ਨਵੀਂ ਦਿੱਲੀ– ਡਿਜੀਟਲ ਕੰਪਨੀ ਜੀਓ ਨੇ ਮੋਬਾਈਲ ਚਿਪ ਨਿਰਮਾਤਾ ਕੁਆਲਕਾਮ ਨਾਲ ਸਾਂਝੇਦਾਰੀ ’ਚ ਜੀਓਗੇਮਸ ਸਪੋਰਟਸ ਪਲੇਟਫਾਰਮ ’ਤੇ ਆਨਲਾਈਨ ਸ਼ੂਟਿੰਗ ਗੇਮ-‘ਕਾਲ ਆਫ ਡਿਊਟੀ ਮੋਬਾਈਲ ਅਸੈੱਸ’ (ਸੀ. ਡੀ. ਐੱਮ. ਏ.) ਈ-ਸਪੋਰਟਸ ਚੈਲੇਂਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਾਲ ਆਫ ਡਿਊਟੀ ਗੇਮ, ਅਮਰੀਕਾ ਦੇ ਐਕਟੀਵਿਜ਼ਨ ਪਬਲਿਸ਼ਿੰਗ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਜੋ ਪਬਜੀ ਦਾ ਮੁਕਾਬਲੇਬਾਜ਼ ਹੈ। ਭਾਰਤ ’ਚ ਪਬਜੀ ’ਤੇ ਪਾਬੰਦੀ ਹੈ।
ਜੀਓ ਅਤੇ ਕੁਆਲਕਾਮ ਸੀ. ਡੀ. ਐੱਮ. ਏ. ਤਕਨਾਲੋਜੀ ਏਸ਼ੀਆ ਪ੍ਰਸ਼ਾਂਤ ਪੀ. ਟੀ. ਈ. (ਕਿਊ. ਸੀ. ਟੀ. ਏ. ਪੀ.) ਨੇ ਭਾਰਤ ’ਚ ‘ਕਾਲ ਆਫ ਡਿਊਟੀ’ ਦੀ ਪਹਿਲੀ ਈ-ਮੁਕਾਬਲੇਬਾਜ਼ੀ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ, ਜਿਸ ’ਚ 25 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਕ ਸਾਂਝੇ ਬਿਆਨ ਮੁਤਾਬਕ ਕਾਲ ਆਫ ਡਿਊਟੀ ਮੋਬਾਈਲ ਅਸੈੱਸ ਸਪੋਰਟਸ ਚੈਲੇਂਜ ਜੀਓ ਅਤੇ ਗੈਰ-ਜੀਓ ਦੋਵਾਂ ਯੂਜ਼ਰਸ ਲਈ ਖੁੱਲ੍ਹਾ ਹੋਵੇਗਾ।
ਕੁਆਲਕਾਮ ਇੰਡੀਆ ਦੇ ਪ੍ਰਧਾਨ ਰਾਜਨ ਵਗਾੜੀਆ ਨੇ ਕਿਹਾ ਕਿ ਮੋਬਾਈਲ ਗੇਮਿੰਗ ਭਾਰਤ ’ਚ ਸਭ ਤੋਂ ਤੇਜ਼ੀ ਨਾਲ ਵਧਦੇ ਖੇਤਰਾਂ ’ਚੋਂ ਇਕ ਹੈ। ਭਾਰਤ ’ਚ ਲਗਭਗ 90 ਫੀਸਦੀ ਗੇਮਰਸ ਆਪਣੇ ਮੋਬਾਈਲ ਦੀ ਵਰਤੋਂ ਗੇਮਿੰਗ ਲਈ ਆਪਣੇ ਪ੍ਰਾਇਮਰੀ ਉਪਕਰਨ ਦੇ ਰੂਪ ’ਚ ਕਰ ਰਹੇ ਹਨ। ਵਗਾੜੀਆ ਨੇ ਕਿਹਾ ਕਿ ਅਸੀਂ ਜੀਓ ਵਰਗੇ ਇਕ ਬ੍ਰਾਂਡ ਦੇ ਨਾਲ ਸਹਿਯੋਗ ਕਰਨਾ ਚਾਹੁੰਦੇ ਸੀ ਜੋ ਮੌਕੇ ਨੂੰ ਡੂੰਘਾਈ ਨਾਲ ਸਮਝਦਾ ਹੈ ਅਤੇ ਜਿਸ ਦਾ ਵਿਸ਼ਵਾਸ ਸਾਡੇ ਨਾਲ ਮੇਲ ਖਾਂਦਾ ਹੈ। ਸਿੰਗਲ ਖਿਡਾਰੀ ਅਤੇ ਟੀਮਾਂ ਦੋਵੇਂ ਵੀ ਟੂਰਨਾਮੈਂਟ ’ਚ ਹਿੱਸਾ ਲੈ ਸਕਦੀਆਂ ਹਨ।
ਫੇਸਬੁੱਕ ਨੇ ਲਿਆ ਵੱਡਾ ਫੈਸਲਾ, ਚੋਣਾਂ ’ਚ ਨਫਰਤ ਫੈਲਾਉਣ ਵਾਲੇ ਮੈਸੇਜ ਹਟਾਏ ਜਾਣਗੇ
NEXT STORY