ਜਲੰਧਰ- ਲਿਨੋਵੋ ਭਾਰਤ 'ਚ ਆਪਣੇ ਜ਼ੂਕ ਬਰਾਂਡ ਦਾ ਦੂਜਾ ਸਮਾਰਟਫੋਨ ਜੂਕ ਜੈੱਡ2 ਸਮਾਰਟਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੰਪਨੀ ਨੇ ਇਕ ਟੀਜ਼ਰ ਜਾਰੀ ਕਰ ਇਸ ਸਮਾਰਟਫੋਨ ਦੇ ਸਿਤੰਬਰ 'ਚ ਲਾਂਚ ਕਰਨ ਦੇ ਸੰਕੇਤ ਦਿੱਤੇ ਹਨ
ਲਿਨੋਵੋ ਵਲੋਂ ਸੋਮਵਾਰ ਨੂੰ ਲਿਨੋਵੋ ਇੰਡੀਆ ਦੇ ਟਵਿੱਟਰ ਅਕਾਊਂਟ 'ਤੇ ਟੀਜ਼ਰ ਤਸਵੀਰ ਪੋਸਟ ਕੀਤੀ। ਇਸ ਤਸਵੀਰ 'ਤੇ ਹੈਸ਼ਟੈਗ #FastForward ਨਾਲ ਇੰਪੇਸ਼ੈਂਸ ਇਜ਼ ਏ ਵਰਚੂ ਲਿੱਖਿਆ ਹੋਇਆ ਹੈ। ਲਿਨੋਵੋ ਜ਼ੂਕ ਜ਼ੈੱਡ2 ਸਮਾਰਟਫੋਨ ਨੂੰ 1,799 ਚੀਨੀ ਯੂਆਨ ਦੀ ਕੀਮਤ 'ਤੇ ਮਈ 'ਚ ਚੀਨ 'ਚ ਲਾਂਚ ਕੀਤਾ ਗਿਆ ਸੀ। ਭਾਰਤ 'ਚ ਵੀ ਇਸ ਸਮਾਰਟਫੋਨ ਨੂੰ ਇਸ ਕੀਮਤ 'ਤੇ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਲਿਨੋਵੋ ਜ਼ੂਕ ਜੈੱਡ2 ਸਪੈਸੀਫਿਕੇਸ਼ਨਸ
ਡਿਸਪਲੇ - 5 ਇੰਚ ਦੀ ਫੁੱਲ-ਐਚ. ਡੀ. ਆਈ. ਪੀ. ਐੱਸ ਐੱਲ. ਸੀ. ਡੀ
ਪ੍ਰੋਸੈਸਰ - 2.15 ਗੀਗਾਹਰਟਜ਼ ਕਵਾਲਕਾਮ ਸਨਪੈਡ੍ਰੈਗਨ 820 ਪ੍ਰੋਸੈਸਰ
ਓ. ਐੱਸ - ਐਂਡ੍ਰਾਇਡ ਜ਼ੈਡ. ਆਈ. ਯੂ. ਆਈ 2.0
ਰੈਮ - 4 ਜੀ. ਬੀ
ਗਰਾਫਿਕਸ - ਐਡਰੇਨੋ 530 ਜੀ. ਪੀ. ਯੂ ਇੰਟੀਗ੍ਰੇਟਡ
ਰੋਮ - 64 ਜੀ. ਬੀ
ਕੈਮਰਾ - 13ਐੱਮ. ਪੀ ਰਿਅਰ ਕੈਮਰਾ, ਐਫ/2.2 ਅਪਰਚਰ ਅਤੇ, 8 ਐੱਸ. ਪੀ, ਸੈਂਸਰ ਐੱਫ/2.0 ਅਪਰਚਰ
ਬੈਟਰੀ - 3500 ਐੱਮ.ਏ . ਐੱਚ
ਹੋਰ ਫੀਚਰਸ - ਫਿੰਗਰਪ੍ਰਿੰਟ ਸੈਂਸਰ, ਡੂਅਲ ਸਿਮ,4ਜੀ ਐੱਲ. ਟੀ. ਈ, ਵਾਈ-ਫਾਈ 802.11 ਏ /ਬੀ/ਜੀ/ਐੱਨ/ਏ. ਸੀ, ਬਲੂਟੁੱਥ 4.1 ਅਤੇ ਯੂ. ਐੱਸ ਬੀ, ਟਾਈਪ-ਸੀ ਪੋਰਟ
Harley Davidson ਆਪਣੀਆਂ ਨਵੀਆਂ ਬਾਈਕਸ 'ਚ ਦਵੇਗੀ ਇਹ ਇੰਜਣ
NEXT STORY