ਨੈਸ਼ਨਲ ਡੈਸਕ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਤੇ ਦਿਨੀਂ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਖੇਤੀਬਾੜੀ ਟਿਊਬਵੈੱਲਾਂ ਨੂੰ ਪੜਾਅਵਾਰ ਸੂਰਜੀ ਊਰਜਾ ਨਾਲ ਜੋੜਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਨਿਰਦੇਸ਼ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਤਥਾਨ ਮਹਾਅਭਿਆਨ (PM-KUSUM) ਅਧੀਨ ਆਯੋਜਿਤ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ। ਮੀਟਿੰਗ ਵਿੱਚ ਊਰਜਾ ਮੰਤਰੀ ਅਨਿਲ ਵਿਜ ਵੀ ਮੌਜੂਦ ਸਨ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਡੀਜ਼ਲ ਲਿਜਾ ਰਹੀ ਮਾਲ ਗੱਡੀ ਨੂੰ ਲੱਗੀ ਭਿਆਨਕ ਅੱਗ, ਕਈ ਫੁੱਟ ਉਚੀਆਂ ਉਠੀਆਂ ਲਪਟਾਂ
ਮੁੱਖ ਮੰਤਰੀ ਨੇ ਹਰਿਆਣਾ ਬਿਜਲੀ ਉਤਪਦਾਨ ਨਿਗਮ ਲਿਮਟਿਡ (HPGCL) ਨੂੰ ਹਰੇਕ ਜ਼ਿਲ੍ਹੇ ਵਿੱਚ ਘੱਟੋ-ਘੱਟ ਦੋ ਖੇਤੀਬਾੜੀ ਫੀਡਰਾਂ ਦੇ ਸੋਲਰ ਪੈਨਲ ਲਗਾਉਣ ਲਈ ਪੰਜ ਏਕੜ ਦੇ ਪਲਾਟ ਦੀ ਪਛਾਣ ਕਰਨ ਲਈ ਕਿਹਾ, ਤਾਂ ਜੋ ਇਨ੍ਹਾਂ ਥਾਵਾਂ 'ਤੇ ਸੋਲਰ ਪੈਨਲ ਲਗਾ ਕੇ ਖੇਤੀਬਾੜੀ ਟਿਊਬਵੈੱਲਾਂ ਨੂੰ ਸਾਫ਼ ਊਰਜਾ ਪ੍ਰਦਾਨ ਕੀਤੀ ਜਾ ਸਕੇ। ਸੈਣੀ ਨੇ ਪੰਚਕੂਲਾ ਜ਼ਿਲ੍ਹੇ ਦੇ ਰਾਏਵਾਲੀ ਪਿੰਡ ਨੇੜੇ 220 ਕੇਵੀ ਸਬਸਟੇਸ਼ਨ ਦੇ ਨੇੜੇ ਗੰਨੀ ਖੇੜਾ ਗ੍ਰਾਮ ਪੰਚਾਇਤ ਦੀ ਲਗਭਗ 300 ਏਕੜ ਜ਼ਮੀਨ 'ਤੇ ਇੱਕ ਸੂਰਜੀ ਊਰਜਾ ਪਲਾਂਟ ਸਥਾਪਤ ਕਰਨ ਦਾ ਸੁਝਾਅ ਦਿੱਤਾ, ਜਿਸ ਨਾਲ ਪੂਰੇ ਜ਼ਿਲ੍ਹੇ ਵਿੱਚ ਖੇਤੀਬਾੜੀ ਟਿਊਬਵੈੱਲਾਂ ਨੂੰ ਸੂਰਜੀ ਊਰਜਾ ਸਪਲਾਈ ਕਰਨਾ ਸੰਭਵ ਹੋ ਸਕੇਗਾ। ਉਨ੍ਹਾਂ ਨੇ ਪੰਚਕੂਲਾ ਜ਼ਿਲ੍ਹੇ ਵਿੱਚ ਕਾਲਜਾਂ, ਡਿਪਟੀ ਕਮਿਸ਼ਨਰ ਦਫ਼ਤਰ, ਪਿੰਜੌਰ ਫਲ ਅਤੇ ਸਬਜ਼ੀ ਮੰਡੀ ਟਰਮੀਨਲ ਅਤੇ ਬੱਸ ਸਟੈਂਡ ਵਰਗੀਆਂ ਖਾਲੀ ਜ਼ਮੀਨਾਂ 'ਤੇ ਸੋਲਰ ਪੈਨਲ ਲਗਾਉਣ 'ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ...ਪੰਜਾਬ ਤੋਂ ਹਿਮਾਚਲ ਸਤਿਸੰਗ ਲਈ ਗਏ ਸ਼ਰਧਾਲੂਆਂ ਦੀ ਕਾਰ ਨਦੀ 'ਚ ਡਿੱਗੀ ; 2 ਦੀ ਮੌਤ
ਗੋਦਾਮਾਂ ਦੇ ਸ਼ੈੱਡਾਂ 'ਤੇ ਲਗਾਏ ਜਾਣਗੇ ਸੋਲਰ ਊਰਜਾ ਪੈਨਲ
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀਆਂ ਮੰਡੀਆਂ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗੋਦਾਮਾਂ ਦੇ ਸ਼ੈੱਡਾਂ 'ਤੇ ਸੋਲਰ ਊਰਜਾ ਪੈਨਲ ਲਗਾਏ ਜਾਣਗੇ। ਇਨ੍ਹਾਂ ਪੈਨਲਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਵਰਤੋਂ ਲੋੜ ਅਨੁਸਾਰ ਖੇਤੀਬਾੜੀ ਉਦੇਸ਼ਾਂ ਲਈ ਕੀਤੀ ਜਾਵੇਗੀ। ਵਧੀਕ ਮੁੱਖ ਸਕੱਤਰ, ਊਰਜਾ ਏ.ਕੇ. ਸਿੰਘ ਨੇ ਦੱਸਿਆ ਕਿ ਸਾਲ 2018-19 ਤੋਂ ਹੁਣ ਤੱਕ ਪੀਐਮ-ਕੁਸੁਮ ਯੋਜਨਾ ਤਹਿਤ ਰਾਜ ਵਿੱਚ 1.58 ਲੱਖ ਤੋਂ ਵੱਧ ਸੋਲਰ ਪੰਪ ਲਗਾਏ ਗਏ ਹਨ। ਵਿੱਤੀ ਸਾਲ 2025-26 ਵਿੱਚ 70,000 ਨਵੇਂ ਸੋਲਰ ਪੰਪ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਲਈ 600 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖਬਰ : ਅਮਰਨਾਥ ਯਾਤਰਾ ਦੌਰਾਨ ਹਾਦਸਾ, ਜੰਮੂ-ਸ਼੍ਰੀਨਗਰ ਹਾਈਵੇਅ 'ਤੇ 10 ਸ਼ਰਧਾਲੂ ਜ਼ਖਮੀ
NEXT STORY