ਟੈਕ ਡੈਸਕ: ਐਪਲ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ iPhone 18 Pro ਸੀਰੀਜ਼ ਨੂੰ ਲੈ ਕੇ ਬਾਜ਼ਾਰ ਵਿੱਚ ਵੱਡੇ ਖੁਲਾਸੇ ਹੋਏ ਹਨ। ਰਿਪੋਰਟਾਂ ਅਨੁਸਾਰ ਐਪਲ ਸਤੰਬਰ 2026 ਵਿੱਚ ਆਪਣੀ ਨਵੀਂ ਆਈਫੋਨ 18 ਸੀਰੀਜ਼ ਲਾਂਚ ਕਰ ਸਕਦਾ ਹੈ, ਜਿਸ ਦੇ ਫੀਚਰਾਂ ਨੇ ਲਾਂਚ ਤੋਂ ਪਹਿਲਾਂ ਹੀ ਟੈਕ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ।
A20 Pro ਚਿੱਪ ਤੇ ਬਿਹਤਰ ਡਿਸਪਲੇਅ
ਨਵੇਂ ਮਾਡਲ ਵਿੱਚ ਸਭ ਤੋਂ ਵੱਡਾ ਬਦਲਾਅ ਇਸ ਦੀ A20 Pro ਚਿੱਪ ਹੋਵੇਗੀ, ਜੋ ਪਿਛਲੇ ਮਾਡਲ ਨਾਲੋਂ 15 ਫੀਸਦੀ ਜ਼ਿਆਦਾ ਤਾਕਤਵਰ ਅਤੇ 30 ਫੀਸਦੀ ਜ਼ਿਆਦਾ ਕੁਸ਼ਲ ਹੋ ਸਕਦੀ ਹੈ। iPhone 18 Pro ਵਿੱਚ 6.3 ਇੰਚ ਅਤੇ Pro Max ਵਿੱਚ 6.9 ਇੰਚ ਦੀ LTPO+ OLED ਡਿਸਪਲੇਅ ਮਿਲਣ ਦੀ ਉਮੀਦ ਹੈ। ਇਸ ਵਾਰ 'ਡਾਇਨਾਮਿਕ ਆਈਲੈਂਡ' (Dynamic Island) ਵੀ ਪਹਿਲਾਂ ਨਾਲੋਂ ਪਤਲਾ ਹੋ ਸਕਦਾ ਹੈ, ਜਿਸ ਨਾਲ ਸਕ੍ਰੀਨ ਦਾ ਅਨੁਭਵ ਹੋਰ ਵੀ ਬਿਹਤਰ ਹੋਵੇਗਾ।
ਕੈਮਰਾ ਤੇ Siri ਵਿੱਚ ਵੱਡਾ AI ਅਪਗ੍ਰੇਡ
ਕੈਮਰੇ ਦੀ ਗੱਲ ਕਰੀਏ ਤਾਂ ਫੋਨ ਵਿੱਚ 48 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅੱਪ ਮਿਲੇਗਾ। ਇਸ ਵਿੱਚ ਇੱਕ ਨਵਾਂ 'ਵੇਰੀਏਬਲ ਅਪਰਚਰ' ਸਿਸਟਮ ਹੋਵੇਗਾ ਜੋ ਵੱਖ-ਵੱਖ ਰੋਸ਼ਨੀ ਵਿੱਚ ਬਿਹਤਰ ਫੋਟੋਆਂ ਖਿੱਚਣ ਵਿੱਚ ਮਦਦ ਕਰੇਗਾ। ਸਾਫਟਵੇਅਰ ਦੇ ਲਿਹਾਜ਼ ਨਾਲ ਇਹ ਫੋਨ iOS 27 'ਤੇ ਚੱਲੇਗਾ ਅਤੇ ਇਸ ਵਿੱਚ Siri ਨੂੰ ਗੂਗਲ ਜੈਮਿਨੀ (Gemini) ਦੇ AI ਮਾਡਲ ਨਾਲ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਬੈਟਰੀ ਅਤੇ ਨਵੇਂ ਆਕਰਸ਼ਕ ਰੰਗ
iPhone 18 Pro Max ਵਿੱਚ 5100mAh ਤੋਂ 5200mAh ਤੱਕ ਦੀ ਵੱਡੀ ਬੈਟਰੀ ਮਿਲ ਸਕਦੀ ਹੈ, ਜੋ ਲੰਬੇ ਸਮੇਂ ਤੱਕ ਚੱਲੇਗੀ। ਇਸ ਤੋਂ ਇਲਾਵਾ ਐਪਲ ਇਸ ਵਾਰ ਨਵੇਂ ਰੰਗ ਜਿਵੇਂ ਕਿ ਡਾਰਕ ਚੈਰੀ, ਲਾਈਟ ਬਲੂ, ਸਿਲਵਰ ਅਤੇ ਡਾਰਕ ਗ੍ਰੇ ਪੇਸ਼ ਕਰ ਸਕਦਾ ਹੈ, ਜਿਸ ਵਿੱਚ 'ਡਾਰਕ ਚੈਰੀ' ਇਸ ਸੀਰੀਜ਼ ਦਾ ਮੁੱਖ ਰੰਗ ਹੋਣ ਦੀ ਸੰਭਾਵਨਾ ਹੈ। ਭਾਰਤ ਵਿੱਚ ਇਸ ਦੀ ਕੀਮਤ ਪ੍ਰੀਮੀਅਰ ਰੇਂਜ ਵਿੱਚ ਰਹਿਣ ਦੀ ਉਮੀਦ ਹੈ ਅਤੇ ਟੈਕ ਪ੍ਰੇਮੀ ਇਸ ਦੇ ਲਾਂਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸਫ਼ਰ ਦੌਰਾਨ ਗੱਡੀ ਦਾ ਟਾਇਰ ਹੋ ਗਿਆ ਪੰਕਚਰ? ਨਾ ਹੋਵੋ ਪਰੇਸ਼ਾਨ, ਇਹ ਛੋਟਾ ਜਿਹਾ ਗੈਜੇਟ ਮਿੰਟਾਂ 'ਚ ਭਰ ਦੇਵੇਗਾ ਹਵਾ!
NEXT STORY