ਚੰਡੀਗੜ੍ਹ (ਰੋਹਾਲ) : ਸ਼ਹਿਰ 'ਚ ਐਤਵਾਰ ਸਵੇਰੇ ਹੋਈ ਹਲਕੀ ਬੂੰਦਾਬਾਂਦੀ ਤਿਉਹਾਰੀ ਸੀਜ਼ਨ ’ਚ ਹਲਕੀ ਠੰਡ ਲੈ ਕੇ ਆਈ। ਭਵਿੱਖਬਾਣੀ ਮੁਤਾਬਕ ਐਤਵਾਰ ਸਵੇਰੇ ਪੱਛਮੀ ਗੜਬੜੀ ਲੋਕਾਂ ਦੇ ਜਾਗਣ ਤੋਂ ਪਹਿਲਾਂ ਸ਼ਹਿਰ ’ਚ ਆ ਚੁੱਕੀ ਸੀ। ਸਵੇਰੇ 6 ਵਜੇ ਤੱਕ ਬੱਦਲਵਾਈ ਦੇ ਨਾਲ ਤੇਜ਼, ਠੰਡੀਆਂ ਹਵਾਵਾਂ ਸ਼ਹਿਰ ’ਚ ਦਾਖ਼ਲ ਹੋਈਆਂ। ਇਨ੍ਹਾਂ ਤੇਜ਼ ਹਵਾਵਾਂ ਨੇ ਸ਼ਹਿਰ ਦੇ ਹੁੰਮਸ ਵਾਲੇ ਅਤੇ ਗਰਮ ਮਾਹੌਲ ’ਚ ਇੰਨੀ ਠੰਡ ਲਿਆਂਦੀ ਕਿ ਪੱਖੇ ਬੰਦ ਕਰਨੇ ਪੈ ਗਏ। ਤੇਜ਼ ਹਵਾਵਾਂ, ਸ਼ਹਿਰ 'ਤੇ ਛਾਏ ਬੱਦਲਾਂ ਦੇ ਨਾਲ ਬੂੰਦਾਬਾਂਦੀ ਲੈ ਆਈ। ਇਸ ਹਲਕੀ ਜਿਹੀ ਬੂੰਦਾਬਾਂਦੀ ਨੇ ਹੀ ਰਾਤ ਦਾ ਤਾਪਮਾਨ ਕਰੀਬ 19 ਡਿਗਰੀ ਤੱਕ ਘਟਾ ਦਿੱਤਾ। ਮੌਸਮ 'ਚ ਇਸ ਤਬਦੀਲੀ ਦਾ ਪ੍ਰਭਾਵ ਇਹ ਹੋਇਆ ਕਿ ਦਿਨ ਦਾ ਤਾਪਮਾਨ ਵੀ 36 ਡਿਗਰੀ ਤੱਕ ਪਹੁੰਚ ਗਿਆ ਪਰ ਤੇਜ਼ ਗਰਮੀ ਦੀ ਬਜਾਏ ਲੋਕਾਂ ਨੂੰ ਸੁਹਾਵਣਾ ਮੌਸਮ ਮਹਿਸੂਸ ਹੋਇਆ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਭਾਰੀ ਮੀਂਹ ਦਾ ਅਲਰਟ, ਇਨ੍ਹਾਂ 13 ਜ਼ਿਲ੍ਹਿਆਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਦੋ ਦਿਨਾਂ ਤੋਂ ਪੱਛਮੀ ਗੜਬੜੀ ਸਰਗਰਮ, ਅੱਜ ਵੀ ਮੀਂਹ ਪੈਣ ਦੀ ਸੰਭਾਵਨਾ
ਪੱਛਮੀ ਗੜਬੜੀ 5 ਤੋਂ 7 ਅਕਤੂਬਰ ਤੱਕ ਪੂਰੇ ਉੱਤਰ ਭਾਰਤ 'ਚ ਸਰਗਰਮ ਰਹਿਣ ਦੀ ਉਮੀਦ ਹੈ। ਹਫ਼ਤੇ ਦੇ ਦੂਜੇ ਦਿਨ ਸੋਮਵਾਰ ਨੂੰ ਵੀ ਸ਼ਹਿਰ 'ਚ ਮੀਂਹ ਪੈਣ ਦੀ ਉਮੀਦ ਹੈ। ਐਤਵਾਰ ਨੂੰ ਸ਼ਹਿਰ 'ਚ ਸਿਰਫ਼ 0.8 ਮਿਲੀਮੀਟਰ ਮੀਂਹ ਪਿਆ, ਪਰ ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਗੜਬੜੀ ਕਾਰਨ ਸੋਮਵਾਰ ਨੂੰ 30 ਤੋਂ 40 ਕਿਲੋਮੀਟਰ ਦੀਆਂ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਉਮੀਦ ਹੈ। ਪਿਛਲੇ ਸਾਲ ਸਰਦੀਆਂ ਦੇ ਮੌਸਮ ਦੌਰਾਨ ਪੱਛਮੀ ਗੜਬੜੀ ਘੱਟ ਸਰਗਰਮ ਹੋਣ ਕਾਰਨ ਸਰਦੀਆਂ ਘੱਟ ਰਹੀਆਂ ਸਨ, ਪਰ ਇਸ ਵਾਰ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਪੱਛਮੀ ਗੜਬੜੀ ਲਗਾਤਾਰ ਸਰਗਰਮ ਰਹਿਣ ਕਾਰਨ ਸਰਦੀਆਂ ਵਧੀਆ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ਿਮਨੀ ਚੋਣ ਦਾ ਐਲਾਨ, ਜਾਰੀ ਹੋਈ NOTIFICATION, ਪੜ੍ਹੋ ਪੂਰਾ ਸ਼ਡਿਊਲ
ਪਹਾੜਾਂ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਹਲਕੀ ਠੰਡ ਜਾਰੀ ਰਹੇਗੀ
ਐਤਵਾਰ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਚੰਗੀ ਬਾਰਸ਼ ਅਤੇ ਬੂੰਦਾਬਾਂਦੀ ਹੋਈ, ਜਿਸ ਕਾਰਨ ਪਹਾੜਾਂ 'ਚ ਇਸ ਸੀਜ਼ਨ ਦੀ ਪਹਿਲੀ ਚੰਗੀ ਬਰਫ਼ਬਾਰੀ ਹੋ ਚੁੱਕੀ ਹੈ। ਰੋਹਤਾਂਗ ਦੇ ਨਾਲ ਮੰਡੀ ਜ਼ਿਲ੍ਹੇ ਦੇ ਸ਼ਿਕਾਰੀ ਦੇਵੀ ਅਤੇ ਧਰਮਸ਼ਾਲਾ ਨਾਲ ਲੱਗਦੀਆਂ ਧੌਲਾਧਰ ਪਹਾੜੀਆਂ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਾਲ ਢੱਕ ਗਈਆਂ। ਇਸ ਬਰਫ਼ਬਾਰੀ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਪਹਾੜਾਂ ਤੋਂ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ਵਿਚ ਰਾਤ ਦੇ ਤਾਪਮਾਨ ਵਿਚ ਗਿਰਾਵਟ ਦਰਜ ਕਰਣਗੀਆਂ। ਰਾਤ ਦੇ ਤਾਪਮਾਨ ਵਿਚ ਗਿਰਾਵਟ ਦੇ ਨਤੀਜੇ ਵਜੋਂ ਦਿਨ ਦਾ ਤਾਪਮਾਨ 35 ਡਿਗਰੀ ਤੱਕ ਪਹੁੰਚਣ ਕਾਰਨ ਵੀ ਮੌਸਮ ਸੁਹਾਵਣਾ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਕੀਤਾ ਦੌਰਾ, ਦਿੱਤਾ ਇਹ ਭਰੋਸਾ
NEXT STORY