ਜਲੰਧਰ- ਜਿਵੇਂ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਸਿਸਟਮ 'ਤੇ ਟਾਈਪ ਕਰਨ ਲਈ ਪਹਿਲਾਂ ਟਾਈਪ ਕਰਨਾ ਸਿਖਾਇਆ ਜਾਂਦਾ ਸੀ। ਕੀਬੋਰਡ ਚਾਹੇ ਕਿਸੇ ਕੰਪਿਊਟਰ ਦਾ ਹੋਏ ਜਾਂ ਫਿਰ ਟਾਈਪਰਾਈਟਰ ਦਾ ਸਿੱਖਣ 'ਚ ਕੁਝ ਸਮਾਂ ਤਾਂ ਲੱਗਦਾ ਹੀ ਹੈ ਪਰ ਹੁਣ ਬਹੁਤ ਜਲਦ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ। ਹਾਲ ਹੀ 'ਚ ਟੈਪ ਸਟ੍ਰੈਪ (Tap Strap) ਨਾਂ ਦਾ ਇਕ ਨਵਾਂ ਵਿਅਰੇਬਲ ਲਾਂਚ ਕੀਤਾ ਗਿਆ ਹੈ ਜੋ ਤੁਹਾਡੇ ਟਾਈਪਿੰਗ ਕਰਨ ਦੇ ਤਰੀਕੇ ਨੂੰ ਇਕ ਨਵਾਂ ਰੂਪ ਦਵੇਗਾ। ਕਿਸੇ ਫਿਜ਼ੀਕਲ ਕੀਬੋਰਡ ਦੀ ਇਕ-ਇਕ ਕੀਅ 'ਤੇ ਟੈਪ ਕਰਨ ਜਾਂ ਵਰਚੁਅਲ ਕੀਬੋਰਡ ਦੀਆਂ ਕੀਅਜ਼ 'ਤੇ ਟੈਪ ਕਰਨ ਨਾਲੋਂ ਤੁਸੀਂ ਸਿਰਫ ਹੱਥਾਂ ਦੀਆਂ ਉਂਗਲਾ ਨੂੰ ਕਿਸੇ ਵੀ ਸਰਫੇਸ 'ਤੇ ਚਲਾ ਕੇ ਟਾਈਪ ਕਰ ਸਕਦੇ ਹੋ।
ਇਸ ਟੈਪ ਸਟ੍ਰੈਪ ਦੀ ਵਰਤੋਂ ਕਰਨ ਲਈ ਤੁਹਾਨੂੰ ਵੱਖਰੇ ਅੱਖਰਾਂ ਜਾਂ ਕਰੈਕਟਰਜ਼ ਨੂੰ ਟਾਈਪ ਕਰਨ ਲਈ ਵੱਖ-ਵੱਖ ਉਂਗਲਾਂ ਦੇ ਕੰਬੀਨੇਸ਼ਨਜ਼ ਨੂੰ ਯਾਦ ਰੱਖਣਾ ਪਵੇਗਾ। ਇਸ ਐਪ ਨੂੰ ਬਣਾਉਣ ਵਾਲੇ ਕਰੀਏਟਰਜ਼ ਵੱਲੋਂ ਇਕ ਹੋਰ 'ਟਿਊਟੋਰਿਅਲ' ਨਾਂ ਦਾ ਐਪ ਲਾਂਚ ਕੀਤੀ ਗਈ ਹੈ ਜਿਸ ਦੀ ਵਰਤੋਂ ਨਾਲ ਯੂਜ਼ਰਜ਼ ਨੂੰ ਇਸ ਡਿਵਾਈਸ ਨਾਲ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕਦਾ ਹੈ। ਫਿਲਹਾਲ ਇਹ ਟੈਪ ਸਟ੍ਰੈਪ ਸੈਨ ਫਰੈਂਸਿਸਕੋ 'ਚ ਬੀਟਾ ਟੈਸਟਰ ਲਈ ਹੀ ਉਪਲੱਬਧ ਹੈ ਪਰ ਇਸ ਨੂੰ ਜਲਦ ਹੀ ਕਮਰਸ਼ਿਅਲੀ ਉਪਲੱਬਧ ਕਰਵਾਇਆ ਜਾਵੇਗਾ ਜਿਸ ਦੀ ਕੀਮਤ 119 ਡਾਲਰ ਰੱਖੀ ਜਾਵੇਗੀ।
ਫਿੰਗਰਪ੍ਰਿੰਟ ਸਕੈਨਰ ਅਤੇ 3gb ਰੈਮ ਨਾਲ ਭਾਰਤ 'ਚ ਲਾਂਚ ਹੋਏ Moto ਦੇ ਇਹ ਸਮਾਰਟਫੋਨਸ
NEXT STORY