ਨਵੀਂ ਦਿੱਲੀ— ਚੀਨ ਦੀ ਤਕਨੀਕੀ ਕੰਪਨੀ ਲਿਨੋਵੇ ਅੱਜ ਦਿੱਲੀ 'ਚ ਇਕ ਕਾਨਫ੍ਰੈਂਸ ਕਰਨ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਨੀ ਅੱਜ ਲਿਨੋਵੋ Vibe S1 ਨੂੰ ਲਾਂਚ ਕਰ ਸਕਦੀ ਹੈ। ਲਿਨੋਵੋ Vibe S1 'ਚ ਹੋਣਗੇ ਇਹ ਸ਼ਾਨਦਾਰ ਫੀਚਰਜ਼—
Dual selfie camera
ਲਿਨੋਵੋ ਵਾਈਬ S1 'ਚ ਡਿਊਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਇਕ ਕੈਮਰਾ 8MP ਦਾ ਹੈ ਜਦੋਂਕਿ ਦੂਜਾ 2MP ਦਾ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ 8MP ਕੈਮਰਾ ਬਿਹਤਰ ਫੋਟੋ ਲੈਣ 'ਚ ਸਮਰੱਥ ਹੈ। ਉਥੇ ਹੀ 2MP ਦਾ ਕੈਮਰਾ ਫੋਟੋਗ੍ਰਾਫ 'ਚ ਡੈੱਫਥ ਆਫ ਫਿਲਡ ਨੂੰ ਬਿਹਤਰ ਕਰੇਗਾ ਜਿਸ ਨਾਲ ਤੁਸੀਂ ਸ਼ਾਨਦਾਰ ਸੈਲਫੀ ਲੈ ਸਕੋਗੇ। ਇਸ ਦੇ ਨਾਲ ਹੀ ਮੇਨ ਕੈਮਰਾ 13MP ਦਾ ਹੈ।
Great build quality
ਵਾਈਬ S1 ਨੂੰ ਕੰਪਨੀ ਨੇ ਪ੍ਰੀਮੀਅਮ ਲੁਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਐਲੂਮਿਨੀਅਮ ਫਰੇਮ 'ਤੇ ਬਣੀ ਇਸ ਦੀ ਬਾਡੀ 'ਚ ਫਰੰਟ ਅਤੇ ਬੈਕ ਦੋਹਾਂ 'ਚ ਗਲਾਸ ਦੀ ਵਰਤੋਂ ਕੀਤੀ ਗਈ ਹੈ। ਉਥੇ ਹੀ ਪਿੱਛੇ ਦਾ ਪੈਨਲ ਥੋੜ੍ਹਾ ਕਵਰ ਹੈ ਅਤੇ ਦੇਖਣ 'ਚ ਕਾਫੀ ਚਮਕੀਲਾ ਲਗਦਾ ਹੈ।
3GB RAM
ਲਿਨੋਵੋ ਵਾਈਬ S1 ਨੂੰ ਕੰਪਨੀ ਨੇ ਕੈਮਰਾ ਅਤੇ ਲੁਕ ਦੇ ਨਾਲ ਬਿਹਤਰ ਫੀਚਰ ਨਾਲ ਵੀ ਲੈਸ ਕੀਤਾ ਹੈ। ਇਸ ਨੂੰ 3GB ਰੈਮ ਦੀ ਤਾਕਤ ਪ੍ਰਦਾਨ ਕੀਤੀ ਗਈ ਹੈ। ਫੋਨ ਦੀ ਇੰਟਰਨਲ ਮੈਮਰੀ 32GB ਹੈ ਅਤੇ ਇਸ ਵਿਚ ਕਾਰਡ ਸਲਾਟ ਹੈ। 128GB ਤੱਕ ਇਸ ਦੀ ਮੈਮਰੀ ਐਕਸਪੈਂਡ ਕਰ ਸਕਦੇ ਹੋ।
Full HD screen
ਲਿਨੋਵੋ ਵਾਈਬ ਐੱਸ 1 'ਚ ਤੁਹਾਨੂੰ 5-ਇੰਚ ਦੀ ਆਈ.ਪੀ.ਐੱਸ. ਡਿਸਪਲੇ ਦੇਖਣ ਨੂੰ ਮਿਲੇਗੀ। ਇਸ ਦੀ ਸਕ੍ਰੀਨ ਗੋਰਿੱਲਾ ਗਲਾਸ ਨਾਲ ਕੋਟੇਡ ਹੈ ਜੋ ਮਜਬੂਤੀ ਦੇ ਨਾਲ ਰਗੜ ਤੋਂ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਵਿਚ 5 ਪੁਆਇੰਟ ਟੱਚ ਸਪੋਰਟ ਹੈ।
Octa core Processor
ਲਿਨੋਵੋ ਵਾਈਬ ਐੱਸ 1 ਨੂੰ ਮੀਡੀਆਟੈੱਕ ਐੱਮ.ਟੀ6752 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਬਿਹਤਰ ਪ੍ਰੋਸੈਸਿੰਗ ਲਈ ਇਸ ਵਿਚ 1.7 ਗੀਗਾਹਰਟਜ਼ ਦਾ ਆਕਟਾਕੋਰ ਪ੍ਰੋਸੈਸਰ ਹੈ।
ਜਾਣੋ ਇਨ੍ਹਾਂ ਵਾਇਰਲੈੱਸ ਹੈੱਡਫੋਨਜ਼ 'ਚ ਕੀ ਹੈ ਖਾਸ
NEXT STORY