ਜਲੰਧਰ- ਪਿੱਛਲੇ ਹਫਤੇ ਐਪਲ ਨੇ iPhone6S ਤੇ 6S Plus ਨੂੰ ਲਾਂਚ ਕੀਤਾ ਹੈ, ਜਿਸ ਦੀ ਭਾਰੀ ਡਿਮਾਂਡ ਹੈ। ਐਪਲ ਨੇ iPhone6S ਤੇ 6S Plus ਦੀ ਪ੍ਰੀ-ਆਰਡਰ ਬੁਕਿੰਗ ਸ਼ਨੀਵਾਰ 12 ਸਤੰਬਰ ਤੋਂ ਸ਼ੁਰੂ ਕੀਤੀ ਹੈ ਤੇ ਕੰਪਨੀ ਅਨੁਸਾਰ ਹੁਣ ਤਕ 10 ਮਿਲੀਅਨ ਤੋਂ ਵੱਧ ਆਈਫੋਨਸ ਦੀ ਪ੍ਰੀ-ਆਰਡਰ ਬੁਕਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ iPhone6S ਤੇ 6S Plus ਨੇ ਪ੍ਰੀ-ਆਰਡਰ ਐਪਲ ਦੇ ਖਾਤੇ 'ਚ ਜੁੜੇ ਪਿੱਛਲੇ ਸਾਰੇ ਰਿਕਾਰਡ ਵੀ ਤੋੜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿੱਛਲੇ ਸਾਲ ਐਪਲ ਨੇ 24 ਘੰਟਿਆਂ 'ਚ 4 ਮਿਲੀਅਨ ਆਈਫੋਨਸ ਦੀ ਪ੍ਰੀ-ਆਰਡਰ ਬੁਕਿੰਗ ਕੀਤੀ ਸੀ।
ਦੇਖਣ ਵਾਲੀ ਗੱਲ ਇਹ ਹੈ ਕਿ ਪਿਛਲੇ ਸਾਲ ਐਪਲ ਨੇ iPhone6 ਤੇ 6 Plus ਦੇ ਲਾਂਚ 'ਤੇ ਇਸ ਦੀ ਪ੍ਰੀ-ਆਰਡਰ ਬੁਕਿੰਗ ਚਾਈਨਾ 'ਚ ਸ਼ੁਰੂ ਨਹੀਂ ਕੀਤੀ ਸੀ ਪਰ ਇਸ ਵਾਰ iPhone6S ਤੇ 6S Plus ਦੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਗਿਆ ਹੈ। ਇੰਨੀ ਵੱਡੀ ਗਿਣਤੀ 'ਚ ਨਵੇਂ ਆਈਫੋਨਸ ਪ੍ਰੀ-ਆਰਡਰ ਬੁਕਿੰਗ ਦੇ ਪਿੱਛੇ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ।
ਐਪਲ ਦਾ iPhone6S ਤੇ 6S Plus 25 ਸਤੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ ਤੇ ਇਹ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਨ੍ਹਾਂ ਨੇ ਇਸ ਨੂੰ ਖਰੀਦਣ ਲਈ ਪ੍ਰੀ-ਆਰਡਰ ਕੀਤਾ ਹੈ।iPhone6S ਤੇ 6S Plus ਪਹਿਲਾਂ ਇਸ ਤਰ੍ਹਾਂ ਦਾ ਸਮਾਰਟਫੋਨ ਹੈ ਜਿਸ 'ਚ 3d ਟੱਚ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਇਲਾਵਾ ਫੋਨ 'ਚ ਪਹਿਲਾਂ ਤੋਂ ਵਧੀਆ ਕੈਮਰਾ ਤੇ ਤੇਜ਼ ਪਰਫਾਰਮੈਂਸ ਦੇ ਨਾਲ ਜ਼ਬਰਦਸਤ ਜੀ.ਪੀ.ਯੂ. ਵੀ ਦਿੱਤਾ ਹੈ ਜੋ ਗੇਮਿੰਗ ਐਕਸਪੀਰੀਐਂਸ ਨੂੰ ਹੋਰ ਵੀ ਵਧੀਆ ਬਣਾ ਦੇਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਫੇਸਬੁੱਕ ਅਕਾਊਂਟ ਹੈੱਕ ਹੋ ਜਾਵੇ ਤਾਂ ਇਸ ਤਰ੍ਹਾਂ ਕਰੋ ਰਿਕਵਰ!
NEXT STORY