ਗੈਜੇਟ ਡੈਸਕ– ਰਿਲਾਇੰਸ ਜਿਓ ਆਪਣੇ ਗਾਹਕਾਂ ਨੂੰ ਫਾਇਦਾ ਪਹੁੰਚਾਉਣ ਲਈ ਲਗਾਤਾਰ ਆਫਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਰਿਲਾਇੰਸ ਜਿਓ ਆਪਣੇ ‘ਜਿਓ ਫਾਈਬਰ’ ਗਾਹਕਾਂ ਲਈ ਖੁਸ਼ਖਬਰੀ ਲੈ ਕੇ ਆਈ ਹੈ। ਕੰਪਨੀ ਹੁਣ ਆਪਣੇ 199 ਰੁਪਏ ਵਾਲੇ ਟਾਪ-ਅਪ ਵਾਊਚਰ ’ਤੇ 1 ਟੀ.ਬੀ. (1000 ਜੀ.ਬੀ.) ਡਾਟਾ ਆਫਰ ਕਰ ਰਹੀ ਹੈ। ਪਹਿਲਾਂ ਇਸ ਪਲਾਨ ’ਚ ਸਿਰਫ 100 ਜੀ.ਬੀ. ਡਾਟਾ ਮਿਲਦਾ ਸੀ। ਪਲਾਨ ਦੀ ਮਿਆਦ ’ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਹੁਣ ਵੀ 7 ਦਿਨ ਹੀ ਹੈ। ਪਲਾਨ ’ਚ ਕੀਤੇ ਗਏ ਬਦਲਾਅ ਦਾ ਫਾਇਦਾ ਉਨ੍ਹਾਂ ਜਿਓ ਫਾਈਬਰ ਗਾਹਕਾਂ ਨੂੰ ਹੋਵੇਗਾ ਜੋ 699 ਰੁਪਏਅਤੇ 849 ਰੁਪਏ ਵਾਲੇ ਬੇਸਿਕ ਪਲਾਨਸ ਨੂੰ ਇਸਤੇਮਾਲ ਕਰਦੇ ਹਨ। ਇਹ ਦੋਵੇਂ ਪਲਾਨ FUP ਲਿਮਟ ਦੇ ਨਾਲ ਆਉਂਦੇ ਹਨ। ਅਜਿਹੇ ’ਚ 199 ਰੁਪਏ ਦੇ ਪਲਾਨ ’ਚ ਹੋਏ ਇਸ ਬਦਲਾਅ ਨਾਲ ਗਾਹਕਾਂ ਨੂੰ ਡਾਟਾ ਖਤਮ ਹੋਣ ਦੀ ਚਿੰਤਾ ਨਹੀਂ ਹੋਵੇਗਾ। ਜਿਓ ਫਾਈਬਰ ਨੂੰ ਕਮਰਸ਼ਲ ਲਾਂਚ ਤੋਂ ਬਾਅਦ ਗਾਹਕਾਂ ਦਾ ਉਹ ਰਿਸਪਾਂਸ ਨਹੀਂ ਮਿਲਿਆ ਜਿਸ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪਲਾਨਸ ਦਾ ਮਹਿੰਗਾ ਹੋਣਾ ਅਤੇ ਐੱਫ.ਯੂ.ਪੀ. ਲਿਮਟ ਦੇ ਨਾਲ ਆਉਂਦਾ ਹੈ। ਹਾਲਾਂਕਿ, ਹੁਣ ਕੰਪਨੀ ਗਾਹਕਾਂ ਨੂੰ ਲੁਭਾਉਣ ਲਈ ਪਲਾਨਸ ਅਤੇ ਟਾਪ-ਅਪ ਵਾਊਚਰਸ ’ਚ ਬਦਲਾਅ ਕਰ ਰਹੀ ਹੈ।
ਏਅਰਟੈੱਲ ਨੂੰ ਮਿਲੇਗੀ ਟੱਕਰ
ਬਾਜ਼ਾਰ ’ਚ ਜਿਓ ਫਾਈਬਰ ਦਾ ਮੁਕਾਬਲਾ ਏਅਰਟੈੱਲ ਦੇ ਬ੍ਰਾਡਬੈਂਡ ਪਲਾਨਸ ਹੈ। ਏਅਰਟੈੱਲ ਹੈਦਰਾਬਾਦ ਦੇ ਗਾਹਕਾਂ ਨੂੰ 799 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਡਾਟਾ ਆਫਰ ਕਰ ਰਹੀ ਹੈ। ਉਥੇ ਹੀ ਜਿਓ ਗਾਹਕਾਂ ਨੂੰ 699 ਰੁਪਏ ਦੇ ਸਭ ਤੋਂ ਸਸਤੇ ਪਲਾਨ ’ਚ ਇਕ ਮਹੀਨੇ ਲਈ 150 ਜੀ.ਬੀ. ਡਾਟਾ ਹੀ ਦਿੱਤਾ ਜਾ ਰਿਹਾ ਹੈ। ਏਅਰਟੈੱਲ ਦੀ ਇਕ ਹੋਰ ਖਾਸ ਗੱਲ ਹੈ ਕਿ ਉਹ ਗਾਹਕਾਂ ਨੂੰ 299 ਰੁਪਏ ਦੇ ਡਾਟਾ ਐਡ-ਆਨ ਪੈਕ ’ਚ ਹਰ ਮਹੀਨੇ 3.3 ਟੀ.ਬੀ. ਡਾਟਾ ਦੇ ਰਹੀ ਹੈ। ਏਅਰਟੈੱਲ ਦੇ ਇਹ ਪਲਾਨ ਜਿਓ ਫਾਈਬਰ ’ਤੇ ਥੋੜੇ ਭਾਰੀ ਪੈ ਰਹੇ ਸਨ। ਇਹੀ ਮੁੱਖ ਕਾਰਨ ਹੈ ਕਿ ਕੰਪਨੀ ਨੂੰ 199 ਰੁਪਏ ਦੇ ਟਾਪ-ਅਪ ਵਾਊਚਰ ’ਚ ਮਿਲਣ ਵਾਲੇ 100 ਜੀ.ਬੀ. ਡਾਟਾ ਨੂੰ ਵਧਾ ਕੇ 1 ਟੀ.ਬੀ. ਕਰਨਾ ਪਿਆ।
199 ਰੁਪਏ ਵਾਲੇ ਆਫਰ ਨੂੰ ਲੈ ਕੇ ਗਾਹਕ ਉਲਝਣ ’ਚ
ਕਈ ਗਾਹਕ 199 ਰੁਪਏ ਵਾਲੇ ਪਲਾਨ ਨੂੰ ਜਿਓ ਫਾਈਬਰ ਦਾ ਸਭ ਤੋਂ ਸਭ ਤੋਂ ਸਸਤਾ ਪਲਾਨ ਮੰਨਣ ਦੀ ਭੁੱਲ ਕਰ ਦਿੰਦੇ ਹਨ। ਦੱਸ ਦੇਈਏ ਕਿ ਇਹ ਪਲਾਨ ਇਕ ਟਾਪ-ਅਪ ਵਾਊਚਰ ਹੈ ਅਤੇ ਇਸ ਨੂੰ ਕਿਸੇ ਮੰਥਲੀ ਰੈਂਟਲ ਵਾਲੇ ਪਲਾਨ ਦੇ ਨਾਲ ਹੀ ਸਬਸਕ੍ਰਾਈਬ ਕਰਾਇਆ ਜਾ ਸਕਦਾ ਹੈ। ਉਦਾਹਰਣ ਦੇ ਤੌਰ ’ਤੇ ਮੰਨ ਲਓ ਕਿ ਤੁਸੀਂ ਜਿਓ ਫਾਈਬਰ ਦਾ 699 ਰੁਪਏ ’ਚ ਆਉਣ ਵਾਲਾ ਬ੍ਰਾਊਨਜ਼ ਪਲਾਨ ਇਸਤੇਮਾਲ ਕਰ ਰਹੇ ਹੋ। ਇਸ ਪਲਾਨ ’ਚ ਕੰਪਨੀ 150 ਜੀ.ਬੀ. ਡਾਟਾ ਆਫਰ ਕਰਦੀ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਪਲਾਨ ’ਚ ਮਿਲਣ ਵਾਲੀ ਇੰਟਰਨੈੱਟ ਸਪੀਡ ਘੱਟ ਹੋ ਜਾਂਦੀ ਹੈ। ਅਜਿਹੇ ’ਚ ਗਾਹਕ 199 ਰੁਪਏ ਵਾਲੇ ਟਾਪ-ਅਪ ਪੈਕ ਰਾਹੀਂ ਫਿਰ ਤੋਂ ਹਾਈ-ਸਪੀਡ ਇੰਟਰਨੈੱਟ ਦਾ ਮਜ਼ਾ ਲੈ ਸਕਦੇ ਹਨ। ਦੱਸ ਦੇਈਏ ਕਿ ਇਸ ਪੈਕ ਦੀ ਮਿਆਦ ਇਕ ਹਫਤਾ ਯਾਨੀ ਸਿਰਫ 7 ਦਿਨ ਹੀ ਹੈ।
ਦੁਨੀਆ ਦਾ ਸਭ ਤੋਂ ਛੋਟਾ Android PC ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY