ਆਟੋ ਡੈਸਕ– ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਭਾਰਤੀ ਬਾਜ਼ਾਰ ’ਚ ਨਵੀਂ ਐਂਟਰੀ ਲੈਵਲ ਕਾਰ Audi Q2 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਐੱਸ.ਯੂ.ਵੀ. ਦੀਆਂ ਤਸਵੀਰਾਂ ਜਾਰੀ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਤਿਉਹਾਰੀ ਸੀਜ਼ਨ ਦੇ ਮੌਕੇ ’ਤੇ ਲਾਂਚ ਕਰੇਗੀ। ਇਹ ਕੰਪਨੀ ਵਲੋਂ ਭਾਰਤੀ ਬਾਜ਼ਾਰ ’ਚ ਉਤਾਰੀ ਜਾਣ ਵਾਲੀ ਸਭ ਤੋਂ ਕਿਫਾਇਤੀ ਕਾਰ ਹੋਵੇਗੀ।
ਸਿਰਫ 2,500 ਕਾਰਾਂ ਹੀ ਹੋਣਗੀਆਂ ਉਪਲੱਬਧ
ਕੰਪਨੀ ਨਵੀਂ Audi Q2 ਦੀਆਂ 2,500 ਇਕਾਈਆਂ ਨੂੰ ਹੀ ਭਾਰਤ ਲਿਆਏਗੀ। ਭਾਰਤ ’ਚ ਆਡੀ ਆਪਣੀ ਇਸ ਛੋਟੀ ਕਾਰ ਨਾਲ ਨੌਜਵਾਨ ਪੀੜ੍ਹੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਅਜੇ ਇਸ ਐੱਸ.ਯੂ.ਵੀ. ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ।
ਮਿਲੇਗਾ 2.0 ਲੀਟਰ ਪੈਟਰੋਲ ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਇਸ ਐੱਸ.ਯੂ.ਵੀ. ’ਚ 2.0 ਲੀਟਰ ਦੀ ਸਮਰੱਥਾ ਦਾ ਪੈਟਰੋਲ ਇੰਜਣ ਦੇਵੇਗੀ ਜੋ ਕਿ 190 bhp ਦੀ ਪਾਵਰ ਅਤੇ 320 Nm ਦਾ ਟਾਰਕ ਜਨਰੇਟ ਕਰੇਗਾ। Audi Q2 ਸਿਰਫ 6.5 ਸਕਿੰਟਾਂ ’ਚ ਹੀ 100 ਕਿਲੋਮੀਟਰ ਪ੍ਰਤੀ ਘੰਟਾ ਤਕ ਦੀ ਰਫਤਾਰ ਫੜ੍ਹਨ ’ਚ ਸਮਰੱਥ ਹੋਵੇਗੀ। ਇਸ ਦੀ ਟਾਪ ਸਪੀਡ 228 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਜਾ ਰਹੀ ਹੈ।
ਘਰੇਲੂ ਕੰਪਨੀ ਨੇ ਲਾਂਚ ਕੀਤਾ ਨਵਾਂ ਬਲੂਟੂਥ ਸਪੀਕਰ, 8 ਘੰਟਿਆਂ ਤਕ ਚੱਲੇਗੀ ਬੈਟਰੀ
NEXT STORY