ਆਟੋ ਡੈਸਕ– Jawa Yezdi Motorcycles ਨੇ ਆਪਣੀ ਨਵੀਂ Jawa 42 Bobber ਬਾਈਕ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 2.06 ਲੱਖ ਰੁਪਏ ਰੱਖੀ ਗਈਹੈ। Jawa 42 Bobber ਨੂੰ ਤਿੰਨਰੰਗਾਂ ’ਚ ਪੇਸ਼ ਕੀਤਾ ਗਿਆ ਹੈ ਅਤੇ ਇਸਦੀ ਕੀਮਤ ਵੀ ਕਲਰ ਦੇ ਹਿਸਾਬ ਨਾਲ ਤੈਅ ਕੀਤੀ ਗਈ ਹੈ। Jawa 42 Bobber ਦੇ ਤਿੰਨ ਰੰਗ- ਮਿਸਟਿਕ ਕਾਪਰ (2.06 ਲੱਖ ਰੁਪਏ), ਮੂਨ ਸਟੋਨ ਵਾਈਟ (2.07 ਲੱਖ ਰੁਪਏ) ਅਤੇ ਜੈਂਪਰ ਰੈੱਡ (2.09 ਲੱਖ ਰੁਪਏ) ਹੈ। ਇਸਨੂੰ ਖ਼ਰੀਦਣ ਦੇ ਚਾਹਵਾਨ ਗਾਹਕ ਟੈਸਟ ਰਾਈਡ ਲੈ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਇਸਦੀ ਡਿਲਿਵਰੀ ਵੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ।
ਇੰਜਣ
Jawa 42 Bobber ’ਚ ਲਿਕੁਇਡ-ਕੂਲਡ 334cc ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ ਪੇਰਾਕ ’ਤੇ 30.64hp ਦੀ ਪਾਵਰ ਅਤੇ 32.64Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸਨੂੰ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਲੁੱਕ ਅਤੇ ਫੀਚਰਜ਼
Jawa 42 Bobber ’ਚ ਮਿਨੀਮਲਿਸਟਿਕ ਬਾਡੀਵਰਕ, ਛੋਟੇ ਫੈਂਡਰ, ਲੋਅ ਸਿੰਗਲ ਸੀਮਟ, ਫੈਟ ਟਾਇਰਜ਼ ਅਤੇ ਯੂਨੀਕ ਪੇਂਟ ਸਕੀਮ ਹਨ। ਇਸਤੋਂ ਇਲਾਵਾ ਇਸ ਵਿਚ ਨਵਾਂ ਹੈਂਡਲਬਾਰ, ਨਵਾਂ ਈਂਧਣ ਟੈਂਕ, ਕਲਾਕ ਕੰਸੋਲ ਅਤੇ ਇਕ ਨਵੀਂ ਸੀਟ ਦਿੱਤੀ ਗਈ ਹੈ। ਇਸਦੇ ਹੈੱਡਲੈਂਪ ਗੋਲ ਹਨ। ਕੰਪਨੀ ਨੇ ਰਾਈਡਰ ਦੇ ਆਰਾਮਦਾਇਕ ਸਫਰ ਅਤੇ ਇਕ ਚੰਗੇ ਅਨੁਭਵ ਲਈ ਇਸ ਵਿਚ ਏ.ਬੀ.ਐੱਸ. ਕੈਲੀਬ੍ਰੇਸ਼ਨ ’ਤੇ ਵੀ ਕੰਮ ਕੀਤਾ ਹੈ। Jawa 42 Bobber ਦੇ ਚਾਰੇ ਪਾਸੇ ਐੱਲ.ਈ.ਡੀ. ਲਾਈਟਿੰਗ ਦਿੱਤੀ ਗਈ ਹੈ ਅਤੇ ਇਸ ਵਿਚ ਇਕ ਐੱਲ.ਸੀ.ਡੀ. ਡਿਸਪਲੇਅ ਵੀ ਹੈ।
BSNL ਦੀ 5ਜੀ ਸੇਵਾ ਇਸ ਦਿਨ ਹੋਵੇਗੀ ਭਾਰਤ ’ਚ ਲਾਂਚ, ਟੈਲੀਕਾਮ ਮੰਤਰੀ ਨੇ ਕੀਤਾ ਐਲਾਨ
NEXT STORY