ਗੈਜੇਟ ਡੈਸਕ- ਆਈਫੋਨ 17 ਸੀਰੀਜ਼ ਦੀ ਵਿਕਰੀ ਸ਼ੁਰੂ ਹੋਏ ਅਜੇ ਕੁਝ ਦਿਨ ਹੀ ਹੋਏ ਹਨ ਅਤੇ ਨਵੀਂ ਸੀਰੀਜ਼ ਬਾਰੇ ਸ਼ਿਕਾਇਤਾਂ ਦਾ ਅੰਬਾਰ ਲੱਗ ਗਿਆ ਹੈ। ਕੁਝ ਦਿਨ ਪਹਿਲਾਂ iPhone 17 Pro ਅਤੇ iPhone Air 'ਚ ਸਕ੍ਰੈਚ ਦੀ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਹੁਣ ਆਈਫੋਨ 17 ਖਰੀਦਣ ਵਾਲੇ ਯੂਜ਼ਰਜ਼ ਕਨੈਕਟੀਵਿਟੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸਿਰਫ ਆਈਫੋਨ 17 ਹੀ ਨਹੀਂ, ਬਲਕਿ ਆਈਫੋਨ 17 ਏਅਰ ਨੂੰ ਵਾਈ-ਫਾਈ, ਵਾਇਰਲੈੱਸ ਕਾਰਪਲੇ ਅਤੇ ਬਲੂਟੁੱਥ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
iPhone ਯੂਜ਼ਰਜ਼ ਨੂੰ ਆ ਰਹੀਆਂ 3 ਵੱਡੀਆਂ ਸਮੱਸਿਆਵਾਂ
ਇਕ ਮੀਡੀਆ ਰਿਪੋਰਟ ਦੇ ਅਨੁਸਾਰ, Reddit ਅਤੇ Apple ਸਪੋਰਟ ਫੋਰਮ 'ਤੇ ਕੁਝ ਯੂਜ਼ਰਜ਼ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਆਪਣੀ ਡਿਵਾਈਸ ਨੂੰ ਅਨਲੌਕ ਕਰਦੇ ਹਨ ਜਾਂ ਲੌਕ ਸਕ੍ਰੀਨ ਦੇਖਦੇ ਹਨ ਤਾਂ WiFi ਆਪਣੇ ਆਪ ਡਿਸਕਨੈਕਟ ਹੋ ਜਾਂਦਾ ਹੈ। WiFi 'ਤੇ ਨਿਰਭਰ ਕਰਨ ਵਾਲੇ ਕਾਰਪਲੇ 'ਚ ਵੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਡਰਾਈਵਰਾਂ ਨੇ ਸਲੋਅ ਪਰਫਾਰਮੈਂਸ, ਆਡੀਓ ਸਕਿੱਪ ਅਤੇ ਕਨੈਕਸ਼ਨ ਡ੍ਰੌਪ ਦੀ ਸ਼ਿਕਾਇਤ ਕੀਤੀ ਹੈ। AirPods ਅਤੇ ਥਰਡ ਪਾਰਟੀ ਅਸੈਸਰੀਜ਼ ਦੀ ਵਰਤੋਂ ਕਰਦੇ ਸਮੇਂ ਵੀ ਬਲੂਟੁੱਥ ਕਨੈਕਸ਼ਨ ਵਾਰ-ਵਾਰ ਟੁੱਟ ਰਿਹਾ ਹੈ।
ਇਹ ਵੀ ਪੜ੍ਹੋ- iPhone 'ਤੇ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ! ਮਿਲ ਰਿਹੈ 55000 ਰੁਪਏ ਸਸਤਾ
iPhone Air Problems: ਕਿਵੇਂ ਠੀਕ ਹੋਵੇਗੀ ਸਮੱਸਿਆ
ਕੁਝ ਪਲਾਂ ਲਈ ਵਾਈ-ਫਾਈ ਕਨੈਕਟੀਵਿਟੀ ਗਾਇਬ ਹੋਣ ਤੋਂ ਬਾਅਦ ਫ਼ੋਨ ਵਾਈ-ਫਾਈ ਨਾਲ ਦੁਬਾਰਾ ਕੁਨੈਕਟ ਹੋ ਜਾਂਦਾ ਹੈ। ਯੂਜ਼ਰਜ਼ ਡਿਸਕਨੈਕਟ ਅਤੇ ਰੀਕਨੈਕਟ ਤੋਂ ਪਰੇਸ਼ਾਨ ਹਨ। iOS 26.1 ਬੀਟਾ ਵਰਜ਼ਨ ਦੀ ਟੈਸਟਿੰਗ ਕਰ ਰਹੇ ਕੁਝ ਯੂਜ਼ਰਜ਼ ਨੇ ਦੱਸਿਆ ਕਿ ਉਨ੍ਹਾਂ ਦੇ ਫ਼ੋਨਾਂ ਨੂੰ ਅਪਡੇਟ ਕਰਨ ਤੋਂ ਬਾਅਦ ਕਨੈਕਟੀਵਿਟੀ ਸਮੱਸਿਆ ਹੱਲ ਹੋ ਗਈ ਹੈ। ਇਸ ਲਈ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਇਹ ਕਨੈਕਟੀਵਿਟੀ ਸਮੱਸਿਆ ਸਾਫਟਵੇਅਰ ਨਾਲ ਸਬੰਧਤ ਹੈ।
ਕੰਪਨੀ iOS 26.0.1 ਅਪਡੇਟ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਇਸ ਸਮੱਸਿਆ ਦੇ ਹੱਲ ਹੋਣ ਦੀ ਉਮੀਦ ਹੈ। ਜੇਕਰ ਤੁਸੀਂ ਆਪਣੇ ਆਈਫੋਨ 17 ਜਾਂ ਆਈਫੋਨ ਏਅਰ 'ਚ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਡੇ ਕੋਲ ਨਵੇਂ ਓਐਸ ਦੇ ਰੋਲ ਆਊਟ ਹੋਣ ਦੀ ਉਡੀਕ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ।
ਇਹ ਵੀ ਪੜ੍ਹੋ- WiFi ਹੋ ਜਾਵੇਗਾ SuperFast! ਛੋਟੇ ਜਿਹੇ ਡਿਵਾਈਸ ਨਾਲ ਹਰ ਕੋਨੇ 'ਚ ਮਿਲੇਗਾ ਤਗੜਾ ਸਿਗਨਲ
BSNL ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 6 ਰੁਪਏ 'ਚ ਰੋਜ਼ ਮਿਲੇਗਾ 2GB ਡਾਟਾ ਤੇ...
NEXT STORY