ਜਲੰਧਰ—ਇਸ ਸਾਲ ਅਮਰੀਕੀ ਕੰਪਨੀ ਐਪਲ ਸਤੰਬਰ 'ਚ ਆਪਣੇ ਤਿੰਨ ਨਵੇਂ ਆਈਫੋਨਸ ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਆਈਫੋਨਸ ਨੂੰ ਲੈ ਕੇ ਹੁਣ ਤੱਕ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਜਿਸ 'ਚ ਆਈਫੋਨ ਦੇ ਡਿਊਲ ਸਿਮ ਸਪੋਰਟ ਕਰਨ ਸਬੰਧੀ ਕਈ ਲੀਕਸ ਸ਼ਾਮਲ ਹਨ। ਉੱਥੇ ਇਕ ਨਵੀਂ ਰਿਪੋਰਟ ਮੁਤਾਬਕ ਕੰਪਨੀ ਆਪਣਾ ਪਹਿਲਾ ਡਿਊਲ ਸਿਮ ਆਈਫੋਨ ਕੇਵਲ ਚੀਨ 'ਚ ਹੀ ਲਾਂਚ ਕਰੇਗੀ ਯਾਨੀ ਇਸ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਜਾਵੇਗਾ, ਹਾਲਾਂਕਿ ਅਜੇ ਤੱਕ ਐਪਲ ਨੇ ਇਸ ਦੇ ਬਾਰੇ 'ਚ ਕੋਈ ਆਧਿਕਾਰਿਕ ਐਲਾਨ ਨਹੀਂ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਕੰਪਨੀ 2018 ਸੀਰੀਜ਼ 'ਚ ਇਸ ਵਾਰ OLED ਸਕਰੀਨ ਨਾਲ 6.5 ਇੰਚ ਮਾਡਲ, 5.8 ਇੰਚ ਸਕਰੀਨ ਸਾਈਜ਼ ਵਾਲਾ ਮਾਡਲ ਅਤੇ ਐੱਲ.ਸੀ.ਡੀ. ਸਕਰੀਨ ਨਾਲ 6.1 ਇੰਚ ਵਾਲਾ ਆਈਫੋਨ ਲਾਂਚ ਕਰ ਸਕਦੀ ਹੈ। ਜਿਸ 'ਚ 6.1 ਇੰਚ ਦਾ ਆਈਫੋਨ ਡਿਊਲ ਸਿਮ ਫੀਚਰ ਨਾਲ ਆਵੇਗਾ। ਇਹ ਇਕ ਬਜਟ ਆਈਫੋਨ ਹੋ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਆਈ.ਓ.ਐੱਸ.12 ਦੇ 5ਵੇਂ ਬੀਟਾ ਵਰਜ਼ਨ ਦਾ ਸੋਰਸ ਕੋਡ ਲੀਕ ਹੋਇਆ ਸੀ ਜਿਸ ਦੇ ਮੁਤਾਬਕ ਆਈਫੋਨ ਐਕਸ ਪਲੱਸ 'ਚ 6.5 ਇੰਚ ਦੀ ਡਿਸਪਲੇਅ ਹੋਵੇਗੀ ਜਿਸ ਦਾ Resolution 2688x1242 ਪਿਕਸਲ ਹੋਵੇਗਾ।

ਦੱਸਣਯੋਗ ਹੈ ਕਿ ਇਨ੍ਹਾਂ ਤਿੰਨਾਂ ਨਵੇਂ ਆਈਫੋਨਸ ਦੀ ਸਾਰੀ ਜਾਣਕਾਰੀ ਤਾਂ ਇੰਨਾਂ ਦੇ ਲਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
6.1-ਇੰਚ LCD ਵੇਰੀਐਂਟ ਵਾਲੇ ਆਈਫੋਨ 9 ਦੀ ਤਸਵੀਰ ਲੀਕ
NEXT STORY