ਗੈਜੇਟ ਡੈਸਕ– ਇਕ ਲੰਬੇ ਇੰਤਜ਼ਾਰ ਤੋਂ ਬਾਅਦ JioPhone Next ਦੀ ਵਿਕਰੀ ਦਾ ਐਲਾਨ ਹੋ ਗਿਆ ਹੈ। ਇਸ ਦੀ ਵਿਕਰੀ ਦੀਵਾਲੀ ਵਾਲੇ ਦਿਨ ਯਾਨੀ 4 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਕੰਪਨੀ ਵਲੋਂ ਦਿੱਤੀ ਗਈ ਹੈ। ਜੀਓ ਫੋਨ ਨੈਕਸਟ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਹਾਲਾਂਕਿ ਜੀਓ ਵਲੋਂ ਗਾਹਕਾਂ ਨੂੰ ਕੁਝ ਆਫਰਸ ਵੀ ਦਿੱਤੇ ਜਾਣਗੇ ਜਿਸ ਤਹਿਤ ਗਾਹਕ ਇਸ ਨੂੰ 1,999 ਰੁਪਏ ’ਚ ਹੀ ਖਰੀਦ ਸਕਣਗੇ। ਗਾਹਕ ਬਾਕੀ ਰਕਮ ਦਾ ਭੁਗਤਾਨ 18/24 ਮਹੀਨਿਆਂ ਦੀਆਂ ਆਸਾਨ ਕਿਸ਼ਤਾਂ ’ਚ ਕਰ ਸਕਣਗੇ।
ਜੀਓ ਫੋਨ ਨੈਕਸਟ ਕੁਆਲਕਾਮ ਪ੍ਰੋਸੈਸਰ ਅਤੇ ਐਂਡਰਾਇਜ ਬੇਸਡ ਪ੍ਰਗਤੀ ਓ.ਐੱਸ. ’ਤੇ ਚੱਲਣ ਵਾਲਾ ਅਲਟਰਾ-ਅਫੋਰਡੇਬਲ ਸਮਾਰਟਫੋਨ ਹੈ। ਜੀਓ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਗਤੀ ਓ.ਐੱਸ. ਐਂਡਰਾਇਡ ਦਾ ਆਪਟੀਮਾਜ਼ਡ ਵਰਜ਼ਨ ਹੈ, ਜਿਸ ਨੂੰ ਖਾਸਤੌਰ ’ਤੇ ਜੀਓ ਫੋਨ ਨੈਕਸਟ ਲਈ ਡਿਜ਼ਾਇਨ ਕੀਤਾ ਗਿਆਹੈ। ਇਸ ਵਿਚ 10 ਭਾਰਤੀ ਭਾਸ਼ਾਵਾਂ ਦਾ ਸਪੋਰਟ ਮਿਲੇਗਾ।
ਇੰਝ ਖਰੀਦੋ JioPhone Next
ਗਾਹਕ ਆਪਣੇ ਨਜ਼ਦੀਕੀ ਜੀਓ ਮਾਰਟ ਰਿਟੇਲਰ ’ਤੇ ਜਾ ਕੇ ਜਾਂ ਜੀਓ ਦੀ ਵੈੱਬਸਾਈਟ ’ਤੇ ਜਾ ਕੇ ਜੀਓ ਫੋਨ ਨੈਕਸਟ ਲਈ ਇੰਟਰੈਸਟ ਰਜਿਸਟਰ ਕਰ ਸਕਦੇ ਹਨ। ਗਾਹਕ 70182-70182 ’ਤੇ Hi ਲਿਖ ਕੇ ਵਟਸਐਪ ਮੈਸੇਜ ਵੀ ਕਰ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਜੇਕਰ ਕਿਸੇ ਗਾਹਕ ਨੂੰ ਬੁਕਿੰਗ ਕੰਫਰਮੇਸ਼ਨ ਮਿਲੇ ਤਾਂ ਉਹ ਨੇੜੇ ਦੇ ਜੀਓ ਸਟੋਰ ’ਤੇ ਜਾ ਕੇ ਡਿਵਾਈਸ ਲੈ ਸਕਦਾ ਹੈ।
JioPhone Next ਲਈ ਪਲਾਨ
ਪਹਿਲਾ ਪਲਾਨ ਹੈ ‘ਆਲਵੇਜ ਆਨ ਪਲਾਨ’, ਇਸ ਪਲਾਨ ’ਚ ਗਾਹਕਾਂ ਨੂੰ 18 ਮਹੀਨਿਆਂ ਲਈ 350 ਰੁਪਏ ਅਤੇ 24 ਮਹੀਨਿਆਂ ਲਈ 300 ਰੁਪਏ ਦੇਣੇ ਹੋਣਗੇ। ਗਾਹਕ ਨੂੰ ਪਲਾਨ ਦੇ ਨਾਲ 5 ਜੀ.ਬੀ. ਡਾਟਾ ਅਤੇ 100 ਮਿੰਟ ਪ੍ਰਤੀ ਮਹੀਨਾ ਵੌਇਸ ਕਾਲਿੰਗ ਮਿਲੇਗੀ।
- ਦੂਜਾ ਪਲਾਨ ਹੈ- ਲਾਰਜ ਪਲਾਨ, ਇਸ ਵਿਚ 18 ਮਹੀਨਿਆਂ ਦੀ ਕਿਸ਼ਤ ਲੈਣ ’ਤੇ 500 ਅਤੇ 25 ਮਹੀਨਿਆਂ ਦੀ ਕਿਸ਼ਤ ਬਣਵਾਉਣ ’ਤੇ 450 ਰੁਪਏ ਪ੍ਰਤੀ ਮਹੀਨਾ ਭਰਨੇ ਹੋਣਗੇ। ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲੇਗਾ।
- ਤੀਜਾ ਪਲਾਨ ਹੈ XL, ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਜਿਸ ਵਿਚ 18 ਮਹੀਨਿਆਂ ਦੀ ਕਿਸ਼ਤ ਲਈ 550 ਰੁਪਏ ਅਤੇ 24 ਮਹੀਨਿਆਂ ਦੀ ਕਿਸ਼ਤ ਲਈ 500 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ।
- ਜੋ ਲੋਕ ਬਹੁਤ ਜ਼ਿਆਦਾ ਡਾਟਾ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਹੈ XXL ਪਲਾਨ। ਇਸ ਪਲਾਨ ’ਚ 2.5 ਜੀ.ਬੀ. ਡਾਟਾ ਅਤੇ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ। ਇਸ ਵਿਚ 18 ਮਹੀਨਿਆਂ ਲਈ 600 ਰੁਪਏ ਦੀ ਕਿਸ਼ਤ ਅਤੇ 24 ਮਹੀਨਿਆਂ ਲਈ 550 ਰੁਪਏ ਦੀ ਕਿਸ਼ਤ ਦੇਣੀ ਹੋਵੇਗੀ।
JioPhone Next ਦੇ ਫੀਚਰਜ਼
ਫੋਨ ’ਚ 5.45 ਇੰਚ ਦੀ ਐੱਚ.ਡੀ. ਪਲੱਸ ਡਿਸਪੇਲਅ ਹੈ ਜਿਸ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਕੁਆਲਕਾਮ ਦਾ ਕਵਾਡ-ਕੋਰ QM 215 ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਫੋਨ ’ਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ’ਚ ਡਿਊਲ ਸਿਮ ਸਪੋਰਟ ਹੈ ਜਿਸ ਵਿਚ ਇਕ ਨੈਨੋ ਸਿਮ ਲੱਗੇਗਾ। ਇਸ ਵਿਚ 3500mAh ਦੀ ਬੈਟਰੀ ਵੀ ਹੈ। ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ ਵਰਗੇ ਆਪਸ਼ਨ ਹਨ। ਹਾਟਸਪਾਟ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਭਾਰਤ ’ਚ ਦੁੱਗਣਾ ਹੋਇਆ ਐਪਲ ਦਾ ਕਾਰੋਬਾਰ
NEXT STORY