ਜਲੰਧਰ : ਸਾਇੰਸ ਫਿਕਸ਼ਨ ਮੂਵੀਜ਼ ਵਿਚ ਤੁਸੀਂ ਅਜਿਹੇ ਗੈਜੇਟਸ ਦੇਖੇ ਹੋਣਗੇ, ਜਿਸ ਦੇ ਨਾਲ ਇਕ ਵਿਅਕਤੀ ਕਿਸੇ ਹੋਰ ਭਾਸ਼ਾ ਦੀ ਵਰਤੋਂ ਕਰਨ ਵਾਲੇ ਵਿਅਕਤੀ ਨਾਲ ਗੱਲ ਕਰ ਸਕਦਾ ਹੈ ਪਰ ਅਜਿਹਾ ਨਹੀਂ ਹੈ ਕਿ ਇਹ ਡਿਵਾਈਸ ਸਿਰਫ ਸਾਇੰਸ ਫਿਕਸ਼ਨ ਮੂਵੀਜ਼ ਤਕ ਹੀ ਸੀਮਿਤ ਹਨ । ਨਿਊਯਾਰਕ ਦੀ ਸਟਾਰਟਅਪ (ਨਵੀਂ ਕੰਪਨੀ) ਨੇ ਅਜਿਹੇ ਏਅਰਪੀਸ ਬਣਾਏ ਹਨ, ਜਿਨ੍ਹਾਂ ਦੀ ਮਦਦ ਨਾਲ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਜਾ ਸਕਦੀ ਹੈ ਜੋ ਤੁਹਾਡੀ ਭਾਸ਼ਾ ਨਹੀਂ ਜਾਣਦਾ ਅਤੇ ਨਾ ਹੀ ਤੁਸੀਂ ਉਸ ਦੀ ਭਾਸ਼ਾ ਨੂੰ ਸਮਝ ਸਕਦੇ ਹੋ ।
ਵੇਵਰਲੀ ਲੈਬਸ ਨੇ ਬਣਾਇਆ ਹੈ 'ਪਾਇਲਟ'
ਸਮੇਂ ਅਤੇ ਟੈਕਨਾਲੋਜੀ ਨੇ ਇਕ ਵਾਰ ਫਿਰ ਸਾਇੰਸ ਫਿਕਸ਼ਨ ਤੋਂ ਆਈਡੀਆ ਲੈਂਦੇ ਹੋਏ ਉਸ ਨੂੰ ਰਿਐਲਿਟੀ ਵਿਚ ਬਦਲ ਦਿੱਤਾ ਹੈ । ਨਿਊਯਾਰਕ ਦੀ ਮੈਨਹਟਨ ਸਥਿਤ ਕੰਪਨੀ ਵੇਵਰਲੀ ਲੈਬਸ (Waverly Labs) ਨੇ ਇਲੈਕਟ੍ਰਾਨਿਕ ਡਿਵਾਈਸ ਦੀ ਮਦਦ ਨਾਲ ਦੋ ਵੱਖ-ਵੱਖ ਭਾਸ਼ਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਚ ਸੰਚਾਰ ਦਾ ਤਰੀਕਾ ਲੱਭਿਆ ਹੈ, ਜਿਸ ਦਾ ਨਾਂ ਪਾਇਲਟ ਏਅਰਪੀਸ ਹੈ। ਪਾਇਲਟ ਇਕ ਇਨ-ਲਾਈਨ ਏਅਰਫੋਨ ਦੀ ਤਰ੍ਹਾਂ ਹੈ, ਜੋ ਸਮਾਰਟਫੋਨ ਦੀ ਮਦਦ ਨਾਲ ਗੱਲਬਾਤ ਅਤੇ ਡਾਇਲਾਗ ਨੂੰ ਰੀਅਲ ਟਾਈਮ ਵਿਚ ਟ੍ਰਾਂਸਲੇਟ ਕਰਦਾ ਹੈ। ਇਸ ਵਿਚ ਲੱਗਾ ਬਿਲਟ-ਇਨ ਮਾਈਕ੍ਰੋਫੋਨ ਦੂਜੇ ਵਿਅਕਤੀ ਦੀ ਆਵਾਜ਼ ਸੁਣਦਾ ਹੈ ਅਤੇ ਆਪਣੀ ਭੂਮਿਕਾ ਨਿਭਾਉਂਦੇ ਹੋਏ ਆਵਾਜ਼ ਦੇ ਸੰਕੇਤ ਨੂੰ ਤੁਹਾਡੀ ਭਾਸ਼ਾ ਵਿਚ ਕਨਵਰਟ ਕਰਨ ਵਿਚ ਮਦਦ ਕਰਦਾ ਹੈ ।
ਗੂਗਲ ਅਤੇ ਮਾਈਕ੍ਰੋਸਾਫਟ ਦਾ ਅਹਿਮ ਰੋਲ
ਇਹ ਇਕ ਵਧੀਆ ਟ੍ਰਾਂਸਲੇਟਰ ਹੈ, ਜੋ ਆਨਲਾਈਨ ਟ੍ਰਾਂਸਲੇਸ਼ਨ ਇੰਜਣ ਜਿਵੇਂ ਗੂਗਲ ਅਤੇ ਮਾਈਕ੍ਰੋਸਾਫਟ ਦੇ ਨਾਲ ਮਿਲ ਕੇ ਵਧੀਆ ਅਤੇ ਪ੍ਰਭਾਵਸ਼ਾਲੀ ਟ੍ਰਾਂਸਲੇਟਰ ਦੇ ਤੌਰ 'ਤੇ ਕੰਮ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਇਹ ਬੇਹੱਦ ਤੇਜ਼ੀ ਨਾਲ ਕੰਮ ਕਰਦਾ ਹੈ ।
ਪ੍ਰੀ-ਆਰਡਰ ਅਤੇ ਮੋਬਾਇਲ ਐਪ
ਇਸ ਦਾ ਪ੍ਰੀ-ਆਰਡਰ ਇੰਡੀਗੋਗੋ 'ਤੇ ਸ਼ੁਰੂ ਹੋ ਗਿਆ ਹੈ ਅਤੇ ਇਸ ਦੀ ਡਲਿਵਰੀ ਇਕ ਸਾਲ ਤੋਂ ਪਹਿਲਾਂ ਨਹੀਂ ਹੋਵੇਗੀ ਪਰ ਕੰਪਨੀ ਇਸ ਨੂੰ ਮੋਬਾਇਲ ਐਪ ਦੇ ਤੌਰ 'ਤੇ ਜਲਦੀ ਹੀ ਪੇਸ਼ ਕਰੇਗੀ, ਜਿਸ ਦੇ ਨਾਲ ਕੋਈ ਹੋਰ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਗੱਲ ਕਰਨ ਲਈ ਸਮਾਰਟਫੋਨ 'ਤੇ ਹੀ ਟ੍ਰਾਂਸਲੇਸ਼ਨ ਦੀ ਮਦਦ ਲਈ ਜਾ ਸਕੇ।
ਇਨ੍ਹਾਂ ਭਾਸ਼ਾਵਾਂ ਵਿਚ ਕਰ ਸਕਦੇ ਹੋ ਗੱਲ
ਸੱਚ ਤਾਂ ਇਹ ਹੈ ਕਿ ਇਹ ਸਿਸਟਮ ਪਹਿਲਾਂ ਤੋਂ ਹੀ ਮੁਹੱਈਆ ਹੈ, ਜੋ ਕੰਮ ਵੀ ਕਰ ਰਹੇ ਹਨ ਪਰ ਇਨ੍ਹਾਂ 'ਚੋਂ ਬਹੁਤੇ ਪ੍ਰਫੈਕਟ ਨਹੀਂ ਹਨ। ਸੱਚ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਅਜਿਹੇ ਡਿਵਾਈਸ ਗਲਤ ਤਰੀਕੇ ਨਾਲ ਕੰਮ ਕਰਦੇ ਹਨ ਪਰ ਇਨ੍ਹਾਂ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ । ਵੇਵਰਲੀ ਲੈਬਸ ਦੇ ਇਸ ਡਿਵਾਈਸ ਨਾਲ ਅੰਗ੍ਰੇਜ਼ੀ, ਫ੍ਰੈਂਚ, ਸਪੈਨਿਸ਼ ਅਤੇ ਇਟਾਲੀਅਨ ਭਾਸ਼ਾ ਵਿਚ ਗੱਲ ਕੀਤੀ ਜਾ ਸਕਦੀ ਹੈ।
ਵਿਅਰੇਬਲ ਡਿਵਾਈਸ ਵਿਚ ਪੇਸ਼ ਕੀਤੀ ਗਈ ਹੈ ਟੈਕਨਾਲੋਜੀ
ਰੀਅਲ ਟਾਈਮ ਵਿਚ ਦੂਜੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਵਿਅਕਤੀ ਨਾਲ ਗੱਲ ਕਰਨ ਲਈ ਗੂਗਲ ਟ੍ਰਾਂਸਲੇਟਰ ਅਤੇ ਮਾਈਕ੍ਰੋਸਾਫਟ ਸਕਾਈਪ ਟ੍ਰਾਂਸਲੇਟਰ ਐਪ ਮੋਬਾਇਲ ਅਤੇ ਡੈਸਕਟਾਪ ਐਪਲੀਕੇਸ਼ਨ ਦੇ ਤੌਰ 'ਤੇ ਮੁਹੱਈਆ ਹੈ। ਪਾਇਲਟ ਦੇ ਨਾਲ ਇਸ ਇਨੋਵੇਸ਼ਨ ਨੂੰ ਵਿਅਰੇਬਲ ਡਿਵਾਈਸ ਵਿਚ ਪੇਸ਼ ਕੀਤਾ ਗਿਆ ਹੈ, ਜੋ ਸਿੱਧਾ ਯੂਜ਼ਰ ਦੇ ਕੰਨਾਂ ਵਿਚ ਆਵਾਜ਼ ਨੂੰ ਪਹੁੰਚਾਉਂਦਾ ਹੈ।
ਕੀਮਤ
ਡੇਲੀ ਮੇਲ ਦੀ ਰਿਪੋਰਟ ਮੁਤਾਬਿਕ ਇਸ ਦੀ ਕੀਮਤ 129 ਡਾਲਰ ਹੋਵੇਗੀ, ਜੋ ਲਗਭਗ 8,600 ਰੁਪਏ ਬਣਦੀ ਹੈ ।
ਬਿਨਾਂ ਕੀਬੋਰਡ ਤੋਂ ਟਾਈਪ ਕਰਨ ਦੀ ਅਨੌਖੀ ਤਕਨੀਕ ਹੈ ਇਹ ਵਿਅਰੇਬਲ ਡਿਵਾਈਸ
NEXT STORY