ਗੈਜੇਟ ਡੈਸਕ– ਅਮਰੀਕਾ ਦੀ ਟੈੱਕ ਕੰਪਨੀ ਐਪਲ ਨੇ ਆਈਫੋਨ ਐਕਸ ਆਰ ਦੀ ਮੈਨਿਊਫੈਕਚਰਿੰਗ ਭਾਰਤ ’ਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੰਪਨੀ ਨੇ ਆਪਣੇ ਮਹਿੰਗੇ ਆਈਫੋਨ ਨੂੰ ਬਣਾਉਣ ਦਾ ਕੰਮ ਭਾਰਤੀ ਵੈਂਡਰ ਪਲਾਂਟ ’ਚ ਕੀਤਾ ਹੈ। ਹੁਣ ਆਈਫੋਨ ਐਕਸ ਆਰ ਦੇ ਸਾਰੇ ਯੂਨਿਟਸ ਚੇਨਈ ਸਥਿਤ ਫਾਕਸਕਾਨ ਦੀ ਫੈਕਟਰੀ ’ਚ ਹੀ ਬਣਨਗੇ। ਦੱਸ ਦੇਈਏ ਕਿ ਐਪਲ ਦੇ ਲਗਭਗ ਸਾਰੇ ਪ੍ਰੋਡਕਟਸ ਦਾ ਨਿਰਮਾਣ ਚੀਨ ’ਚ ਹੋ ਰਿਹਾ ਹੈ ਪਰ ਅਮਰੀਕਾ ਅਤੇ ਚੀਨ ਵਿਚਾਲੇ ਟ੍ਰੇਡ ਵਾਰ ਦੇ ਚੱਲਦੇ, ਕੰਪਨੀ ਨੇ ਫੋਨ ਦੇ ਨਿਰਮਾਣ ਕੰਮ ਨੂੰ ਭਾਰਤ ’ਚ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ।
ਜਲਦੀ ਸ਼ੁਰੂ ਹੋਵੇਗੀ ਆਈਫੋਨ 11 ਦੀ ਮੈਨਿਊਫੈਕਚਰਿੰਗ
ਰਿਪੋਰਟਾਂ ਮੁਤਾਬਕ, ਐਪਲ ਆਈਫੋਨ ਐਕਸ ਆਰ ਦੀ ਮੈਨਿਊਫੈਕਚਰਿੰਗ ਤੋਂ ਬਾਅਦ ਆਈਫੋਨ 11 ਸੀਰੀਜ਼ ਦੀ ਅਸੈਂਬਲਿੰਗ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਆਈਫੋਨ 6 ਅਤੇ 7 ਸੀਰੀਜ਼ ਨੂੰ ਭਾਰਤ ’ਚ ਬਣਾਇਆ ਸੀ। ਨਾਲ ਹੀ ਸਾਰੇ ਡਿਵਾਈਸਿਜ਼ ਨੂੰ ਯੂਰਪ ’ਚ ਐਕਸਪੋਰਟ ਕੀਤਾ ਸੀ। ਭਾਰਤ ’ਚ ਹੀ ਇਸ ਫੋਨ ਦੇ ਅਸੈਂਬਲ ਹੋਣ ਹੋਣ ਨਾਲ ਕੰਪਨੀ ਨੂੰ ਇੰਪੋਰਟ ਡਿਊਟੀ ’ਚ ਕਰੀਬ 20 ਫੀਸਦੀ ਦਾ ਲਾਭ ਹੋਵੇਗਾ ਪਰ ਇਸ ਨਾਲ ਫੋਨ ਦੀ ਕੀਮਤ ’ਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਹੋਵੇਗੀ।
ਇਸ ਸਮੇਂ ਭਾਰਤ ’ਚ ਐਪਲ ਦੇ ਦੋ ਸਭ ਤੋਂ ਵੱਡੇ ਗਲੋਬਲ ਕਾਂਟ੍ਰੈਕਟ ਮੈਨਿਊਫੈਕਚਰਰਸ ਮੌਜੂਦ ਹਨ। ਫਾਕਸਕਾਨ ਤੋਂ ਪਹਿਲਾਂ ਤਾਈਵਾਨ ਦੀ ਵਿਸਟ੍ਰੋਨ ਨੇ 2017 ’ਚ ਪੁਰਾਣੇ ਆਈਫੋਨ ਯੂਨਿਟਸ ਨੂੰ ਅਸੈਂਬਲ ਕੀਤਾ ਸੀ। ਉਥੇ ਹੀ ਫਾਕਸਕਾਨ ਦੇ ਮੁੱਖ ਅਧਿਕਾਰੀ ਟੇਰੀ ਗੋਲਡ ਨੇ ਕਿਹਾ ਸੀ ਕਿ ਵੱਡੇ ਪੱਧਰ ’ਤੇ ਆਈਫੋਨ ਦਾ ਨਿਰਮਾਣ ਹੋਵੇਗਾ। ਦੂਜੇ ਪਾਸੇ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਮੇਕ ਇਨ ਇੰਡੀਆ ਨੂੰ ਉਤਸ਼ਾਹ ਮਿਲੇਗਾ ਅਤੇ ਇਨਵੈਸਟਰ ਆਕਰਸ਼ਿਤ ਹੋਣਗੇ।
ਜਿਓ ਗਾਹਕਾਂ ’ਤੇ ਭਾਰੀ ਪੈ ਸਕਦੀ ਹੈ ਏਅਰਟੈੱਲ ਦੀ ਇਹ ਮੰਗ, ਜਾਣੋ ਪੂਰਾ ਮਾਮਲਾ
NEXT STORY