ਆਟੋ ਡੈਸਕ– ਜੈਗੁਆਰ ਲੈਂਡ ਰੋਵਰ ਨੇ ਇਕ ਅਜਿਹਾ ਕੈਬਿਨ ਪਿਊਰੀਫਿਕੇਸ਼ਨ ਸਿਸਟਮ ਤਿਆਰ ਕੀਤਾ ਹੈ ਜੋ ਕਿ ਕਾਰ ਦੇ ਅੰਦਰੋਂ ਕੋਵਿਡ-19 ਵਰਗੇ ਵਾਇਰਸ ਅਤੇ ਬੈਕਟੀਰੀਆ ਨੂੰ 97 ਫੀਸਦੀ ਤਕ ਫੈਲਣ ਤੋਂ ਰੋਕਦਾ ਹੈ। ਇਸ ਸਿਸਟਮ ਨੂੰ ਪੈਨਾਸੋਨਿਕ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਅਜੇ ਇਹ ਪ੍ਰੋਟੋਟਾਈਪ ਫੇਸ ’ਚ ਹੀ ਹੈ। ਪੈਨਾਸੋਨਿਕ ਦੇ ਇਸ Nanoe X ਡਿਵਾਈਸ ਨੂੰ ਵੈਂਟੀਲੇਸ਼ਨ ਅਤੇ ਏਅਰ ਕੰਡੀਸ਼ਨਿੰਗ ਸਿਸਟਮ ਨਾਲ ਪੇਅਰ ਕੀਤਾ ਜਾ ਸਕਦਾ ਹੈ। ਇਸ ਪਿਊਰੀਫਾਇਰ ’ਚ ਕੈਮੀਕਲਸ ਦਿੱਤੇ ਗਏ ਹਨ ਜੋ ਕਿ ਵਾਟਰ ਡ੍ਰੋਪਲੇਟਸ ਰਾਹੀਂ ਵਾਇਰਸ ਨੂੰ ਬੇਅਸਰ ਕਰਨ ਦੇ ਕੰਮ ਆਉਂਦੇ ਹਨ।
ਰਿਸਰਚ ਆਰਗਨਾਈਜੇਸ਼ਨ Texcell ਨੇ ਪਾਇਆ ਹੈ ਕਿ Nanoe X ਤਕਨੀਕ ਨੇ ਦੋ ਘੰਟਿਆਂ ਦੇ ਪ੍ਰੀਖਣ ਦੌਰਾਨ 99.995 ਫੀਸਦੀ ਤੋਂ ਜ਼ਿਆਦਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਹੈ। ਉਥੇ ਹੀ ਜੇ.ਐੱਲ.ਆਰ. ਅਤੇ ਵਾਇਰੋਲੋਜੀ ਲੈਬ ਨੇ ਪਤਾ ਲਗਾਇਆ ਹੈ ਕਿ Nanoe X ਡਿਵਾਈਸ ’ਚ ਕਲਾਈਮੇਟ ਕੰਟਰੋਲ ਸਿਸਟਮ ਦਿੱਤਾ ਗਿਆਹੈ ਜੋ ਕਿ ਵਾਇਰਸ ਅਤੇ ਬੈਕਟੀਰੀਆ ਨੂੰ 97 ਫੀਸਦੀ ਤਕ ਰੋਕਦਾ ਹੈ।
ਇੰਝ ਕੰਮ ਕਰਦੀ ਹੈ ਇਹ ਤਕਨੀਕ
Nanoe X ਤਕਨੀਕ ਹਾਈ ਵੋਲਟੇਜ ਇਲੈਕਟ੍ਰੀਸਿਟੀ ’ਤੇ ਕੰਮ ਕਰਦੀ ਹੈ ਜਿਸ ਨਾਲ ਹਾਈਡ੍ਰੋਸਕਿਲ (OH) ਰੇਡੀਕਲ ਕੈਮੀਕਲ ਕੰਪਾਊਂਡ ਕ੍ਰਿਏਟ ਹੁੰਦਾ ਹੈ, ਉਥੇ ਹੀ ਏਅਰਬੋਨ ਕੈਮੀਕਲ ’ਚ ਨੈਨੋ ਸਾਈਜ਼ ਵਾਟਰ ਡ੍ਰੋਪਲੇਟ ਦਿੱਤੇ ਗਏ ਹਨ। ਇਹ ਕੈਮੀਕਲ ਵਾਇਰਸ ਦੇ ਸ਼ੈਲ ਅਤੇ ਜੀਨੋਮਸ ’ਤੇ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਬੇਅਸਰ ਕਰਦਾ ਹੈ। ਇਸ ਤੋਂ ਇਲਾਵਾ ਐਲਰਜੀ ਨੂੰ ਵੀ ਰੋਕਦਾ ਹੈ।
ਜੈਗੁਆਰ ਲੈਂਡ ਰੋਵਰ ਨੂੰ ਮਿਲੇਗਾ ਸਭ ਤੋਂ ਪਹਿਲਾਂ ਇਹ ਸਿਸਟਮ
ਜੈਗੁਆਰ ਲੈਂਡ ਰੋਵਰ ਦੇ ਇੰਜੀਨੀਅਰ ਅਲੈਕਜੈਂਡਰ ਓਵੇਨ ਨੇ ਕਿਹਾ ਕਿ ਕੈਮਿਸਟਰੀ ’ਚ ਹਾਈਡ੍ਰੋਲਿਕਸ ਰੇਡੀਕਲ ਸਭ ਤੋਂ ਜ਼ਰੂਰੀ ਕੁਦਰਤੀ ਹਾਦਸੇ ਹੁੰਦੇ ਹਨ ਜੋ ਕਿ ਹਵਾ ਨੂੰ ਸਾਫ ਕਰਦੇ ਹਨ ਅਤੇ ਸਾਡੇ ਵਾਤਾਵਰਣ ’ਚੋਂ ਪ੍ਰਦੂਸ਼ਣ ਨੂੰ ਘੱਟ ਕਰਦੇ ਹੋਏ ਹੋਰ ਹਾਨੀਕਾਰਕ ਪਦਾਰਥਾਂ ਨੂੰ ਵੀ ਘੱਟ ਕਰਨ ’ਚ ਮਦਦ ਕਰਦੇ ਹਨ। ਇਸ ਨਵੀਂ ਤਕਨੀਕ ਨੂੰ ਆਉਣ ਵਾਲੇ ਸਮੇਂ ’ਚ ਵ੍ਹੀਕਲਸ ਦੇ ਕੈਬਿਨ ’ਚ ਦਿੱਤਾ ਜਾ ਸਕੇਗਾ। ਇਸ ’ਤੇ ਜੈਗੁਆਰ ਲੈਂਡ ਰੋਵਰ ਦਾ ਕਹਿਣਾ ਹੈ ਕਿ ਉਹ ਪਹਿਲੇ ਹਨ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਸਿਸਟਮ ਮਿਲਣ ਵਾਲਾ ਹੈ।
ਤੁਹਾਡੇ ਘਰ ਨੇੜੇ ਕਿੱਥੇ-ਕਿੱਥੇ ਲੱਗ ਰਿਹੈ ਕੋਰੋਨਾ ਦਾ ਟੀਕਾ, ਇੰਝ ਲਗਾ ਸਕਦੇ ਹੋ ਪਤਾ
NEXT STORY