ਗੈਜੇਟ ਡੈਸਕ : ਅਮਰੀਕੀ ਆਨਲਾਈਨ ਨਿਊਜ਼ ਅਤੇ ਸੋਸ਼ਲ ਨੈੱਟਵਰਕਿੰਗ ਸਰਵਿਸ ਟਵਿਟਰ ਇਕ ਬਗ ਦਾ ਸ਼ਿਕਾਰ ਹੋ ਗਈ ਹੈ, ਜਿਸ 'ਚ ਯੂਜ਼ਰ ਦੇ ਪ੍ਰਾਈਵੇਟ ਟਵੀਟਸ ਪਬਲੀਕਲੀ ਡਿਸਕਲੋਜ਼ ਹੋ ਗਏ ਹਨ। ਕੰਪਨੀ ਨੇ ਖੁਦ ਇਸ ਬਗ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਸਰ ਯੂਜ਼ਰ ਪ੍ਰਾਈਵੇਟ ਤਰੀਕੇ ਨਾਲ ਟਵੀਟ ਕਰਨ ਲਈ “Protect your “Tweets'' ਸੈਟਿੰਗਸ ਦੀ ਵਰਤੋਂ ਕਰਦੇ ਹਨ। ਇਸ ਦੀ ਮਦਦ ਨਾਲ ਉਨ੍ਹਾਂ ਹੀ ਲੋਕਾਂ ਨੂੰ ਟਵੀਟ ਦਿਖਾਈ ਦਿੰਦਾ ਹੈ, ਜਿਹੜੇ ਤੁਹਾਨੂੰ ਫਾਲੋ ਕਰਦੇ ਹਨ ਪਰ ਬਗ ਦੇ ਆਉਣ ਨਾਲ ਇਹ ਟਵੀਟਸ ਜਨਤਕ ਤੌਰ 'ਤੇ ਲੋਕਾ ਨੂੰ ਦਿਸਣ ਲੱਗੇ ਹਨ, ਜਿਸ ਨਾਲ ਲੋਕਾਂ ਦੀ ਪ੍ਰਾਈਵੇਸੀ ਦਾ ਘਾਣ ਹੋਇਆ ਹੈ।
ਟਵਿਟਰ ਨੇ ਦਿੱਤਾ ਬਿਆਨ
ਟਵਿਟਰ ਨੇ ਆਪਣੇ ਬਿਆਨ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਸਮੱਸਿਆ ਤੋਂ ਸਿਰਫ ਐਂਡ੍ਰਾਇਡ ਯੂਜ਼ਰਜ਼ ਪ੍ਰਭਾਵਿਤ ਹੋਏ ਹਨ, ਜੋ “Protect your “Tweets” ਆਪਸ਼ਨ ਦੀ ਵਰਤੋਂ ਕਰ ਰਹੇ ਸਨ। ਟਵਿਟਰ ਨੇ ਕਿਹਾ ਹੈ ਕਿ ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਆਈ ਹੈ, ਜਿਨ੍ਹਾਂ ਨੇ 3 ਨਵੰਬਰ 2014 ਤੋਂ 14 ਜਨਵਰੀ 2019 ਵਿਚਾਲੇ ਆਪਣੇ ਟਵਿਟਰ ਅਕਾਊਂਟ 'ਚ ਬਦਲਾਅ ਕੀਤੇ ਹਨ।
ਠੀਕ ਕੀਤੀ ਗਈ ਸਮਿੱਸਆ
ਕੰਪਨੀ ਨੇ ਕਿਹਾ ਹੈ ਕਿ ਜਿਹੜੇ ਲੋਕ ਇਸ ਬਗ ਤੋਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੇ ਜੇ “Protect your “weets” ਸੈਟਿੰਗ ਨੂੰ ਡਿਸਏਬਲ ਕੀਤਾ ਹੋਇਆ ਹੈ ਤਾਂ ਤੁਸੀਂ ਹੁਣ ਇਸ ਨੂੰ ਰੀ-ਇਨੇਬਲ ਕਰ ਸਕਦੇ ਹੋ ਕਿਉਂਕਿ ਕੰਪਨੀ ਨੇ ਇਸ ਬਗ ਨੂੰ ਫਿਕਸ ਕਰ ਦਿੱਤਾ ਹੈ। ਇਸ ਨੂੰ ਟਵਿਟਰ ਵਲੋਂ ਇਕ ਵੱਡੀ ਗਲਤੀ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਲੋਕਾਂ ਦੇ ਪ੍ਰਾਈਵੇਟ ਟਵੀਟਸ ਜਨਤਕ ਹੋਏ ਹਨ। ਇਸ ਨੂੰ ਲੈ ਕੇ ਹੁਣ ਟਵਿਟਰ ਨੇ ਕਿਹਾ ਹੈ ਕਿ ਤੁਸੀਂ ਜਿਹੜਾ ਸਾਡੇ 'ਤੇ ਭਰੋਸਾ ਕਰਦੇ ਹੋ, ਅਸੀਂ ਉਸ ਨੂੰ ਪਛਾਣਦੇ ਹਾਂ ਅਤੇ ਉਸ ਦੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਰੋਜ਼ਾਨਾ ਯੂਜ਼ਰਜ਼ ਦੇ ਵਿਸ਼ਵਾਸ ਨੂੰ ਜਿੱਤਣ ਲਈ ਪ੍ਰਤੀਬੱਧ ਹਾਂ। ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਅਤੇ ਅਸੀਂ ਇਸ ਨੂੰ ਫਿਰ ਹੋਣ ਤੋਂ ਰੋਕਣ ਲਈ ਪੂਰੀ ਸਮੀਖਿਆ ਕਰ ਰਹੇ ਹਾਂ। ਕੰਪਨੀ ਦਾ ਮੰਨਣਾ ਹੈ ਕਿ ਇਹ ਮੁੱਦਾ ਹੁਣ ਪੂਰੀ ਤਰ੍ਹਾਂ ਨਾਲ ਸੁਲਝ ਗਿਆ ਹੈ।
ਸ਼ਾਓਮੀ ਨੇ ਆਪਣੇ ਇਸ ਸਮਾਰਟਫੋਨ ਦੀ ਕੀਮਤ 'ਚ ਕੀਤੀ 2000 ਰੁਪਏ ਦੀ ਕਟੌਤੀ
NEXT STORY