ਜਲੰਧਰ- Leeco ਨੇ ਆਪਣੇ Le2 ਸਮਾਰਟਫੋਨ ਦਾ ਨਵਾਂ ਸਟੋਰੇਜ ਵੇਰਿਅੰਟ ਭਾਰਤ 'ਚ ਲਾਂਚ ਕਰ ਦਿੱਤਾ ਹੈ। Leeco Le2 ਸਮਾਰਟਫੋਨ ਦੇ ਨਵੇਂ ਵੇਰਿਅੰਟ 'ਚ 64ਜੀਬੀ ਸਟੋਰੇਜ ਹੈ। ਇਹ ਸਮਾਰਟਫੋਨ ਹੁਣ ਤੱਕ ਆਫਲਾਈਨ ਰਿਟੇਲ ਸਟੋਰ 'ਤੇ ਉਪਲੱਬਧ ਸੀ ਪਰ ਹੁਣ ਗਾਹਕਾਂ ਲਈ ਇਹ ਡਿਵਾਇਸ ਐਕਸਕਲੂਸਿਵ ਤੌਰ 'ਤੇ ਸਨੈਪਡ੍ਰੈਗਨ ਦੇ ਰਾਹੀ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੀ ਕੀਮਤ 13,999 ਰੁਪਏ ਹੈ ਅਤੇ ਇਹ ਰੋਜ਼ ਗੋਲਡ ਕਲਰ 'ਚ ਉਪਲੱਬਧ ਹੈ। ਸਟੋਰੇਜ 'ਚ ਅਪਗ੍ਰੋਡ ਤੋਂ ਇਲਾਵਾ ਨਵੇਂ ਵੇਰਿਅੰਟ 'ਚ ਬਾਕੀ ਸਾਰੇ ਸਪੈਸੀਫਿਕੇਸ਼ਨ ਅਤੇ ਫੀਚਰ ਇੱਕੋ ਜਿਹੇ ਹਨ। ਤੁਹਾਨੂੰ ਦੱਸ ਦਈਏ ਕਿ ਓਰਿਜ਼ਨਲ Le2 ਸਮਾਰਟਫੋਨ 'ਚ 3ਜੀਬੀ ਰੈਮ ਅਤੇ 32ਜੀਬੀ ਇਨਬਿਲਟ ਸਟੋਰੇਜ ਹੈ। ਓਰਿਜ਼ਨਲ Le2 ਦੀ ਕੀਮਤ 11,999 ਰੁਪਏ ਹੈ।
Leeco Le2-
Leeco Le2 'ਚ (1080x1920 ਪਿਕਸਲ) ਰੈਜ਼ੋਲਿਊਸ਼ਨ ਵਾਲਾ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਹੈ, ਜਿਸ ਦੀ ਡੇਨਸਿਟੀ 403 ਪੀ. ਪੀ. ਆਈ. ਹੈ। ਫੋਨ 1.8 ਗੀਗਾਹਟਰਜ਼ 'ਤੇ ਚੱਲਣ ਵਾਲੇ ਆਕਟਾ-ਕੋਰ ਕਵਾਲਕਮ ਸਨੈਪਡ੍ਰੈਨ 652 ਪ੍ਰੋਸੈਸਰ ਨਾਲ ਆਉਂਦਾ ਹੈ। ਇਸ 'ਚ 3ਜੀਬੀ ਰੈਮ ਹੈ ਅਤੇ ਗ੍ਰਾਫਿਕਸ ਲਈ ਮਾਲੀ ਜੀ. ਪੀ. ਯੂ. ਹੈ।
ਡਿਊਲ-ਟੋਨ ਐੱਲ. ਈ. ਡੀ. ਫਲੈਸ਼ ਅਤੇ ਪੀ. ਡੀ. ਏ. ਐੱਫ. ਫੀਚਰ ਨਾਲ Le2 'ਚ 16 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਨਬਿਲਟ ਸਟੋਰੇਜ 32ਜੀਬੀ ਹੈ। ਬੈਟਰੀ 3000 ਐੱਮ. ਏ. ਐੱਚ. ਦੀ ਹੈ ਅਤੇ ਕਨੈਕਟੀਵਿਟੀ ਫੀਚਰ ਲੇ ਮੈਕਸ2 ਦੀ ਤਰ੍ਹਾਂ ਹੀ ਹੈ। ਤੁਹਾਨੂੰ ਦੱਸ ਦਈਏ ਕਿ Le2 ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ, ਜਿਸ ਦੇ ਉੱਪਰ ਇਮੋਸ਼ਨ ਯੂ. ਆਈ. 5.6.01 ਸਕਰੀਨ ਦਿੱਤੀ ਗਈ ਹੈ। ਇਹ ਵੀ. ਆਰ. ਟੈਕਨਾਲੋਜੀ ਨੂੰ ਵੀ ਸਪੋਰਟ ਕਰਦਾ ਹੈ।
ਜਾਣੋ ਕਿਉਂ ਅੱਗ ਫੜਦੇ ਸਨ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ
NEXT STORY