ਦਾਗ ਸਕਦਾ ਹੈ 8 ਬੰਬ, 1,050 km/h ਦੀ ਉੱਚ ਰਫਤਾਰ
ਗੈਜੇਟ ਡੈਸਕ– ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਰਾਖੀ ਕਰਨ ਲਈ ਜੈੱਟ ਇੰਜਣ ਨਾਲ ਲੈਸ ਡਰੋਨਸ ਦੀ ਵਰਤੋਂ ਕੀਤੀ ਜਾਵੇਗੀ, ਇਹ ਗੱਲ ਤਾਂ ਤੈਅ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਇਨ੍ਹਾਂ ਨੂੰ ਇੰਨਾ ਬਿਹਤਰ ਬਣਾ ਦਿੱਤਾ ਗਿਆ ਹੈ ਕਿ ਇਹ ਲੋੜ ਪੈਣ 'ਤੇ ਬੰਬ ਆਦਿ ਵੀ ਦਾਗ ਸਕਦੇ ਹਨ। ਅਮਰੀਕਾ ਦੀ Kratos ਡਿਫੈਂਸ ਐਂਡ ਸਕਿਓਰਿਟੀ ਸਾਲਿਊਸ਼ਨਸ ਵਲੋਂ Kratos XQ-58A Valkyrie ਕਾਂਬੈਟ ਡਰੋਨ ਬਣਾਇਆ ਗਿਆ ਹੈ, ਜਿਸ ਨੇ ਪਹਿਲੀ ਸਫਲ ਉਡਾਨ ਭਰੀ ਹੈ। ਇਸ ਦੌਰਾਨ ਇਸ ਕਾਂਬੈਟ ਡਰੋਨ ਨੂੰ 76 ਮਿੰਟ ਅਮਰੀਕੀ ਸੂਬੇ ਐਰੀਜ਼ੋਨਾ ਵਿਚ ਮੌਜੂਦ ਆਰਮੀ ਦੀ Yuma Proving ਗਰਾਊਂਡ ਉੱਪਰ ਉਡਾਇਆ ਗਿਆ। ਖਾਸ ਗੱਲ ਇਹ ਹੈ ਕਿ ਇਸ ਨੂੰ 1,050 km/h ਦੀ ਰਫਤਾਰ 'ਤੇ ਉਡਾਇਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦੇਸ਼ ਦੀ ਨਿਗਰਾਨੀ ਕਰਨ ਲਈ ਇਹ ਕਾਫੀ ਬਿਹਤਰੀਨ ਬਦਲ ਹੋਵੇਗਾ।
ਬਣਾਉਣ ’ਚ ਲੱਗੇ ਢਾਈ ਸਾਲ
ਇਸ ਕਾਂਬੈਟ ਡਰੋਨ ਨੂੰ ਤਿਆਰ ਕਰਨ 'ਚ ਢਾਈ ਸਾਲ ਲੱਗੇ ਹਨ। ਕੰਪਨੀ ਨੇ ਦੱਸਿਆ ਕਿ ਲੋੜ ਪੈਣ 'ਤੇ ਹਮਲਾ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਲਾਜਵਾਬ ਡਿਜ਼ਾਈਨ
Valkyrie ਕਾਂਬੈਟ ਡਰੋਨ ਦਾ ਡਿਜ਼ਾਈਨ ਕਾਫੀ ਲਾਜਵਾਬ ਬਣਾਇਆ ਗਿਆ ਹੈ। ਇਸ ਦੀ ਲੰਬਾਈ 29 ਫੁੱਟ (ਲਗਭਗ 9 ਮੀਟਰ) ਰੱਖੀ ਗਈ ਹੈ, ਜਦਕਿ ਚੌੜਾਈ ਪੰਖਾਂ ਨੂੰ ਮਿਲਾ ਕੇ 22 ਫੁੱਟ (ਲਗਭਗ 6.7 ਮੀਟਰ) ਬਣਦੀ ਹੈ।
ਰੇਂਜ
ਇਸ ਨੂੰ ਜ਼ਮੀਨ ਤੋਂ 44,997 ਫੁੱਟ (ਲਗਭਗ 13,715 ਮੀਟਰ) ਦੀ ਉਚਾਈ 'ਤੇ ਉਡਾਇਆ ਜਾ ਸਕਦੀ ਹੈ। ਇਕ ਵਾਰ ਈਂਧਨ ਫੁਲ ਭਰ ਕੇ ਇਹ 3,941 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ।
8 ਬੰਬ ਚੁੱਕਣ ਦੀ ਸਮਰੱਥਾ
ਇਸ ਕਾਂਬੈਟ ਡਰੋਨ 'ਚ 8 ਹਥਿਆਰ ਚੁੱਕਣ ਦੀ ਸਮਰੱਥਾ ਹੈ। ਇਨ੍ਹਾਂ ਵਿਚ J41Ms (dumb bombs) ਤੇ ਹੋਰ ਛੋਟੇ ਬੰਬ ਨਾਲ ਲਿਜਾ ਕੇ ਡੇਗੇ ਜਾ ਸਕਦੇ ਹਨ।
ਏਅਰਟੈੱਲ ਡਿਜ਼ੀਟਲ TV ਨੇ ਪੇਸ਼ ਕੀਤਾ 153 ਰੁਪਏ ਵਾਲਾ ਬੇਸਿਕ ਪੈਕ
NEXT STORY