ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਪਲ ਆਈਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੈ। ਐਪਲ ਨੇ ਆਪਣੇ ਸਪੈਸ਼ਲ ਈਵੈਂਟ ਦੌਰਾਨ ਆਈ.ਓ.ਐੱਸ. 13 ਨੂੰ ਜਲਦੀ ਉਪਲੱਬਧ ਕਰਨ ਦੀ ਜਾਣਕਾਰੀ ਦਿੱਤੀ ਸੀ ਪਰ ਉਸ ਤੋਂ ਪਹਿਲਾਂ ਹੀ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ।
- ਰਿਪੋਰਟ ’ਚ ਸਕਿਓਰਿਟੀ ਰਿਸਰਚਰ ਜੋਸ ਰੋਡ੍ਰੀਗੇਜ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਆਈ.ਓ.ਐੱਸ. 13 ’ਚ ਸੁਰੱਖਿਆ ਖਾਮੀ ਦਾ ਪਤਾ ਲਗਾਇਆ ਹੈ। ਇਸ ਖਾਮੀ ਨਾਲ ਲਾਕ ਸਕਰੀਨ ਨੂੰ ਬਾਈਪਾਸ ਕਰਕੇ ਆਈਫੋਨ ਨੂੰ ਐਕਸੈਸ ਕਰ ਪਾਉਣਾ ਸੰਭਵ ਹੈ। ਉਨ੍ਹਾਂ ਦੱਸਿਆ ਕਿ ਇਸ ਸੁਰੱਖਿਆ ਖਾਮੀ ਨਾਲ ਲਾਕ ਸਕਰੀਨ ਹੋਣ ਦੇ ਬਾਵਜੂਦ ਕੋਈ ਤੁਹਾਡੇ ਕਾਨਟੈਕਟ ਨੰਬਰ, ਈਮੇਲ ਐਡਰੈੱਸ, ਫੋਨ ਨੰਬਰ ਅਤੇ ਐਡਰੈੱਸ ਤਕ ਦਾ ਪਤਾ ਲਗਾ ਸਕਦਾ ਹੈ।

ਐਪਲ ਨੂੰ ਦਿੱਤੀ ਗਈ ਸੀ ਪੂਰੀ ਜਾਣਕਾਰੀ
ਟੈਕਨਾਲੋਜੀ ਨਿਊਜ਼ ਵੈੱਬਸਾਈਟ ਦਿ ਵਰਜ ਨੇ ਵੀ ਰਿਪੋਰਟ ਜ਼ਰੀਏ ਦੱਸਿਆ ਹੈ ਕਿ ਫੇਸਟਾਈਮ ਕਾਲ ਕਰਨ ਤੋਂ ਬਾਅਦ ਸੀਰੀ ਵਾਇਸਓਵਰ ਫੀਚਰ ਰਾਹੀਂ ਆਈਫੋਨ ਦੀ ਕਾਨਟੈਕਟ ਲਿਸਟ ਤਕ ਪਹੁੰਚਣਾ ਸੰਭਵ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜੁਲਾਈ ਮਹੀਨੇ ’ਚ ਜੋਸ ਰੋਡ੍ਰੀਗੇਜ ਨੇ ਇਸ ਸੁਰੱਖਿਆ ਖਾਮੀ ਨੂੰ ਲੈ ਕੇ ਐਪਲ ਤਕ ਪਹੁੰਚ ਬਣਾਈ ਸੀ ਪਰ ਇਸ ਖਾਮੀ ਨੂੰ ਕੰਪਨੀ ਦੁਆਰਾ ਫਿਕਸ ਨਹੀਂ ਕੀਤਾ ਗਿਆ।
- ਦੱਸ ਦੇਈਏ ਕਿ ਐਪਲ ਆਈ.ਓ.ਐੱਸ. 13 ਨੂੰ ਗਲੋਬਲੀ 19 ਸਤੰਬਰ ਨੂੰ ਰੋਲ ਆਊਟ ਕਰੇਗੀ, ਪਰ ਅਜੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਈ.ਓ.ਐੱਸ. 13.1 (ਨਵੇਂ ਵਰਜ਼ਨ) ਨੂੰ 30 ਸੰਤਬਰ ਨੂੰ ਉਪਲੱਬਧ ਕਰੇਗੀ ਜਿਸ ਵਿਚ ਇਸ ਖਾਮੀ ਨੂੰ ਫਿਕਸ ਕੀਤਾ ਗਿਆ ਹੋਵੇਗਾ, ਕਿਉਂਕਿ ਰਿਪੋਰਟ ਮੁਤਾਬਕ, ਆਈ.ਓ.ਐੱਸ. 13.1 ਬੀਟਾ ਵਰਜ਼ਨ ’ਤੇ ਇਸ ਖਾਮੀ ਨੂੰ ਲੈ ਕੇ ਕੰਮ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਅਜਿਹੀਆਂ ਖਾਮੀਆਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ iPhone 6 series ਨੂੰ ਲੈ ਕੇ ਵੀ ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਈ ਸੀ। ਹੈਕਰਾਂ ਨੇ ਲਾਕ ਸਕਰੀਨ ਨੂੰ ਬਾਈਪਾਸ ਕਰਦੇ ਹੋਏ ਯੂਜ਼ਰਜ਼ ਦੇ ਕਾਨਟੈਕਟਸ ਅਤੇ ਤਸਵੀਰਾਂ ਤਕ ਪਹੁੰਚ ਬਣਾ ਲਈ ਸੀ। ਇਸ ਤੋਂ ਬਾਅਦ ਹੈਕਰ ਨਵੇਂ-ਨਵੇਂ ਤਰੀਕਿਆਂ ਨਾਲ ਆਈਫੋਨ ਦੀ ਲਾਕ ਸਕਰੀਨ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਆਏ ਹਨ।
ਅਗਲੇ ਮਹੀਨੇ ਲਾਂਚ ਹੋਵੇਗਾ Google Pixel 4, ਲੀਕ ਹੋਈਆਂ ਤਸਵੀਰਾਂ
NEXT STORY