ਨਵੀਂ ਦਿੱਲੀ– ਦੁਨੀਆ ਭਰ ’ਚ ਸੈਮੀ ਕੰਡਕਟਰ ਦੀ ਕਿੱਲਤ ਕਾਰਨ ਰਿਲਾਇੰਸ ਜਿਓ ਦਾ ਸਸਤਾ ਸਮਾਰਟਫੋਨ ਬਾਜ਼ਾਰ ’ਚ ਆਉਣ ਤੋਂ ਟਾਲਨਾ ਪਿਆ। ਕੰਪਨੀ ਮੁਤਾਬਕ ਇਹ ਫੋਨ ਦੀਵਾਲੀ ਤੋਂ ਪਹਿਲਾਂ ਪੂਰੇ ਬਾਜ਼ਾਰ ’ਚ ਮਿਲਣ ਲੱਗੇਗਾ। ਜਿਓ ਅਤੇ ਉਸ ਦੀ ਸਹਿਯੋਗੀ ਕੰਪਨੀ ਗੂਗਲ ਨੇ ਐਲਾਨ ਕੀਤਾ ਕਿ ਦੋਵਾਂ ਕੰਪਨੀਆਂ ਨੇ ਸੀਮਿਤ ਯੂਜ਼ਰਜ਼ ਦੇ ਨਾਲ ਜਿਓ ਫੋਨ ਨੈਕਸਟ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਤਿਓਹਾਰਾਂ ਦੌਰਾਨ ਇਸ ਨੂੰ ਵਿਆਪਕ ਤੌਰ ’ਤੇ ਮੁਹੱਈਆ ਕਰਾਉਣ ਦੀ ਦਿਸ਼ਾ ’ਚ ਸਰਗਰਮੀ ਨਾਲ ਕੰਮ ਚੱਲ ਰਿਹਾ ਹੈ। ਦੋਵਾਂ ਕੰਪਨੀਆਂ ਨੇ ਸਾਂਝੇ ਬਿਆਨ ’ਚ ਕਿਹਾ ਹੈ ਕਿ ਇਸ ਵਾਧੂ ਸਮੇਂ ਨਾਲ ਕੌਮਾਂਤਰੀ ਪੱਧਰ ’ਤੇ ਸੈਮੀ ਕੰਡਕਟਰ ਦੀ ਕਮੀ ਨੂੰ ਵੀ ਕੁੱਝ ਹੱਦ ਤੱਕ ਦੂਰ ਕਰਨ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ
30 ਕਰੋੜ ਗਾਹਕਾਂ ਨੂੰ ਜੋੜਨ ਦਾ ਟੀਚਾ
ਰਿਲਾਇੰਸ ਇੰਡਸਟਰੀਜ ਦੀ ਜੂਨ ’ਚ ਆਯੋਜਿਤ ਸਾਲਾਨਾ ਆਮ ਬੈਠਕ ’ਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਸੀ ਕਿ ਜਿਓ ਫੋਨ ਨੈਕਸਟ ਗਣੇਸ਼ ਚਤੁਰਥੀ (10 ਸਤੰਬਰ) ’ਤੇ ਆ ਜਾਵੇਗਾ। 4-ਜੀ ਤਕਨੀਕ ਵਾਲੇ ਇਸ ਸਮਾਰਟਫੋਨ ਦੀ ਕੀਮਤ 5,000 ਰੁਪਏ ਤੋਂ ਘੱਟ ਹੋਵੇਗੀ ਅਤੇ ਇਹ ਜਿਓ ਦੀ ਰਣਨੀਤੀ ਲਈ ਅਹਿਮ ਸਾਬਤ ਹੋਵੇਗਾ, ਕਿਉਂਕਿ ਕੰਪਨੀ ਨੇ 2-ਜੀ ਇਸਤੇਮਾਲ ਕਰਨ ਵਾਲੇ 30 ਕਰੋੜ ਗਾਹਕਾਂ ਨੂੰ ਆਪਣੇ ਨਾਲ ਜੋੜਨ ਦਾ ਟੀਚਾ ਰੱਖਿਆ ਹੈ। ਜਿਓ ਨੇ ਇਹ ਹੈਂਡ ਸੈੱਟ ਬਣਾਉਣ ਲਈ ਬੇਂਗਲੂਰੁ ਦੀ ਕੰਪਨੀ ਯੂ. ਟੀ. ਐੱਲ. ਨਿਓਲਾਇੰਸ ਦੇ ਨਾਲ ਗਠਜੋੜ ਕੀਤਾ ਹੈ।
ਇਹ ਵੀ ਪੜ੍ਹੋ– OnePlus Nord 2 5G ’ਚ ਫਿਰ ਹੋਇਆ ਧਮਾਕਾ, ਵਕੀਲ ਦੇ ਕੋਟ ’ਚ ਫਟਿਆ ਫੋਨ
ਪੁਰਜ਼ਿਆਂ ਦੀਆਂ ਕੀਮਤਾਂ ਲਗਭਗ 20 ਫੀਸਦੀ ਤੱਕ ਵਧੀਆਂ
ਕੋਰੋਨਾ ਮਹਾਮਾਰੀ ਕਾਰਨ ਸੈਮੀ ਕੰਡਕਟਰ ਚਿਪ ਵਿਨਿਰਮਾਤਾਵਾਂ ਦਾ ਕਾਰੋਬਾਰ ਝਟਕੇ ਖਾ ਰਿਹਾ ਹੈ ਅਤੇ ਜਿਓ ’ਤੇ ਵੀ ਇਸ ਦਾ ਅਸਰ ਪਿਆ ਹੈ। ਕਾਊਂਟਰਪੁਆਇੰਟ ਰਿਸਰਚ ਦੇ ਤਰੁਣ ਪਾਠਕ ਨੇ ਦੱਸਿਆ ਕਿ ਪੁਰਜ਼ਿਆਂ ਦੀ ਕਿੱਲਤ ਦਾ ਅਸਰ ਵੇਖੀਏ ਤਾਂ ਸਭ ਤੋਂ ਜ਼ਿਆਦਾ ਪ੍ਰਵੇਸ਼ ਪੱਧਰ ਦੀਆਂ ਕੀਮਤਾਂ ’ਤੇ ਪਿਆ ਹੈ। ਕੁੱਝ ਪੁਰਜ਼ਿਆਂ ਦੇ ਮੁੱਲ ਲਗਭਗ 20 ਫੀਸਦੀ ਤੱਕ ਵਧ ਗਏ ਹਨ, ਨਾਲ ਹੀ ਕੁਝ ਪੁਰਜ਼ਿਆਂ ਦੇ ਉਤਪਾਦਨ ਦਾ ਸਮਾਂ ਵੀ ਪਹਿਲਾਂ ਦੇ 8 ਹਫਤੇ ਤੋਂ ਵਧ ਕੇ ਲਗਭਗ 16 ਤੋਂ 20 ਹਫਤੇ ਹੋ ਗਿਆ ਹੈ। ਜਿਓ ਲਈ ਹੁਣ ਸਭ ਕੁਝ ਸਪਲਾਈ ਦੇ ਪ੍ਰਬੰਧਨ ’ਤੇ ਨਿਰਭਰ ਕਰੇਗਾ।
ਇਹ ਵੀ ਪੜ੍ਹੋ– ਵੀਡੀਓ ਕਾਲਿੰਗ ਦੀ ਸੁਵਿਧਾ ਨਾਲ TCL ਨੇ ਲਾਂਚ ਕੀਤਾ ਨਵਾਂ ਸਮਾਰਟ ਟੀ.ਵੀ.
WhatsApp 'ਤੇ ਆ ਰਿਹਾ ਨਵਾਂ ਫੀਚਰ, Text 'ਚ ਬਦਲ ਸਕੋਗੇ ਵੌਇਸ ਮੈਸੇਜ
NEXT STORY