ਜਲੰਧਰ-ਕਿਸੇ ਵੀ ਚੀਜ ਦੀ ਆਦਤ ਬਹੁਤ ਬੁਰੀ ਹੁੰਦੀ ਹੈ ਜਿਸ ਦਾ ਛੁਟਕਾਰਾ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਜਿਵੇਂ-ਜਿਵੇਂ ਦੁਨੀਆ ਟੈਕਨਾਲੋਜੀ 'ਚ ਅੱਗੇ ਵੱਧ ਰਹੀਂ ਹੈ ਉਸ ਤਰ੍ਹਾਂ ਹੀ ਤਕਨੀਕ ਦੀ ਆਦਤ ਵੱਧਦੀ ਜਾ ਰਹੀ ਹੈ।Teeners, ਸਮਾਰਟਫੋਨ, ਟੈਬਲੇਟ ਅਤੇ ਡਿਵਾਇਸ ਦਾ ਇੰਨ੍ਹਾ ਜਿਆਦਾ ਇਸਤੇਮਾਲ ਕਰਨ ਲੱਗੇ ਹਨ ਕਿ ਹੁਣ 13 ਤੋਂ 18 ਸਾਲ ਤੱਕ ਦੇ ਬੱਚਿਆ ਨੂੰ ਇਸ ਤੋਂ ਮੁਕਤੀ ਦਿਵਾਉਣ ਲਈ ਇਲਾਜ ਕਰਨਾ ਪੈ ਰਿਹਾ ਹੈ। ਸਕਾਈ ਨਿਊਜ਼ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸੀਐਟਲ ਦੇ ਕੋਲ ਸਥਿਤ Restart Life Center ਇਸ ਤਰ੍ਹਾਂ ਦੇ ਇਲਾਜ ਲਈ ਇਕੱਲਾ ਸੈਂਟਰ ਹੈ, ਜੋ Teeners ਨੂੰ ਸਮਾਰਟਫੋਨ ਅਤੇ ਟੈਬਲੇਟ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ।
13 ਤੋ 18 ਸਾਲ ਤੱਕ ਦੇ Teeners ਦਾ ਹੁੰਦਾ ਹਾ ਇਲਾਜ
ਇੱਥੇ 13 ਤੋਂ 18 ਸਾਲ ਤੱਕ ਦੇ ਬੱਚਿਆ ਦਾ ਇਲਾਜ ਕੀਤਾ ਜਾਂਦਾ ਹੈ। ਜਿਸ ਦਾ ਨਾਮ Serenity Mountain ਹੈ। ਰੀਸਟਾਰਟ ਨੇ ਇਕ ਬਿਆਨ 'ਚ ਕਿਹਾ, ''ਬੇਅੰਤ ਆਭਾਸੀ ਪ੍ਰਭਾਵ 'ਚ ਭਰੀ ਦੁਨੀਆ 'ਚ ਸਾਡੇ ਨਿਜੀ ਅਤੇ ਪਰਿਵਾਰਿਕ ਸੰਬੰਧ ਵਿਗੜ ਰਹੇ ਹੈ।'' ਕੇਂਦਰ ਦੇ ਸੰਸਥਾਪਕ Dr. Hillary Cash ਦੇ ਹਵਾਲੇ 'ਚ ਸਕਾਈ ਨਿਊਜ਼ ਨੇ ਦੱਸਿਆ, '' ਜਦੋਂ ਅਸੀਂ ਅਜਿਹੇ ਡਿਵਾਇਸ ਬੱਚਿਆ ਨੂੰ ਦਿੰਦੇ ਹਾਂ ਤਾਂ ਉਹ ਡਿਵਾਇਸ 'ਚ ਨਿਕਲਣ ਵਾਲੀ ਆਵਾਜ਼ ਅਤੇ ਰੋਸ਼ਨੀ ਦੇ ਪ੍ਰਤੀ ਕੁਦਰਤੀ ਆਵਾਜ਼ ਅਤੇ ਰੋਸ਼ਨੀ ਦੀ ਤੁਲਨਾ 'ਚ ਕਿਤੇ ਜਿਆਦਾ ਆਰਕਸ਼ਿਤ ਕਰਦੀ ਹੈ। ਇਸ ਦੇ ਨਾਲ ਬੱਚਿਆ ਦੀ ਕੁਦਰਤ ਅਤੇ ਸਮਾਜ 'ਚ ਜੁੜਨ ਦੀ ਸੁਭਾਵਿਕਤਾ ਖਤਮ ਹੋ ਜਾਂਦੀ ਹੈ। ''
Teeners ਦੀ ਇਹ ਆਦਤ ਤੋਂ ਮੁਕਤੀ ਪਾਉਣ ਦੇ ਲਈ ਕਈ ਕਦਮ ਇਲਾਜ ਲਈ ਚੁੱਕੇ ਜਾ ਰਹੇ ਹਨ। ਇਸ 'ਚ ਤਕਰੀਬਨ 8 ਤੋਂ 12 ਹਫਤਿਆਂ ਦਾ ਸਮਾਂ ਲੱਗਦਾ ਹੈ। ਇਹ ਨਹੀਂ ਕਈ ਅਜਿਹੇ ਬੱਚੇ ਵੀ ਉੱਥੇ ਮੌਜੂਦ ਹਨ ਜਿਨ੍ਹਾਂ ਦੇ ਇਲਾਜ ਲਈ ਸਾਲ ਭਰ ਦਾ ਸਮਾਂ ਵੀ ਲੱਗ ਸਕਦਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਹਾਲ ਹੀ 'ਚ ਸਮਾਰਟਫੋਨ ਦੀ ਆਦਤ ਵਿਅਕਤੀ ਦੇ ਲਈ ਖਤਰਨਾਕ ਸਾਬਿਤ ਹੋ ਰਹੀ ਹੈ। ਸੂਚਨਾ ਪ੍ਰਣਾਲੀ ਜਨਰਲ 'ਚ ਪ੍ਰਕਾਸ਼ਿਤ ਇਕ ਨਵੇਂ ਅਭਿਆਸ 'ਚ ਦੱਸਿਆ ਗਿਆ ਹੈ ਕਿ ਜੋ ਲੋਕ ਸਮਾਰਟਫੋਨ ਦਾ ਜਿਆਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਵਿਅਕਤੀਗਤ, ਸਮਾਜਿਕ ਅਤੇ ਵਰਕਪਲੇਸ ਸਮੱਸਿਆਵਾ ਦੀ ਪਰੇਸ਼ਾਨੀ ਨਾਲ ਲੜਨਾ ਪੈਂਦਾ ਹੈ।
ਵਟਸਐਪ 'ਚ ਜਲਦੀ ਹੀ ਆਏਗਾ ਇਹ ਨਵਾਂ ਫੀਚਰ, ਹੁਣ ਨੰਬਰ ਬਦਲਣਾ ਹੋਵੇਗਾ ਪਹਿਲਾਂ ਨਾਲੋਂ ਜ਼ਿਆਦਾ ਆਸਾਨ
NEXT STORY