ਨਵੀਂ ਦਿੱਲੀ– ਫੇਸਬੁੱਕ ਨੇ ਚਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੁਚੇਰੀ ’ਚ ਚੋਣਾਂ ਦੇ ਮੱਦੇਨਜ਼ਰ ਨਫਰਤ ਫੈਲਾਉਣ ਵਾਲੇ ਸੰਦੇਸ਼ਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਇਸਦੇ ਤਹਿਤ ਅਜਿਹੇ ਸੰਦੇਸ਼ਾਂ ਨੂੰ ਪਛਾਣ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਸੋਸ਼ਲ ਮੀਡੀਆ ਥਰਡ ਪਾਰਟੀ ਦੀ ਮਦਦ ਵੀ ਲੈ ਰਹੀ ਹੈ। ਪੱਛਮੀ ਬੰਗਾਲ ਅਤੇ ਅਸਾਮ ’ਚ ਚੋਣ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋ ਚੁੱਕਾ ਹੈ। ਉਥੇ ਕੇਰਲ, ਤਮਿਲਨਾਡੁ ਅਤੇ ਪੁਡੁਚੇਰੀ ’ਚ 6 ਅਪ੍ਰੈਲ ਨੂੰ ਚੋਣਾਂ ਹੋਣਗੀਆਂ। ਚੋਣ ਨਤੀਜੇ 2 ਮਈ ਨੂੰ ਐਲਾਨੇ ਜਾਣੇ ਹਨ। ਪੱਛਮੀ ਬੰਗਾਲ ’ਚ 8 ਪੜਾਵਾਂ ਅਤੇ ਅਸਾਮ ’ਚ ਵੋਟਾਂ ਦੇ ਦੋ ਹੋਰ ਦੌਰ ਅਜੇ ਬਾਕੀ ਹਨ।
ਇਕ ਸਰਗਰਮ ਤਕਨੀਕ ’ਚ ਨਿਵੇਸ਼ ਕੀਤਾ ਗਿਐ
ਫੇਸਬੁੱਕ ’ਤੇ 400 ਮਿਲੀਅਨ ਖਪਤਕਾਰ ਹਨ। ਇਸ ਦੇ ਨਾਲ ਭਾਰਤ ਨੂੰ ਉਹ ਆਪਣਾ ਸਭ ਤੋਂ ਵੱਡਾ ਬਾਜ਼ਾਰ ਦੱਸਦਾ ਆਇਆ ਹੈ। ਸੋਸ਼ਲ ਮੀਡੀਆ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਨੂੰ ਫੈਲਣ ਤੋਂ ਰੋਕਣ ਲਈ ਇਕ ਸਰਗਰਮ ਤਕਨੀਕ ’ਚ ਨਿਵੇਸ਼ ਕੀਤਾ ਗਿਆ ਹੈ। ਸੋਸ਼ਲ ਮੀਡੀਆ ਮੁਤਾਬਕ ਜਲਦੀ ਨਫਰਤ ਫੈਲਾਉਣ ਵਾਲੇ ਭਾਸ਼ਣਾਂ ਨਾਲ ਜੁੜੇ ਨਵੇਂ ਸ਼ਬਦਾਂ ਪਛਾਣ ਕੀਤੀ ਜਾਏਗੀ। ਇਸ ਦੇ ਲਈ ਨਵੀਂ ਤਕਨੀਕ ਦੀ ਵਰਤੋਂ ਹੋ ਰਹੀ ਹੈ।
ਕੰਪਨੀ ਨੇ ਆਪਣੀਆਂ ਨੀਤੀਆਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲੇ ਖਾਤਿਆਂ ਤੋਂ ਸਮੱਗਰੀ ਦੀ ਵੰਡ ਨੂੰ ਰੋਕਣ ਦਾ ਵੀ ਵਾਅਦਾ ਕੀਤਾ ਹੈ। ਗਲਤ ਸੂਚਨਾਵਾਂ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ਨੇ 8 ਥਰਡ ਪਾਰਟੀਆਂ ਨੂੰ ਇਸ ਕੰਮ ’ਤੇ ਲਗਾਇਆ ਹੈ। ਇਨ੍ਹਾਂ ਦਾ ਕੰਮ ਹੋਵੇਗਾ ਕਿ ਇਹ ਸਾਰੇ ਫੈਕਟਸ ਨੂੰ ਜਾਂਚ ਕੇ ਇਸ ਨੂੰ ਰੋਕਣ ’ਚ ਮਦਦ ਮਿਲੇਗੀ। ਇਸਦੇ ਨਾਲ ਅਜਿਹੇ ਯੂਜਰ ਦੀ ਪਛਾਣ ਵੀ ਕਰੇਗੀ।
ਨਫਰਤ ਅਤੇ ਭੜਕਾਉਣ ਵਾਲੇ ਬਿਆਨਾਂ ਨੂੰ ਰੋਕਣ ਦੀ ਕੋਸ਼ਿਸ਼
ਇਸ ਤੋਂ ਪਹਿਲਾਂ ਚੋਣਾਂ ਵਿਚ ਵੀ ਫੇਸਬੁੱਕ ਨਫਰਤ ਅਤੇ ਭੜਕਾਉਣ ਵਾਲੇ ਬਿਆਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਚੋਣਾਂ ’ਚ ਕਈ ਵਾਰ ਇਸ ਰਾਹੀਂ ਚੋਣ ਜਾਬਤੇ ਦੀ ਉਲੰਖਣਾ ਦੇ ਮਾਮਲੇ ਵੀ ਸਾਹਮਣੇ ਆਏ ਹਨ। ਸੋਸ਼ਲ ਮੀਡੀਆ ’ਤੇ ਅੱਜਕਲ ਚੋਣਾਂ ਸਬੰਧੀ ਕਈ ਇਤਰਾਜ਼ਯੋਗ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੀ ਸਖਤ ਰਵੱਈਆ ਅਪਨਾਇਆ ਹੋਇਆ ਹੈ।
ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੋਵਿਡ-19 ਦੀ ਦੂਜੀ ਖ਼ੁਰਾਕ ਲਗਵਾਈ
NEXT STORY