ਜਲੰਧਰ- LeEco Le 2 ਸਮਾਰਟਫੋਨ ਨੂੰ ਬਾਜ਼ਾਰ 'ਚ ਆਏ ਅਜੇ ਸਿਰਫ ਚਾਰ ਮਹੀਨੇ ਹੀ ਹੋਏ ਹਨ। ਹੁਣ ਖਬਰਾਂ ਹਨ ਕਿ ਕੰਪਨੀ ਇਸ ਦੇ ਨਵੇਂ ਵਰਜ਼ਨ 'ਤੇ ਕੰਮ ਕਰ ਰਹੀ ਹੈ। ਇਸ ਨਵੇਂ ਸਮਾਰਟਫੋਨ ਨੂੰ Le 2s ਦੇ ਨਾਲ ਨਾਲ ਜਾਣਿਆ ਜਾਵੇਗਾ।
ਇਸ ਸਮਾਰਟਫੋਨ ਦੀਆਂ ਕੁਝ ਤਸਵੀਰਾਂ ਵੀ ਆਨਲਾਈਨ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਇਸ ਸਮਾਰਟਫੋਨ ਨੂੰ ਅਗਲੇ ਪਾਸੋਂ ਦੇਖਿਆ ਜਾ ਸਕਦਾ ਹੈ। ਜਾਣਕਾਰੀ ਹੈ ਕਿ LeEco Le 2s ਸਮਰਾਟਫੋਨ 'ਚ 8ਜੀ.ਬੀ. ਦੀ ਰੈਮ ਮੌਜੂਦ ਹੋਵੇਗੀ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆ ਦਾ ਪਹਿਲਾ ਸਮਰਾਟਫੋਨ ਹੋਵੇਗਾ ਜਿਸ ਵਿਚ ਯੂਜ਼ਰਸ ਨੂੰ 8ਜੀ.ਬੀ. ਦੀ ਰੈਮ ਮਿਲੇਗੀ। ਲੀਕ ਮੁਤਾਬਕ ਇਹ ਸਮਾਰਟਫੋਨ ਸਤੰਬਰ 'ਚ ਪੇਸ਼ ਹੋ ਸਕਦਾ ਹੈ। ਅਜੇ ਤੱਕ ਬਾਜ਼ਾਰ 'ਚ 6ਜੀ.ਬੀ. ਰੈਮ ਵਾਲੇ ਫੋਨ ਮੌਜੂਦ ਹਨ।
ਇਸ ਦੇ ਨਾਲ ਹੀ ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 821 ਚਿਪਸੈੱਟ ਨਾਲ ਲੈਸ ਹੋਵੇਗਾ। Le 2s ਸਮਾਰਟਫੋਨ 'ਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਵੀ ਮੌਜੂਦ ਹੋਵੇਗੀ। ਨਾਲ ਹੀ ਇਹ 5.5-ਇੰਚ ਦੀ ਡਿਸਪਲੇ ਦੇ ਨਾਲ ਪੇਸ਼ ਹੋ ਸਕਦਾ ਹੈ ਜਿਸ 'ਤੇ 2.5ਡੀ ਗਲਾਸ ਵੀ ਮੌਜੂਦ ਹੋ ਸਕਦਾ ਹੈ।
ਡਿਊਲ ਸਪੀਕਰਸ ਦੇ ਨਾਲ ਇਸ ਕੰਪਨੀ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY