ਜਲੰਧਰ- ਨਵੇਂ ਆਫੀਫੋਨ ਨੂੰ ਲੈ ਕੇ ਖਬਰਾਂ ਹਮੇਸ਼ਾਂ ਤੋਂ ਹੀ ਚਰਚਾ 'ਚ ਰਹਿੰਦੀ ਹੈ ਅਤੇ ਇਹੀ ਕਾਰਨ ਹੈ ਕਿ ਲੋਕ ਆਈਫੋਨ ਨੂੰ ਇੰਨਾ ਪਸੰਦ ਕਰਦੇ ਹਨ। ਇਸ ਸਾਲ ਐਪਲ ਆਈਫੋਨਜ਼ ਨੂੰ ਮਾਰਕੀਟ 'ਚ ਆਏ ਹੋਈ 10 ਸਾਲ ਹੋ ਜਾਣਗੇ ਅਤੇ ਇਸ ਲਈ 2017 'ਚ ਲਾਂਚ ਹੋਣ ਵਾਲਾ ਆਈਫੋਨ ਇਵੈਂਟ ਹੋਰ ਵੀ ਖਾਸ ਹੋਣ ਵਾਲਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਇਸ ਸਾਲ 3 ਵੇਰਿਅੰਟ ਲਾਂਚ ਕਰ ਸਕਦੀ ਹੈ? ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਐਪਲ ਨੇ 5.8 ਇੰਚ ਦੀ ਐਮੋਲੇਡ ਡਿਸਪਲੇ ਬਣਾਉਣ ਲਈ ਦੱਖਣੀ ਕੋਰੀਆਈ ਦੀ ਕੰਪਨੀ ਸੈਮਸੰਗ ਨਾਲ ਸਮਝੋਤਾ ਕੀਤਾ ਹੈ।
ਚੀਨ ਦੀ ਵੈੱਬਸਾਈਟ ਦੇ ਅਨੁਸਾਰ ਸੈਮਸੰਗ ਅਗਲੇ ਸਾਲ ਆਉਣ ਵਾਲੇ ਆਈਫੋਨ ਦੇ ਤੀਜੇ ਅਤੇ ਸਭ ਤੋਂ ਵੇਰਿਅੰਟ ਲਈ ਡਿਸਪਲੇ ਬਣਾਏਗੀ। ਸੈਮਸੰਗ ਮਾਰਚ 'ਚ 5.8 ਇੰਚ ਦੀ ਐਮੋਲੇਡ ਡਿਸਪਲੇ ਦਾ ਨਿਰਮਾਣ ਸ਼ੁਰੂ ਕਰ ਦੇਵੇਗੀ ਅਤੇ ਮਈ-ਜੂਨ 'ਚ ਨਿਰਮਾਣ ਕੰਮ ਨੂੰ ਤੇਜ਼ੀ ਨਾਲ ਵਧਾਵੇਗੀ। ਮਾਮਲੇ ਦੇ ਜਾਣਕਾਰ ਲੋਕਾਂ ਨੇ ਦੱਸਿਆ ਹੈ ਕਿ ਸੈਮਸੰਗ ਹਰ ਮਹੀਨੇ ਇਸ ਦੀ 20 ਮਿਲੀਅਨ ਯੂਨਿਟ ਤਿਆਰ ਕਰੇਗੀ। ਵੈੱਬਸਾਈਟ ਦੇ ਮੁਤਾਬਕ 2017 'ਤ ਐਪਲ ਆਈਫੋਨ ਦੀ 4.7 ਇੰਚ, 5.5 ਇੰਚ ਅਤੇ 5.8 ਇੰਚ ਡਿਸਪਲੇ ਵਾਲੇ 3 ਵੇਰਿਅੰਟ ਲਿਆਵੇਗੀ। ਜਿੱਥੇ 4.7 ਇੰਚ ਅਤੇ 5.5 ਇੰਚ ਵਾਲੇ ਵੇਰਿਅੰਟ 'ਚ TFT-LCD ਪੈਨਲ ਲੱਗੇ ਹੋਣਗੇ, ਉੱਥੇ ਹੀ 5.8 ਇੰਚ ਡਿਸਪਲੇ 'ਚ ਫਲੈਕਸੀਬਲ ਐਮੋਲੇਡ ਪੈਨਲ ਹੋਵੇਗਾ।
ਐਪਲ ਦੇ ਵਰਤਮਾਨ ਆਈਫੋਨ 'ਚ ਮੇਟਲ ਬੈਕ ਅਤੇ edges ਹੁੰਦੇ ਹਨ ਪਰ ਆਈਫੋਨ 8 'ਚ ਆਲ ਗਲਾਸ ਬਾਡੀ ਹੋ ਸਕਦੀ ਹੈ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਫੋਨ ਤੋਂ ਹੋਮ ਬਟਨ ਹਟਾਇਆ ਜਾ ਸਕਦਾ ਹੈ ਅਤੇ ਇਸ ਦੀ ਜਗ੍ਹਾ 3ਡੀ ਟੱਚ ਅਤੇ ਫਿੰਗਰਪ੍ਰਿੰਟ ਰੀਡਿੰਗ ਵਾਲੀ ਡਿਸਪਲੇ ਆਵੇਗੀ। ਫੋਨ 'ਚ ਐਡਵਾਂਸ ਵਾਇਰਲ ਚਾਰਜਿੰਗ ਫੀਚਰ ਹੋਵੇਗਾ, ਜਿਸ ਦੀ ਵਜ੍ਹਾ ਨਾਲ ਫੋਨ ਨੂੰ ਚਾਰਜਿੰਗ ਸਟੇਸ਼ਨ ਜਾਂ ਉਸ ਦੇ ਕੋਲ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
23 ਜਨਵਰੀ ਨੂੰ ਵੀਵੋ ਲਾਂਚ ਕਰੇਗੀ ਡਿਊਲ-ਸੈਲਫੀ ਕੈਮਰੇ ਨਾਲ ਲੈਸ ਨਵਾ ਸਮਾਰਟਫੋਨ
NEXT STORY