ਆਟੋ ਡੈਸਕ– ਵਾਹਨ ਨਿਰਮਾਤਾ ਜੈਗੁਆਰ ਲੈਂਡ ਰੋਵਰ (ਜੇ.ਐੱਲ.ਆਰ.) ਨੇ ਭਾਰਤੀ ਬਾਜ਼ਾਰ ’ਚ ਆਪਣੀ ਨਵੀਂ ਰੇਂਜ ਰੋਵਰ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਜੇ.ਐੱਲ.ਆਰ. ਨੇ ਦੱਸਿਆ ਕਿ ਨਵੀਂ ਜੈਗੁਆਰ 6 ਅਤੇ 8 ਸਿਲੰਡਰ ਪਾਵਰਟ੍ਰੈਪ ਦੇ ਨਾਲ ਉਪਲੱਬਧ ਹੈ। ਇਸ ਦੀ ਸ਼ੋਅਰੂਮ ਕੀਮਤ 2.38 ਕਰੋੜ ਰੁਪਏ ਤੋਂ 3.43 ਕਰੋੜ ਰੁਪਏ ਦੇ ਵਿਚਕਾਰ ਰੱਖੀ ਗਈ ਹੈ।
ਨਵੀਂ ਰੇਂਜ ਰੋਵਰ ਤਿੰਨ ਲੀਟਰ ਦੇ ਪੈਟਰੋਲ ਅਤੇ ਡੀਜ਼ਲ ਇੰਜਣ ਦੋਵਾਂ ’ਚ ਪੇਸ਼ ਕੀਤੀ ਗਈ ਹੈ। ਇਹ ਮਾਡਲ 4.4 ਲੀਟਰ ਦੇ ਪਾਵਰਫੁਲ ਪੈਟਰੋਲ ਇੰਜਣ ’ਚ ਵੀ ਉਪਲੱਬਧ ਹੈ।
ਜੇ.ਐੱਲ.ਆਰ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰੋਹਿਤ ਸੂਰੀ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘ਨਵੀਂ ਰੇਂਜ ਰੋਵਰ ਲਗਜ਼ਰੀ ਅਤੇ ਵਿਸ਼ੇਸ਼ ਵਾਹਨ ਦਾ ਮਿਸ਼ਰਨ ਹੈ। ਇਹ ਅਸਲ ’ਚ ਗਾਹਕਾਂ ਲਈ ਸਭ ਤੋਂ ਆਕਰਸ਼ਤ ਵਾਹਨ ਹੈ।’
ਸੈਮਸੰਗ ਨੇ ਇਸ ਮਾਮਲੇ ’ਚ ਐਪਲ ਨੂੰ ਛੱਡਿਆ ਪਿੱਛੇ, ਭਾਰਤ ’ਚ ਬਣਿਆ ਨੰਬਰ-1 ਬ੍ਰਾਂਡ
NEXT STORY