ਗੈਜੇਟ ਡੈਸਕ– ਜੇਕਰ ਤੁਸੀਂ ਸਸਤੇ 4ਜੀ ਐਂਡਰਾਇਡ ਸਮਾਰਟਫੋਨ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ। ਰਿਲਾਇੰਸ ਜੀਓ ਇਸ ਸਾਲ ਦਸੰਬਰ 2020 ਦੇ ਅਖੀਰ ਤਕ 10 ਕਰੋੜ ਸਸਤੇ 4ਜੀ ਸਮਾਰਟਫੋਨ ਮੁਹੱਈਆ ਕਰਵਾਉਣ ਵਾਲੀ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਫੋਨਾਂ ਨਾਲ ਗਾਹਕਾਂ ਨੂੰ ਡਾਟਾ ਆਫਰ ਵੀ ਮਿਲੇਗਾ। ਬਿਜ਼ਨੈੱਸ ਟੁਡੇ ਦੀ ਰਿਪੋਰਟ ਮੁਤਾਬਕ, ਜੀਓ ਦੇ ਸਸਤੇ 4ਜੀ ਐਂਡਰਾਇਡ ਸਮਾਰਟਫੋਨਾਂ ਨੂੰ ਗੂਗਲ ਨਾਲ ਸਾਂਝੇਦਾਰੀ ਤਹਿਤ ਤਿਆਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਗੂਗਲ ਨੇ ਜੀਓ ’ਚ ਕੁਝ ਮਹੀਨੇ ਪਹਿਲਾਂ ਹੀ 4.5 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਉਥੇ ਹੀ ਜੁਲਾਈ ਮਹੀਨੇ ’ਚ ਜੀਓ ਨੇ ਕਿਹਾ ਸੀ ਕਿ ਗੂਗਲ ਇਕ ਸਸਤੇ ਐਂਡਰਾਇਡ ਵਰਜ਼ਨ ’ਤੇ ਕੰਮ ਕਰ ਰਹੀ ਹੈ ਜਿਸ ਨੂੰ ਜੀਓ ਆਪਣੇ ਫੋਨ ’ਚ ਦੇਵੇਗੀ।
ਚੀਨੀ ਕੰਪਨੀਆਂ ਦੀ ਵਧੇਗੀ ਮੁਸੀਬਤ
ਗੂਗਲ ਅਤੇ ਜੀਓ ਦੇ ਇਸ ਸਸਤੇ 4ਜੀ ਸਮਾਰਟਫੋਨ ਦੇ ਆਉਣ ਨਾਲ ਸ਼ਾਓਮੀ, ਓਪੋ, ਵੀਵੋ, ਵਰਗੀਆਂ ਚੀਨੀ ਕੰਪਨੀਆਂ ਤੋਂ ਇਲਾਵਾ ਸੈਮਸੰਗ ਅਤੇ ਨੋਕੀਆ ਵਰਗੀਆਂ ਕੰਪਨੀਆਂ ਦੀ ਮੁਸੀਬਤ ਵਧਣ ਵਾਲੀ ਹੈ।
ਹੁਣ ਘੱਟ ਕੀਮਤ ’ਚ ਪੂਰਾ ਹੋਵੇਗਾ ਲਗਜ਼ਰੀ ਕਾਰ ਦਾ ਸੁਫ਼ਨਾ, ਆ ਰਹੀ Audi ਦੀ ਨਵੀਂ ਐਂਟਰੀ ਲੈਵਲ ਕਾਰ
NEXT STORY