ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਵੱਲੋਂ ਹੈਰੋਇਨ ਦਾ ਸੇਵਨ ਕਰਦੇ ਹੋਏ ਤਿੰਨ ਵਿਅਕਤੀ ਨੂੰ ਮੌਕੇ ’ਤੇ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਡਾ. ਮਹਿਤਾਬ ਸਿੰਘ ਦੁਆਰਾ ਜਾਰੀ ਆਦੇਸ਼ਾ ਤਹਿਤ ਉਪ ਪੁਲਸ ਕਪਤਾਨ ਬੰਗਾ ਹਰਜੀਤ ਸਿੰਘ ਦੀ ਨਿਗਰਾਨੀ ਹੇਠ ਉਨ੍ਹਾਂ ਵੱਲੋਂ ਨਸ਼ੇ ਦੇ ਸੌਦਾਗਰਾ ਨੂੰ ਨੱਥ ਪਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਕਰਕੇ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਇਲਾਕੇ ਵਿਚ ਭੇਜਿਆ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
ਉਨ੍ਹਾਂ ਦੱਸਿਆ ਇਸੇ ਲੜੀ ਤਹਿਤ ਏ. ਐੱਸ. ਆਈ. ਵਿਜੈ ਕੁਮਾਰ ਸਮੇਤ ਪੁਲਸ ਪਾਰਟੀ ਸਰਕਾਰੀ ਗੱਡੀ ’ਤੇ ਸਵਾਰ ਹੋ ਕੇ ਥਾਣਾ ਸਿਟੀ ਤੋਂ ਪਿੰਡ ਹੱਪੋਵਾਲ ਸਾਈਡ ਨੂੰ ਜਾ ਰਹੀ ਸਨ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਸੂਆ ਨਹਿਰ ਪੁਲੀ ਨਜ਼ਦੀਕ ਪੁੱਜੀ ਤਾਂ ਉਥੇ ਬਣੇ ਬੱਸ ਸਟੈਂਡ ਨੁਮਾ ਕਮਰੇ ’ਚ ਬੈਠੇ ਤਿੰਨ ਨੌਜਵਾਨ ਜੋ ਨਸ਼ੇ ਦਾ ਸੇਵਨ ਕਰ ਰਹੇ ਸਨ, ਮੌਕੇ ’ਤੇ ਪੁੱਜੀ ਪੁਲਸ ਪਾਰਟੀ ਨੂੰ ਵੇਖ ਘਬਰਾ ਗਏ ਅਤੇ ਏ. ਐੱਸ. ਆਈ. ਵੱਲੋਂ ਜਦੋ ਉਨ੍ਹਾਂ ਨੂੰ ਸ਼ੱਕ ਦੇ ਬਿਨਾਂਹ ’ਤੇ ਕਾਬੂ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਤੋਂ ਇਕ ਅਲੂਦ ਸਿਲਵਰ ਪੰਨੀ, ਇਕ ਲਾਈਟਰ, ਇਕ 10 ਰੁਪਏ ਦੇ ਨੋਟ ਦੀ ਬਣਾਈ ਪਾਈਪ, ਖਾਲੀ ਪਾਣੀ ਵਾਲੀ ਬੋਤਲ ਬਰਾਮਦ ਹੋਈ।
ਇਹ ਵੀ ਪੜ੍ਹੋ: ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਉਕਤ ਤਿੰਨਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅੰਬਾ ਪੁੱਤਰ ਭਜਨ ਧਾਲੀਵਾਲ ਨਿਵਾਸੀ ਕਜਲਾ, ਲਵ ਬੱਸੀ ਉਰਫ ਲਵ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਪੱਦੀ ਮੱਟ ਵਾਲੀ, ਅਤੇ ਕੁਛ ਬੱਸੀ ਪੁੱਤਰ ਬਲਵੀਰ ਕੁਮਾਰ ਨਿਵਾਸੀ ਪੱਦੀ ਮੱਟ ਵਾਲੀ ਵੱਜੋ ਹੋਈ ਜਿਨ੍ਹਾਂ ਨੂੰ ਕਾਬੂ ਕਰ ਕੇ ਥਾਣੇ ਲਿਆਂਦਾ ਗਿਆ ਅਤੇ ਉਕਤ ਤਿੰਨਾਂ ’ਤੇ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
NEXT STORY