ਜਲੰਧਰ- ਅਮਰੀਕੀ ਕੰਪਨੀ ਫਿੱਟਬਿਟ ਨੇ ਆਪਣੇ Ionic ਸਮਾਰਟਵਾਚ, Flyer ਬਲੂਟੁੱਥ ਹੈੱਡਫੋਨ ਅਤੇ Aria 2 smart scale ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇੰਨ੍ਹਾਂ ਤਿੰਨੇ ਪ੍ਰੋਡਕਟਸ ਆਨਲਾਈਨ ਪਲੇਟਫਾਰਮ ਸਮੇਤ ਮੁੱਖ ਰਿਟੇਲਰਸ 'ਤੇ ਵਿਕਰੀ ਲਈ ਉਪਲੱਬਧ ਹੋਣਗੇ। Fitbit Ionic ਕੰਪਨੀ ਦੀ ਪਹਿਲੀ ਸਮਾਰਟਵਾਚ ਹੈ, ਜਿਸ ਨੂੰ ਸਮਾਰਟਵਾਚ ਨਿਰਮਾਤਾ Pebble ਨਾਲ ਲਿਆ ਗਿਆ ਹੈ। ਇਸ Ionic ਸਮਾਰਟਵਾਚ ਨੂੰ ਸਿਹਤ ਅਤੇ ਫਿੱਟਨੈੱਸ ਸਹੂਲਤਾਵਾਂ 'ਤੇ ਬਣਾਇਆ ਗਿਆ ਹੈ, ਜਿਸ ਲਈ Fitbit ਜਾਣੀ ਜਾਂਦੀ ਹੈ।
Fitbit Ionic ਦੇ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ ਨਵਾਂ SpO2 ਸੈਂਸਰ ਹੈ, ਜੋ ਭਵਿੱਖ 'ਚ ਸਲੀਪ Apnea ਜਿਹੇ intensive ਸਿਹਤ ਨੂੰ ਟ੍ਰੈਕ ਕਰਨ ਦੀ ਅਗਿਆ ਦਿੰਦਾ ਹੈ। Fitbit Ionic 'ਚ ਇਕ ਸਮਾਰਟ ਫੀਚਰ ਕਾਂਟੈਕਟਲੇਸ ਪੇਮੈਂਟਸ, ਆਨ-ਬੋਰਡ ਸਟ੍ਰੀਮਿੰਗ, ਸਮਾਰਟ ਨੋਟੀਫਿਕੇਸ਼ਨ, ਐਪ ਐਕਸੈਸ ਕਰ ਕੇ Fitbit ਡੈਡੀਕੇਟ ਐਪ ਗੈਲਰੀ ਨੂੰ ਦੇਖ ਸਕਦੇ ਹੋ। ਇੰਨ੍ਹਾਂ ਫੀਚਰਸ ਤੋਂ ਇਲਾਵਾ Fitbit Ionic ਨੂੰ ਇਕ ਵਾਰ ਚਾਰਜ ਕਰ ਕੇ 5 ਦਿਨ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ Fitbit ਆਪਣੇ-ਆਪ ਸਟੈਪ ਨੂੰ ਟ੍ਰੈਕ, ਕੈਲੋਰੀ, ਫਲੌਰ ਕਲਾਇਮ ਅਤੇ ਸਲੀਪ ਸਟੇਜ਼ 'ਤੇ ਨਜ਼ਰ ਰੱਖਦਾ ਹੈ। ਇਹ ਕਾਰਡਿਓ ਫਿੱਟਨੈੱਸ ਲੈਵਲ ਨੂੰ ਦੇਖਦਾ ਹੈ ਅਤੇ Fitbit Coach companion ਐਪ ਦੀ ਮਦਦ ਨਾਲ ਤੁਹਾਨੂੰ ਸੁਝਾਅ ਦਿੰਦਾ ਹੈ।
ਇਸ ਤੋਂ ਇਲਾਵਾ ਸਮਾਰਟ ਸਕੇਲ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਬਲੂਟੁੱਥ ਦੀ ਮਦਦ ਨਾਲ ਸਮਾਰਟਫੋਨ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ Fitbit Flyer, ਇਕ ਵਾਇਰਲੈੱਸ ਹੈੱਡਫੋਨ ਹੈ, ਜੋ Fitbit Ionic ਜਾਂ ਕਿਸੇ ਹੋਰ ਬਲੂਟੁੱਥ ਡਿਵਾਈਸ ਨਾਲ ਜੁੜ ਸਕਦਾ ਹੈ। Flyer ਬਲੂਟੁੱਥ ਹੈੱਡਫੋਨ ਦੀ ਗੱਲ ਕਰੀਏ ਤਾਂ ਇਹ ਫਿਡਿਟ ਕੋਚ ਐਪ ਨਾਲ ਸਾਂਗ ਸਟ੍ਰੀਮਿੰਗ, ਆਡਿਓ ਕੋਚਿੰਗ ਦਾ ਸਮਰਥਨ ਕਰਦਾ ਹੈ। ਕੀਮਤ ਦੀ ਗੱਲ ਕਰੀਏ ਤਾਂ Fitbit Ionic ਦੀ ਕੀਮਤ 22,990 ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਤਿੰਨ ਅਲੱਗ-ਅਲੱਗ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। ਏਰੀਆ 2 ਸਮਾਰਟ ਸਕੇਲ ਦੀ ਕੀਮਤ 990 ਰੁਪਏ ਹੈ ਅਤੇ ਅਗਲੇ ਤਿੰਨ ਮਹੀਨਿਆਂ 'ਚ ਸਾਰੇ ਡਿਵਾਈਸਿਜ਼ ਵਿਕਰੀ ਲਈ ਆ ਜਾਣਗੇ।
Samsung ਨੇ ਮਿਡ ਰੇਂਜ ਸਮਾਰਟਫੋਨਜ਼ ਲਈ ਪੇਸ਼ ਕੀਤਾ Exynos 5 ਸੀਰੀਜ਼ ਦਾ ਨਵਾਂ ਚਿਪਸੈੱਟ
NEXT STORY