ਜਲੰਧਰ— ਇਸ ਗੱਲ ਲਈ ਤਾਂ ਟੈਕਨਾਲੋਜੀ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਇਸ ਨੇ ਸਾਡੀ ਜ਼ਿੰਦਗੀ ਨੂੰ ਬੇਹੱਦ ਆਸਾਨ ਬਣਾ ਦਿੱਤਾ ਹੈ। ਇੰਟਰਨੈੱਟ ਅਤੇ ਫੋਨਸ ਨੇ ਮਿਲ ਕੇ ਪੂਰੀ ਵਿਸ਼ਵ ਦੀ ਜਾਣਕਾਰੀ ਨੂੰ ਸਾਡੇ ਹੱਥਾਂ 'ਚ ਲਿਆ ਕੇ ਰੱਖ ਦਿੱਤਾ ਹੈ। ਇਸ ਤਕਨਾਲੋਜੀ ਦੇ ਯੁੱਗ 'ਚ ਅਧਿਆਪਕ ਤੋਂ ਲੈ ਕੇ ਡਾਕਟਰ ਤਕ ਦੀ ਸਲਾਹ ਤੁਹਾਨੂੰ ਇੰਟਰਨੈੱਟ 'ਤੇ ਮਿਲ ਜਾਵੇਗੀ। ਇਸ ਤੋਂ ਇਲਾਵਾ ਕੁਝ ਸਮਾਰਟਫੋਨ ਐਪਸ ਵੀ ਇਹ ਕੰਮ ਕਰਦੇ ਹਨ। ਅਜਿਹੇ 'ਚ ਵਕੀਲਾਂ ਦੇ ਵਪਾਰ ਤੋਂ ਅਜਿਹੀ ਉਮੀਦ ਕਿਉਂ ਨਾ ਰੱਖੀਏ ਜਿਸ ਵਿਚ ਜਾਣਕਾਰੀ ਸਮਾਰਟਫੋਨ ਹੀ ਉਪਲੱਬਧ ਕਰਵਾ ਦੇਵੇ। ਇਹ ਕੁਝ ਅਜਿਹੇ ਐਪਸ ਹਨ ਜੋ ਤੁਹਾਨੂੰ ਵਕੀਲ ਦੀ ਤਰ੍ਹਾਂ ਸਲਾਹ ਦੇਣ 'ਚ ਮਦਦ ਕਰਨਗੇ।
Indian Laws
ਬਹੁਤ ਸਾਰੇ ਕਾਨੂੰਨ ਹਨ ਅਤੇ ਇਨ੍ਹਾਂ ਨੂੰ ਯਾਦ ਰੱਖਣਾ ਸੰਭਵ ਨਹੀਂ ਹੈ। ਇਸ ਕੰਮ 'ਚ ਇਹ ਐਪ ਤੁਹਾਡੀ ਮਦਦ ਕਰ ਸਕਦਾ ਹੈ। Indian Laws ਐਪ 'ਚ ਭਾਰਤੀ ਪੀਨਲ ਕੋਡ ਅਤੇ ਭਾਰਤੀ ਸੰਵਿਧਾਨਕ ਕਾਨੂੰਨਾਂ ਦੀ ਲਿਸਟ ਦਿੱਤੀ ਗਈ ਹੈ। ਇਸ ਵਿਚ ਚਰਚ ਬਾਰ ਵੀ ਦਿੱਤੀ ਗਈ ਹੈ ਜਿਸ ਨਾਲ ਕਿਸੇ ਵੀ ਕਾਨੂੰਨ ਨੂੰ ਸਰਚ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਜਾਣਕਾਰੀ ਸਾਹਮਣੇ ਆ ਜਾਵੇਗੀ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਕਾਨੂੰਨ ਬਾਰੇ ਜਾਣਨ ਲਈ ਕਿਸੇ ਕਿਤਾਬ ਨੂੰ ਘੰਟਿਆਂ ਤਕ ਨਹੀਂ ਪੜ੍ਹਨਾ ਪਵੇਗਾ।
Lawyers Club India
ਇਸ ਐਪ ਦੀ ਮਦਦ ਨਾਲ ਤੁਸੀਂ ਕਾਨੂੰਨੀ ਖਬਰਾਂ ਅਤੇ ਅਪਡੇਟਸ ਪਾ ਸਕਦੇ ਹੋ ਅਤੇ ਤੁਹਾਨੂੰ ਕਾਨੂੰਨੀ ਸਵਾਲਾਂ ਦਾ ਜਵਾਬ ਵੀ ਮਿਲੇਗਾ। ਇਹ ਐਪਲ ਤੁਹਾਨੂੰ ਕਰੰਟ ਅਫੇਅਰਸ ਜਿਵੇਂ ਤਲਾਕ, ਸੈਕਸ਼ਨ 277 ਆਦਿ 'ਤੇ ਸਾਮੱਗਰੀ ਉਪਲੱਬਧ ਕਰਾਏਗਾ। ਇਸ ਤੋਂ ਇਲਾਵਾ ਤੁਸੀਂ ਮੁੱਖ ਜਾਣਕਾਰੀ ਨਾਲ ਅਪਡੇਟ ਵੀ ਰਹਿ ਸਕਦੇ ਹੋ ਜਿਸ ਦੀ ਨੋਟੀਫਿਕੇਸ਼ਨ ਮਿਲਦੀ ਹੈ। ਨਾਲ ਹੀ ਇਸ ਐਪ ਨਾਲ ਫਾਇਲ ਸ਼ੇਅਰ ਕੀਤੀ ਜਾ ਸਕਦੀ ਹੈ ਅਤੇ ਹੋਰ ਕੰਮ ਕੀਤੇ ਜਾ ਸਕਦੇ ਹਨ।
Indian Bare Acts Pack
ਕਾਨੂੰਨ ਦੀਆਂ ਕਿਤਾਬਾਂ ਨੂੰ ਬਾਏ-ਬਾਏ ਕਹਿਣ ਦੇ ਪਿੱਛੇ ਇਕ ਹੋਰ ਕਾਰਨ ਪੰਜ ਐਸੈਂਸ਼ੀਅਲ ਬਾਰ ਐਕਟਸ ਹੈ ਜਿਸ ਵਿਚ ਭਾਰਤੀ ਦੰਡਾਵਲੀ, ਅਪਰਾਧਕ ਪ੍ਰਕਿਰਿਆ ਕੋਡ, ਭਾਰਤੀ ਸਬੂਤ ਐਕਟ, ਸਿਵਲ ਪ੍ਰਕਿਰਿਆ ਅਤੇ ਕਰ ਸੇਵਾ ਕਾਨੂੰਨ ਸ਼ਾਮਲ ਹਨ। ਇਸ ਐਪ 'ਚ ਸਰਚ ਕਰਕੇ ਇਨ੍ਹਾਂ ਸਭ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਕ ਤੋਂ ਦੂਜੇ ਐਕਟ 'ਤੇ ਆਸਾਨੀ ਨਾਲ ਜਾਇਆ ਜਾ ਸਕਦਾ ਹੈ ਅਤੇ ਕਿਸੇ ਖਾਸ ਸੈਕਸ਼ਨ ਨੂੰ ਬੁੱਕਮਾਰਕ ਵੀ ਕੀਤਾ ਜਾ ਸਕਦਾ ਹੈ।
schedu LAWyer
ਇਹ ਐਪ ਤੁਹਾਡੇ ਕੰਮ ਦੀ ਡਾਇਰੀ ਦੀ ਥਾਂ ਲਵੇਗਾ। ਇਸਐਪ ਨਾਲ ਤੁਸੀਂ ਨਿਯੁਕਤੀਆਂ, ਦਿਨ ਅਤੇ ਮਾਮਲੇ ਦੀ ਜਾਣਕਾਰੀ ਨਾਲ ਅਪਡੇਟ ਰਹੋਗੇ। ਜੇਕਰ ਤੁਸੀਂ ਆਪਣੀ ਡਾਇਰੀ ਘਰ ਭੁੱਲ ਜਾਂਦੇ ਹੋ ਤਾਂ ਇਹ ਸਮਾਰਟਫੋਨ ਤੁਹਾਡੇ ਲਈ ਹੀ ਹੈ। ਇਸ ਐਪ 'ਚ ਜਾਣਕਾਰੀ ਨੂੰ ਐਡ ਵੀ ਕੀਤਾ ਜਾ ਸਕਦਾ ਹੈ ਅਤੇ ਇਹ ਐਪ ਤੁਹਾਡੇ ਬੋਲਣ 'ਤੇ ਉਸ ਨੂੰ ਟੈਕਸਟ 'ਚ ਬਦਲ ਸਕਦਾ ਹੈ।
Online RT9
ਇਹ ਐਪ ਆਪਣੇ ਨਾਂ ਦੇ ਨਾਲ ਹੀ ਸਾਰਾ ਕੁਝ ਦਸ ਦਿੰਦਾ ਹੈ। ਇਸ ਐਪ ਦੀ ਮਦਦ ਨਾਲ ਆਨਲਾਈਨ ਆਰ.ਟੀ.ਆਈ. ਫਾਇਲ ਪਾਈ ਜਾ ਸਕਦੀ ਹੈ। ਇਸ ਐਪ ਦੀ ਮਦਦ ਨਾਲ ਇਕ ਤਾਂ ਅਦਾ ਕੀਤੀ ਕਈ ਪੇਮੈਂਟ ਸੁਰੱਖਿਅਤ ਰਹਿੰਦੀ ਹੈ ਅਤੇ ਦੂਜਾ ਐਪਲੀਕੇਸ਼ਨ ਦਾ ਸਟੇਟਸ ਟ੍ਰੇਕ ਹੁੰਦਾ ਹੈ। ਇਹ ਸਾਰੇ ਐਪਸ ਐਂਡ੍ਰਾਇਡ ਓ.ਐੱਸ. ਵਾਲੇ ਫੋਨਜ਼ 'ਤੇ ਉਪਲਬੱਧ ਹਨ।
ਭਾਰਤ 'ਚ ਸਭ ਤੋਂ ਲੋਕਪ੍ਰਿਅ ਹਨ ਇਹ 150cc ਬਾਈਕਸ
NEXT STORY