ ਕਰਿਸਟਲ 2.5D 1GHz ਕਵਾਡ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਨ ਨੂੰ ਮੀਡੀਆਟੈੱਕ ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ।
ਕੁਨੈੱਕਟੀਵਿਟੀ ਆਪਸ਼ਨ ਦੇ ਤੌਰ ਇੰਟੈਕਸ ਕਲਾਉਡ ਕਰਿਸਟਲ 2.5D 'ਚ 4G LTE ਦੇ ਇਲਾਵਾ ਬਲੁਟੁੱਥ ਅਤੇ ਵਾਈ- ਫਾਈ ਦੀ ਸਹੂਲਤ ਉਪਲੱਬਧ ਹੈ। ਇਸ 'ਚ ਪਾਵਰ ਬੈਕਅਪ ਲਈ 2,200mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਕੰਪਨੀ ਦੇ ਅਨੁਸਾਰ 6-8 ਘੰਟੇ ਦਾ ਟਾਕਟਾਈਮ ਅਤੇ 5 ਦਿਨ ਦਾ ਸਟੈਂਡਬਾਏ ਟਾਈਮ ਦੇਣ 'ਚ ਸਮਰੱਥ ਹੈ।
ਇਸ ਫੋਨ 'ਚ ਮਾਂ-ਬੋਲੀ ਸਰਵਿਸ ਦਾ ਉਪਯੋਗ ਕੀਤਾ ਗਿਆ ਹੈ ਜੋ ਹਿੰਦੀ ਸਹਿਤ 21 ਰੀਜਨਲ ਭਾਸ਼ਾਵਾਂ ਸ਼ਾਮਿਲ ਹਨ। ਫੋਨ 'ਚ ਫੋਟਾ, ਇੰਟੈਕਸ ਸਰਵਿਸ, ਓਪੇਰਾ ਮਿਨੀ, ਕਲਿਨ ਮਾਸਟਰ, ਐਮਾਜਾਨ, ਅਤੇ ਨਿਊਜ਼ਹੰਟ ਚੈਟਜ ਜਿਹੇ ਪ੍ਰੀਲੋਡਡ ਐਪਲਿਕੇਸ਼ਨ ਵੀ ਦਿੱਤੇ ਗਏ ਹਨ।
ਤੁਹਾਡੀ ਸਿਹਤ ਦਾ ਧਿਆਨ ਰੱਖੇਗੀ ਇਹ ਹੈਲਥ ਪਾਈ ਮੋਬਾਇਲ ਐਪ
NEXT STORY