ਲਗਭਗ ਇਕ ਹਫਤੇ ਪਹਿਲਾਂ 20 ਦਸੰਬਰ ਨੂੰ ਅਮਰੀਕਾ ਨੇ ਸੀਰੀਆ ’ਚ ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਲਈ ਉਥੇ ਫੌਜੀ ਹਮਲੇ ਸ਼ੁਰੂ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਮੱਧ ਸੀਰੀਆ ਦੇ ਉਨ੍ਹਾਂ ਇਲਾਕਿਆਂ ’ਚ 70 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਆਈ. ਐੱਸ. ਦਾ ਢਾਂਚਾ ਅਤੇ ਹਥਿਆਰ ਮੌਜੂਦ ਸਨ।
ਇਸ ਹਮਲੇ ’ਚ ਐੱਫ-15 ਈਗਲ ਜਹਾਜ਼ਾਂ, ਏ-10 ਥੰਡਰਬੋਲਟ ਜਹਾਜ਼ਾਂ ਅਤੇ ਏ. ਐੱਚ-64 ਅਪਾਚੇ ਹੈਲੀਕਾਪਟਰਾਂ ਦੇ ਇਲਾਵਾ ਜਾਰਡਨ ਦੇ ਐੱਫ-16 ਲੜਾਕੂ ਜਹਾਜ਼ ਅਤੇ ਹਿਮਰਸ ਰਾਕੇਟ ਤੋਪਖਾਨੇ ਦੀ ਵੀ ਵਰਤੋਂ ਕੀਤੀ ਗਈ।
ਅਮਰੀਕਾ ਨੇ ਇਹ ਕਾਰਵਾਈ ਉਕਤ ਹਮਲੇ ਤੋਂ ਲਗਭਗ ਇਕ ਹਫਤਾ ਪਹਿਲਾਂ ਆਈ. ਐੱਸ. ਵਲੋਂ ਸੀਰੀਆ ’ਚ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ 2 ਅਮਰੀਕੀ ਫੌਜੀਆਂ ਅਤੇ ਇਕ ਅਮਰੀਕੀ ਦੁਭਾਸ਼ੀਏ ਦੇ ਮਾਰੇ ਜਾਣ ਦਾ ਬਦਲਾ ਲੈਣ ਲਈ ਕੀਤੀ ਸੀ ਅਤੇ ਕਿਹਾ ਸੀ ਕਿ ਅਮਰੀਕਾ ਆਪਣੇ ਲੋਕਾਂ ਦੀ ਰੱਖਿਆ ਲਈ ਕਦੇ ਝਿਜਕੇਗਾ ਨਹੀਂ ਅਤੇ ਨਾ ਹੀ ਪਿੱਛੇ ਹਟੇਗਾ।
ਫਿਰ 25 ਦਸੰਬਰ ਨੂੰ ਅਮਰੀਕਾ ਨੇ ਨਾਈਜੀਰੀਆ ’ਚ ਇਸਲਾਮਿਕ ਸਟੇਟ (ਆਈ. ਐੱਸ.) ਦੇ ਸੋਬੋਟੋ ਪ੍ਰਾਂਤ ’ਚ ਸਥਿਤ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਸ਼ਕਤੀਸ਼ਾਲੀ ਅਤੇ ਘਾਤਕ ਹਮਲਾ ਕੀਤਾ। ਇਸ ਹਮਲੇ ਤੋਂ ਕਈ ਹਫਤੇ ਪਹਿਲਾਂ ਤੋਂ ਹੀ ਡੋਨਾਲਡ ਟਰੰਪ ਨਾਈਜੀਰੀਆ ਦੀ ਸਰਕਾਰ ਵਲੋਂ ਇਸਾਈਆਂ ਦੇ ਵਿਰੁੱਧ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਕਤਲੇਆਮ ਨੂੰ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਗਾਉਂਦੇ ਆ ਰਹੇ ਸਨ।
ਇਕ ਹੋਰ ਸਰੋਤ ਦਾ ਕਹਿਣਾ ਹੈ ਕਿ ਇਸੇ ਸਾਲ ਜਨਵਰੀ ਤੋਂ ਅਗਸਤ ਮਹੀਨਿਆਂ ਵਿਚਾਲੇ 7000 ਇਸਾਈਆਂ ਦੀ ਹੱਤਿਆ ਕੀਤੀ ਗਈ ਹੈ।
ਖੈਰ, ਕ੍ਰਿਸਮਸ ਦੀ ਰਾਤ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪੋਸਟ ’ਚ ਨਾਈਜੀਰੀਆ ’ਤੇ ਹਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਈ. ਐੱਸ. ਨੂੰ ‘ਅੱਤਵਾਦੀ ਕਚਰਾ’ ਕਿਹਾ ਅਤੇ ਉਨ੍ਹਾਂ ’ਤੇ ਨਿਰਦੋਸ਼ ਇਸਾਈਆਂ ਨੂੰ ਨਿਸ਼ਾਨਾ ਬਣਾਉਣ ਅਤੇ ਬੇਰਹਿਮੀ ਨਾਲ ਉਨ੍ਹਾਂ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਇਸ ਹਮਲੇ ਨਾਲ ਹੋਏ ਨੁਕਸਾਨ ਦਾ ਵੇਰਵਾ ਜਾਂ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਪਰ ਇਸ ਹਮਲੇ ’ਚ ਆਈ. ਐੱਸ. ਦੇ ਅਨੇਕ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਸੰਬੰਧ ’ਚ ‘ਅਫਰੀਕਾ ਕਮਾਂਡ’ ਨੇ ਕਿਹਾ ਹੈ ਕਿ ‘‘ਆਈ. ਐੱਸ. ਦੇ ਵਿਰੁੱਧ ਕੀਤਾ ਿਗਆ ਇਹ ਘਾਤਕ ਹਮਲਾ ਸਾਡੀ ਫੌਜ ਦੀ ਤਾਕਤ ਅਤੇ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ’ਚ ਅਮਰੀਕੀਆਂ ਦੇ ਵਿਰੁੱਧ ਅੱਤਵਾਦੀ ਖਤਰੇ ਨੂੰ ਖਤਮ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’’
ਟਰੰਪ ਨੇ ਇਸ ਹਮਲੇ ਨੂੰ ਲੈ ਕੇ ਕਿਹਾ ਹੈ ਕਿ ‘‘ਮਾਰੇ ਗਏ ਅੱਤਵਾਦੀਆਂ ਨੂੰ ਮੈਰੀ ਕ੍ਰਿਸਮਸ। ਇਹ ਅੱਤਵਾਦੀ ਸਮੂਹ ਇਸ ਖੇਤਰ ’ਚ ਇਸਾਈਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਹੱਤਿਆ ਕਰ ਰਹੇ ਸਨ।’’
ਜ਼ਿਕਰਯੋਗ ਹੈ ਕਿ ਨਾਈਜੀਰੀਆ ’ਚ ਇਸਾਈ 43 ਫੀਸਦੀ ਅਤੇ ਮੁਸਲਿਮ 50 ਫੀਸਦੀ ਹਨ ਜਦਕਿ ਬਾਕੀ ਆਬਾਦੀ ਹੋਰਨਾਂ ਧਰਮਾਂ ਦੇ ਲੋਕਾਂ ਦੀ ਹੈ। ਜਾਬੋ ਦੇ ਪ੍ਰਤੱਖਦਰਸ਼ੀ ਉਮਰ ਜਾਬੋ ਨੇ ਦੱਸਿਆ, ਜਹਾਜ਼ ਵਰਗੀ ਕੋਈ ਚੀਜ਼ ਚਮਕੀ ਅਤੇ ਖੇਤਾਂ ’ਚ ਡਿੱਗ ਗਈ। ਉਨ੍ਹਾਂ ਨੇ ਕਿਹਾ ਿਕ ਅਸੀਂ ਸ਼ਾਂਤੀ ਨਾਲ ਰਹਿੰਦੇ ਹਾਂ ਅਤੇ ਸਾਡੇ ਅਤੇ ਇਸਾਈਆਂ ਵਿਚਾਲੇ ਕੋਈ ਸੰਘਰਸ਼ ਨਹੀਂ ਹੈ।
ਨਾਈਜੀਰੀਆ ਸਰਕਾਰ ਦਾ ਕਹਿਣਾ ਹੈ ਕਿ ਇਹ ਅੱਤਵਾਦੀਆਂ ਨੂੰ ਖਤਮ ਕਰਨ ਲਈ ਕੀਤਾ ਿਗਆ ਹਮਲਾ ਸੀ ਜਦਕਿ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਹ ਹਮਲਾ ਨਾਈਜੀਰੀਆ ਦੇ ਸ਼ਾਸਕਾਂ ਵਲੋਂ ਇਸਾਈਆਂ ਨੂੰ ਤੰਗ ਕਰਨ ਦੇ ਜਵਾਬ ’ਚ ਕੀਤਾ ਿਗਆ ਹੈ ਅਤੇ ਜੇਕਰ ਨਾਈਜੀਰੀਆ ਸਰਕਾਰ ਇਸਾਈਆਂ ਨੂੰ ਤੰਗ ਕਰੇਗੀ ਤਾਂ ਉਸ ’ਤੇ ਅੱਗੇ ਵੀ ਹਮਲਾ ਕੀਤਾ ਜਾਵੇਗਾ।
ਇਸ ਤਰ੍ਹਾਂ ਦੇ ਹਾਲਾਤ ’ਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ’ਚ ਡੋਨਾਲਡ ਟਰੰਪ ਦੇ ਕਾਰਜਕਾਲ ਦਾ ਪਹਿਲਾ ਸਾਲ ਦੂਜੇ ਦੇਸ਼ਾਂ ’ਤੇ ‘ਟੈਰਿਫ ਯੁੱਧ’ ਦੇ ਰੂਪ ’ਚ ਸ਼ੁਰੂ ਹੋਇਆ ਸੀ ਤਾਂ ਕੀ ਉਨ੍ਹਾਂ ਦੀ ਦੂਜੀ ਪਾਰੀ ਦਾ ਦੂਜਾ ਸਾਲ ਵੱਖ-ਵੱਖ ਦੇਸ਼ਾਂ ਦੇ ਵਿਰੁੱਧ ਸਰੀਰਕ ਯੁੱਧ ਨਾਲ ਸ਼ੁਰੂ ਹੋਵੇਗਾ?
ਜਿਸ ਤਰ੍ਹਾਂ ਯੂਰਪ ਦੇ ਇਸਾਈਆਂ ਦਾ ਦਸਵੀਂ ਤੋਂ ਬਾਰ੍ਹਵੀਂ ਸਦੀ ਵਿਚਾਲੇ ਮੁਸਲਮਾਨਾਂ ਨਾਲ ਯੁੱਧ ਚੱਲਦਾ ਰਿਹਾ ਸੀ, ਤਾਂ ਕੀ ਹੁਣ ਡੋਨਾਲਡ ਟਰੰਪ ਦੂਜੇ ਦੇਸ਼ਾਂ ’ਚ ਇਸਾਈਆਂ ਨੂੰ ਬਚਾਉਣ ਲਈ ਦੂਜਾ ‘ਕਰੂਸੇਡ’ ਸ਼ੁਰੂ ਕਰਨ ਵਾਲੇ ਹਨ ਜਿਸ ਅਧੀਨ ਉਹ ਦੂਜੇ ਦੇਸ਼ਾਂ ’ਤੇ ਹਮਲੇ ਕਰਨਗੇ?
ਜ਼ਿਕਰਯੋਗ ਹੈ ਕਿ ਯੂਰਪ ਦੇ ਇਸਾਈਆਂ ਨੇ 1098 ਤੋਂ 1291 ਵਿਚਾਲੇ ਆਪਣੇ ਧਰਮ ਦੀ ਭੂਮੀ ਫਿਲਿਸਤੀਨ ਅਤੇ ਉਸ ਦੀ ਰਾਜਧਾਨੀ ਯਰੂਸ਼ਲਮ ’ਚ ਸਥਿਤ ਈਸਾ ਦੀ ਜਨਮਭੂਮੀ ਦਾ ਗਿਰਜਾਘਰ ਮੁਸਲਮਾਨਾਂ ਤੋਂ ਖੋਹ ਕੇ ਆਪਣੇ ਕਬਜ਼ੇ ’ਚ ਕਰਨ ਲਈ ਜੋ ਯੁੱਧ ਲੜੇ ਉਨ੍ਹਾਂ ਨੂੰ ਸਲੀਬੀ ਯੁੱਧ, ਇਸਾਈ ਧਰਮ ਯੁੱਧ ਅਤੇ ਕਰੂਸੇਡ ਕਿਹਾ ਜਾਂਦਾ ਹੈ।)
ਯੁੱਧ 3 ਕਾਰਨਾਂ ਕਰ ਕੇ ਹੁੰਦੇ ਹਨ-ਪਹਿਲਾ ਕਾਰਨ ਰਾਜਨੀਤਿਕ ਲਾਭ ਲਈ, ਦੂਜਾ ਆਰਥਿਕ ਲਾਭ ਲਈ ਅਤੇ ਤੀਜਾ ਹੈ ਧਰਮ ਦਾ ਮੁੱਦਾ। ਤਾਂ ਕੀ ਨਾਈਜੀਰੀਆ ’ਤੇ ਬੰਬ ਸੁੱਟਣ ਜਾਂ ਉਸ ਨਾਲ ਯੁੱਧ ਕਰਨ ’ਚ ਟਰੰਪ ਨੂੰ ਕੋਈ ਆਰਥਿਕ ਲਾਭ ਵੀ ਹੈ। ਅਮਰੀਕਾ ਨੂੰ ਇਸ ’ਚ ਆਰਥਿਕ ਦੇ ਨਾਲ-ਨਾਲ ਰਾਜਨੀਤਿਕ ਲਾਭ ਵੀ ਹੈ ਕਿਉਂਕਿ ਇਸ ਯੁੱਧ ਨਾਲ ਅਫਰੀਕਾ ’ਚ ਅਮਰੀਕਾ ਦੀ ਸ਼ਕਤੀ ’ਚ ਵਾਧੇ ਦਾ ਪ੍ਰਦਰਸ਼ਨ ਤਾਂ ਹੋਇਆ ਹੈ ਪਰ ਕੀ ਇਹ ਕ੍ਰਿਸਮਸ ਤੋਂ ਪਹਿਲਾਂ ਐਪਸਟੀਨ ਫਾਈਲਸ ਜਿਸ ’ਚ ਟਰੰਪ ਦਾ ਨਾਂ ਵਾਰ-ਵਾਰ ਆਇਆ ਹੈ, ਤੋਂ ਧਿਆਨ ਭਟਕਾਉਣ ਦਾ ਯਤਨ ਹੈ।
ਨਵੇਂ ਭਾਰਤ ਦਾ ਨਿਰਮਾਣ : 2025, ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੀਆਂ ਸਫਲਤਾਵਾਂ ਦਾ ਸਾਲ
NEXT STORY