ਆਟੋ ਡੈਸਕ– ਕੇ.ਟੀ.ਐੱਮ. ਦੀਆਂ ਬਾਈਕਸ ਭਾਰਤੀ ਨੌਜਵਾਨ ਖੂਬ ਪਸੰਦ ਕਰਦੇ ਹਨ। ਇਸ ਦਾ ਕਾਰਨ ਇਨ੍ਹਾਂ ਬਾਈਕਸ ਦਾ ਕਿਫਾਇਤੀ ਅਤੇ ਦਮਦਾਰ ਪਰਫਾਰਮੈਂਸ ਹੋਣਾ ਹੈ। ਕੰਪਨੀ ਨੇ ਸਾਲ 2018 ਦੇ ਅੰਤ ’ਚ ਡਿਊਕ 125 ਬਾਈਕ ਭਾਰਤ ’ਚ ਲਾਂਚ ਕੀਤੀ ਅਤੇ ਉਸ ਨੂੰ ਖਰੀਦਾਰਾਂ ਵਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਆਪਣੀ ਪ੍ਰਸਿੱਧੀ ਨੂੰ ਦੇਖਦੇ ਹੋਏ ਕੰਪਨੀ ਇਸ ਸਾਲ ਵੀ ਕਈ ਨਵੇਂ ਮਾਡਲਸ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਵਾਲੀ ਹੈ। ਇਹ ਬਾਈਕਸ ਦਮਦਾਰ ਹੋਣ ਦੇ ਨਾਲ ਸਟਾਈਲਿਸ਼ ਵੀ ਹੋਣਗੀਆਂ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਸਾਲ ਭਾਰਤੀ ਬਾਜ਼ਾਰ ’ਚ ਕੇ.ਟੀ.ਐੱਮ. ਦੀਆਂ ਕਿਹੜੀਆਂ ਬਾਈਕਸ ਧੂਮ ਮਚਾਉਣਗੀਆਂ।

KTM 390 Adventure
ਕੇ.ਟੀ.ਐੱਮ. ਦੀ ਇਹ ਬਾਈਕ ਇਸ ਸਾਲ ਲਾਂਚ ਹੋਵੇਗੀ। ਟੈਸਟਿੰਗ ਦੌਰਾਨ ਇਸ ਦੀਆਂ ਤਸਵੀਰਾਂ ਵੀ ਹਾਲ ਹੀ ’ਚ ਲੀਕ ਹੋਈਆਂ ਸਨ। ਇਸ ਵਿਚ 373ਸੀਸੀ ਸਿੰਗਲ ਸਿਲੰਡਰ ਇੰਜਣ ਦਿੱਤਾ ਜਾਵੇਗਾ। ਕੇ.ਟੀ.ਐੱਮ. ਦੀ ਇਸ ਧਾਂਸੂ ਬਾਈਕ ’ਚ ਨਵਾਂ ਰੀਅਰ ਸਬਫਰੇਮ, ਜ਼ਿਆਦਾ ਗ੍ਰਾਊਂਡ ਕਲੀਅਰੈਂਸ ਅਤੇ ਡਿਊਲ ਪਰਪਜ਼ ਟਾਇਰ ਮਿਲੇਗਾ। ਇਸ ਦਾ ਮੁਕਾਬਲਾ BMW G 310 GS ਅਤੇ ਰਾਇਲ ਐਨਫੀਲਡ ਹਿਮਾਲਿਅਨ ਵਰਗੀਆਂ ਬਾਈਕਸ ਨਾਲ ਹੋਵੇਗਾ।

KTM 790 Duke
ਭਾਰਤ ਦੀ ਇਹ ਕੇ.ਟੀ.ਐੱਮ. ਦੀ ਸਭ ਤੋਂ ਮਹਿੰਗੀ ਅਤੇ ਸਭ ਤੋਂ ਦਮਾਰ ਬਾਈਕ ਹੋਵੇਗੀ। ਲੀਕ ਰਿਪੋਰਟਾਂ ਮੁਤਾਬਕ, ਕੰਪਨੀ ਇਸ ਨੂੰ ਸਾਲ 2019 ਦੀ ਪਹਿਲੀ ਛਿਮਾਹੀ ਦੇ ਕਰੀਬ ਲਾਂਚ ਕਰੇਗੀ। ਇਸ ਮਿਡਲਵੇਟ ਨੇਕਡ ਸਟ੍ਰੀਟਫਾਇਟਰ ਬਾਈਕ ’ਚ 799ਸੀਸੀ, ਪੈਰਲਲ-ਟਵਿਨ ਇੰਜਣ ਹੈ ਜੋ 105 ਬੀ.ਐੱਚ.ਪੀ. ਦੀ ਪਾਵਰ ਅਤੇ 86 ਐੱਨ.ਐੱਮ. ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

KTM RC 250
ਆਰ ਸੀ 250 ਨੂੰ ਕੰਪਨੀ ਭਾਰਤ ’ਚ ਬਣਾਉਂਦੀ ਹੈ ਅਤੇ ਦੂਜੇ ਦੇਸ਼ਾਂ ’ਚ ਐਕਸਪੋਰਟ ਕਰਦੀ ਹੈ ਪਰ ਇਹ ਬਾਈਕ ਭਾਰਤ ’ਚ ਅਜੇ ਤਕ ਲਾਂਚ ਨਹੀਂ ਕੀਤੀ ਗਈ। ਕੰਪਨੀ ਨੇ ਇਸ ਦਾ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਪਰ ਇਸ ਸਾਲ ਇਹ ਬਾਈਕ ਭਾਰਤ ’ਚ ਲਾਂਚ ਕੀਤੀ ਜਾ ਸਕਦੀ ਹੈ। ਆਰ ਸੀ 250 ’ਚ ਡਿਊਕ 250 ਵਾਲਾ 248.8ਸੀਸੀ ਦਾ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 30 ਬੀ.ਐੱਚ.ਪੀ. ਦੀ ਪਾਵਰ ਅਤੇ 24 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।

2020 KTM RC 390
ਕੇ.ਟੀ.ਐੱਮ. ਭਾਰਤ ’ਚ ਨੈਕਸਟ ਜਨਰੇਸ਼ਨ ਆਰ ਸੀ 390 ਲਾਂਚ ਕਰਨ ਦੀ ਤਿਆਰੀ ’ਚ ਹੈ। ਇਸ ਨੂੰ ਟੈਸਟਿੰਗ ਦੌਰਾਨ ਵੀ ਦੇਖਿਆ ਜਾ ਚੁੱਕਾ ਹੈ। ਨਵੀਂ ਜਨਰੇਸ਼ਨ ਆਰ ਸੀ 390 ’ਚ ਸ਼ਾਰਪ ਸਟਾਈਲਿੰਗ ਦੇ ਨਾਲ ਡਬਲ ਬਬਲ ਵਿੰਡ ਸਕਰੀਨ, ਐੱਲ.ਈ.ਡੀ. ਹੈੱਡਲੈਂਪਸ ਅਤੇ ਰਿਵਾਈਜ਼ਡ ਸਬਫਰੇਮ ਮਿਲੇਗਾ। ਇਸ ਵਿਚ ਟੀ.ਐੱਫ.ਟੀ. ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਵੀ ਮਿਲ ਸਕਦਾ ਹੈ। ਨਵੀਂ ਬਾਈਕ ਦਾ ਇੰਜਣ ਬੀ.ਐੱਸ.-6 ਦੇ ਅਨੁਕੂਲ ਹੋਣ ਦੀ ਸੰਭਾਵਨਾ ਹੈ। ਨੈਕਸਟ ਜਨਰੇਸ਼ਨ ਆਰ ਸੀ 390 ਨੂੰ 2019 EICMA ’ਚ ਪੇਸ਼ ਕੀਤਾ ਜਾ ਸਕਦਾ ਹੈ।
ਵਟਸਐਪ ਦੀ ਤਰਾਂ ਹੁਣ facebook 'ਚੋ ਵੀ ਭੇਜੇ ਹੋਏ ਮੈਸੇਜ ਨੂੰ ਕਰ ਸਕੋਗੇ ਡਿਲੀਟ
NEXT STORY