ਜਲੰਧਰ- ਇਸ ਸਾਲ ਆਯੋਜਿਤ ਹੋਣ ਵਾਲੇ IFA ਈਵੈਂਟ ਦੀ ਆਧਿਕਾਰਕ ਘੋਸ਼ਣਾ ਕੀਤੀ ਜਾ ਚੁੱਕੀ ਹੈ। ਇਹ ਈਵੈਂਟ ਬਰਲਿਨ 'ਚ 1 ਸਤੰਬਰ ਤੋਂ 6 ਸਤੰਬਰ ਤੱਕ ਹੋਵੇਗਾ। ਇਸ ਈਵੈਂਟ 'ਚ ਕਈ ਨਿਰਮਾਤਾ ਕੰਪਨੀਆਂ ਹਿੱਸਾ ਲੈਣਗੀਆਂ ਅਤੇ ਕਈ ਨਵੇਂ ਡਿਵਾਇਸ ਅਤੇ ਪ੍ਰੋਡਕਟਸ ਦਾ ਪ੍ਰਦਰਸ਼ਿਤ ਕੀਤੇ ਜਾਣਗੇ। ਹਾਲਾਂਕਿ ਕਈ ਨਿਰਮਾਤਾਵਾਂ ਨੇ ਆਧਿਕਾਰਕ ਉਦਘਾਟਨ ਤੋਂ ਇਕ ਜਾਂ ਦੋ ਦਿਨ ਪਹਿਲਾਂ ਲਾਂਚ ਹੋਣ ਵਾਲੇ ਈਵੈਂਟ ਜਾਂ ਕੀ-ਨੋਟਸ ਨੂੰ ਨਿਰਧਾਰਤ ਕੀਤਾ ਹੈ। ਉਨ੍ਹਾਂ 'ਚੋਂ ਇਕ ਲਿਨੋਵੋ ਵੀ ਹੈ ਅਤੇ ਲਿਨੋਵੋ ਨੇ ਇਕ ਟੀਜ਼ਰ ਵੀਡੀਓ ਜਾਰੀ ਕੀਤਾ ਹੈ।
ਕੰਪਨੀ ਦੁਆਰਾ ਜਾਰੀ ਕੀਤਾ ਗਿਆ ਯੂ-ਟੀਊਬ 'ਤੇ ਦਿੱਤਾ ਗਿਆ ਹੈ। 51 ਸੈਕਿੰਟ ਦੇ ਇਸ ਵੀਡੀਓ 'ਚ ਲਿਨੋਵੋ ਦੇ ਅਲਗ-ਅਲਗ ਪ੍ਰੋਡਕਟਸ ਸ਼ਾਮਿਲ ਹਨ, ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ 'ਚ ਲਿਨੋਵੋ ਯੋਗਾ ਟੈਬ ਨੂੰ ਵੇਖਿਆ ਜੋ ਕਿ halo ਕੀ-ਬੋਰਡ ਦੇ ਨਾਲ ਆਵੇਗਾ। ਫਿਰ ਟੈਂਗੋ ਅਧਾਰਿਤ ਫੈਬ 2 ਪ੍ਰੋ ਵੀ ਵੀਡੀਓ 'ਚ ਨਜ਼ਰ ਆਇਆ।
ਵੀਡੀਓ 'ਚ ਮੋਟੋ Z2 Play ਵੀ ਇਕ Hasselblad ਕੈਮਰਾ ਮੋਡ ਦੇ ਨਾਲ ਅਤੇ ਮੋਟੋ Z2 Force 360 ਕੈਮਰਾ ਮੋਡ ਦੇ ਨਾਲ ਵੇਖਿਆ ਗਿਆ ਹੈ। ਜੇਕਰ ਤੁਸੀਂ ਇਕ ਗੇਮਰ ਹੋ, ਤਾਂ ਤੁਸੀਂ ਲਿਨੋਵੋ ਦੇ ਬੂਥ 'ਤੇ ਜਾ ਸਕਦੇ ਹੋ ਅਤੇ ਇਥੇ Y-ਸੀਰੀਜ਼ ਗੇਮਿੰਗ ਲੈਪਟਾਪ ਨੂੰ ਵੇਖ ਸਕਦੇ ਹੋ ਕਿਉਂਕਿ ਇਸ ਵੀਡੀਓ 'ਚ ਅਜਿਹਾ ਵਿਖਾਇਆ ਗਿਆ ਹੈ।
20-ਸਕਿੰਟ ਤੋਂ ਬਾਅਦ ਵੀਡੀਓ 'ਚ ਇਕ ਸਮਾਰਟ ਸਪੀਕਰ ਪ੍ਰਤੀਤ ਹੁੰਦਾ ਹੈ। ਹਾਲਾਂਕਿ ਲਿਨੋਵੋ ਨੇ ਇਸ ਸਾਲ ਦੀ ਸ਼ੁਰੂਆਤ 'ਚ ਹੋਏ ਸੀ. ਈ. ਐੱਸ ਈਵੈਂਟ 'ਚ ਇਕ Alexa-ਪਾਵਰ ਵਾਲੇ ਸਪੀਕਰ ਦੀ ਘੋਸ਼ਣਾ ਕੀਤੀ ਸੀ, ਜੋ ਕਿ ਹੁਣ ਤਕ ਖਰੀਦਾਰੀ ਲਈ ਉਪਲੱਬਧ ਨਹੀਂ ਹੈ, ਇਸ ਸਪੀਕਰ 'ਚ ਇਕ ਅਲਗ ਡਿਜ਼ਾਇਨ ਹੈ। ਉਥੇ ਹੀ ਵੀਡੀਓ ਦੇ ਮੁਤਾਬਕ ਇਸ 'ਚ ਡਿਸਪਲੇਅ ਵੀ ਪ੍ਰਤੀਤ ਹੁੰਦਾ ਹੈ। ਸਾਡਾ ਅਨੁਮਾਨ ਹੈ ਕਿ ਇਹ Amazon Echo Show ਦਾ ਲਿਨੋਵੋ ਵਰਜਨ ਹੈ ਅਤੇ ਅਸੀਂ ਇਸ ਨੂੰ IFA ਬਰਲਿਨ 'ਚ ਪਹਿਲੀ ਵਾਰ ਵੇਖਾਂਗੇ।
ਹੁਣ ਸਲੋ ਇੰਟਰਨੈੱਟ 'ਚ ਗੂਗਲ ਸਰਚ ਕਰਨਾ ਨਹੀਂ ਹੋਵੇਗਾ ਮੁਸ਼ਕਿਲ, ਕੰਪਨੀ ਜਲਦ ਹੀ ਪੇਸ਼ ਕਰੇਗੀ ਨਵੀਂ Search Lite App
NEXT STORY