ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਨਵਾਂ ਏ56 ਸਮਾਰਟਫੋਨ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਵੈੱਬਸਾਈਟ 'ਤੇ 4,199 ਰੁਪਏ ਦੀ ਕੀਮਤ 'ਚ ਲਿਸਟ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਜਲਦੀ ਹੀ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਕਰੇਗੀ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਡੁਅਲ ਸਿਮ ਫੋਨ 'ਚ 5-ਇੰਚ ਦੀ ਐੱਚ.ਡੀ. (854x480 ਪਿਕਸਲ) ਡਿਸਪਲੇ ਦੇ ਨਾਲ 1.3 ਗੀਗਾਹਰਟਜ਼ ਡੁਅਲ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਐਂਡ੍ਰਾਇਡ ਕਿਟਕੈਟ 4.4 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਇਸ ਸਮਾਰਟਫੋਨ 'ਚ 512 ਐੱਮ.ਬੀ. ਰੈਮ ਦੇ ਨਾਲ 4ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਬਲੂਟੁਥ ਵੀ2.1 ਦੇ ਨਾਲ ਇਸ ਸਮਾਰਟਫੋਨ 'ਚ ਵਾਈ-ਫਾਈ 802.11ਬੀ/ਜੀ/ਐੱਨ, ਜੀ.ਪੀ.ਆਰ.ਐੱਸ., ਯੂ.ਐੱਸ.ਬੀ. ਕੁਨੈਕਟੀਵਿਟੀ 2.0 ਅਤੇ ਜੀ.ਪੀ.ਐੱਸ. ਆਦਿ ਫੀਚਰਸ ਮੌਜੂਦ ਹਨ।
Galaxy Tab S 'ਚ ਆਈ ਨਵੀਂ ਅਪਡੇਟ, ਇਸਤੇਮਾਲ ਕਰ ਸਕੋਗੇ ਨਵੇਂ ਫੀਚਰਸ
NEXT STORY