ਜਲੰਧਰ : ਚਾਈਨੀਜ਼ ਕੰਪਨੀ ਲੀਈਕੋ (LeEco) ਦਾ 64GB ਸਟੋਰੇਜ਼ ਵੇਰਿਅੰਟ ਵਾਲਾ Le 2 ਸਮਾਰਟਫੋਨ ਆਫਲਾਈਨ ਭਾਰਤ 'ਚ 13,999 ਰੁਪਏ ਦੀ ਕੀਮਤ 'ਚ ਉਪਲੱਬਧ ਹੋ ਗਿਆ ਹੈ। Le 2 ਦਾ 32GB ਵੇਰਿਅੰਟ ਹੁੱਣੇ ਵੀ LeMall ਅਤੇ ਫਲਿੱਪਕਾਰਟ 'ਤੇ 11,999 ਰੁਪਏ ਦੀ ਕੀਮਤ 'ਚ ਉਪਲੱਬਧ ਹੈ। ਇਹ ਜਾਣਕਾਰੀ ਮਹੇਸ਼ ਟੈਲੀਕਾਮ ਦੀ ਰਿਪੋਰਟ ਦੁਆਰਾ ਮਿਲੀ ਹੈ।
LeEco Le 2 ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 5.5 ਇੰਚ ਦੀ ਬੇਜਲ-ਲੇਸ ਐੱਚ. ਡੀ ਡਿਸਪਲੇ, 64 ਬਿਟ ਸਨੈਪਡਰੈਗਨ 652 ਆਕਟਾ-ਕੋਰ ਪ੍ਰੋਸੈਸਰ ਅਤੇ 3GB RAM ਦਿੱਤੀ ਗਈ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ 3000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 16 MP ਰਿਅਰ ਕੈਮਰਾ ਅਤੇ 8 MP ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਇਸ ਡਿਊਲ ਸਿਮ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 4G LTE VoLTE, ਵਾਈ-ਫਾਈ, ਵਾਈ-ਫਾਈ ਹਾਟਸਪਾਟ, ਬਲੂਟੁੱਥ 4.1 , ਏ-ਜੀ. ਪੀ. ਐੱਸ, ਜੀ. ਪੀ.ਐੱਸ, ਗਲੋਨਾਸ, USB ਟਾਈਪ-ਸੀ ਪੋਰਟ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਹੁਣ ਭਾਰਤ 'ਚ ਵੀ ਮਿਲੇਗਾ Gionee ਦਾ ਇਹ ਸਮਾਰਟਫੋਨ
NEXT STORY