ਗੈਜੇਟ ਡੈਸਕ - ਟੈੱਕ ਦਿੱਗਜ ਐੱਲ. ਜੀ ਦੂੱਜੇ ਮੁਕਾਬਲੇਬਾਜਾਂ ਦੀ ਤਰ੍ਹਾਂ ਆਪਣੇ ਸਮਾਰਟਫੋਨਜ਼ ਦੀ ਮਾਰਕੀਟਿੰਗ ਨਹੀਂ ਕਰਦੀ, ਪਰ ਨਵੇਂ ਫੀਚਰਸ ਦੇ ਨਾਲ ਹਮੇਸ਼ਾ ਹੀ ਇਸਤੇਮਾਲ ਕਰਦੀ ਰਹੀ ਹੈ। ਅਸੀਂ ਐੱਲ. ਜੀ ਦੇ ਹੈਂਡਸੈਟਸ 'ਚ ਟਿੱਕੇ ਡਿਸਪਲੇਅ ਤੇ ਮਾਡਿਊਲਰ ਡਿਜ਼ਾਈਨ ਵੇਖ ਚੁੱਕੇ ਹਾਂ। ਆਉਣ ਵਾਲੇ ਐੱਲ. ਜੀ ਦੇ ਫਲੈਗਸ਼ਿਪ ਸਮਾਰਟਫੋਨ ਐੱਲ. ਜੀ ਜੀ8 ਥਿੰਕ 'ਚ ਇਕ ਹੋਰ ਨਵਾਂ ਫੀਚਰ ਆਉਣ ਦੀ ਉਮੀਦ ਹੈ ਇੱਕ ਅਜਿਹਾ ਫੀਚਰ ਜੋ ਅਜੇ ਤੱਕ ਅਸੀਂ ਆਈਫੋਨ ਜਾਂ ਐਂਡ੍ਰਾਇਡ ਫੋਨ 'ਚ ਨਹੀਂ ਵੇਖਿਆ ਹੈ।
ਐੱਲ. ਜੀ ਨੇ ਆਪਣੇ ਐੱਲ. ਜੀ ਜੀ8 ਥਿੰਕ ਸਮਾਰਟਫੋਨ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਸਪੇਨ ਦੇ ਬਾਰਸਿਲੋਨਾ 'ਚ ਹੋਣ ਵਾਲੇ ਐੱਮ. ਡਬਲਿਊ. ਸੀ. 2019 ਟ੍ਰੇਡ ਸ਼ੋਅ 'ਚ ਪੇਸ਼ ਕੀਤਾ ਜਾਵੇਗਾ। ਇਸ ਫੋਨ 'ਚ ਅੱਗੇ ਦੀ ਵੱਲ ਸਪੀਕਰ ਨਹੀਂ ਹੋਵੇਗਾ। ਇਸ ਦੀ ਜਗ੍ਹਾ, ਸਮਾਰਟਫੋਨ ਦੀ ਪੂਰੀ ਡਿਸਪਲੇ ਹੀ ਇਕ ਆਡੀਓ ਐਂਪਲਿਫਾਇਰ ਦੇ ਤੌਰ 'ਤੇ ਕੰਮ ਕਰੇਗੀ। ਐੱਲ. ਜੀ ਨੇ ਇਸ ਨੂੰ ਕ੍ਰੀਸਟਲ ਸਾਊਂਡ ਓਲੇਡ ਜਾਂ ਸੀ. ਐੈੱਸ. ਓ ਨਾਂ ਦਿੱਤਾ ਹੈ।
ਐੱਲ. ਜੀ ਦੇ ਆਫਿਸ਼ੀਅਲ ਬਲਾਗ ਪੋਸਟ ਦੇ ਮੁਤਾਬਕ, ਐੱਮ. ਡਬਲਿਊ. ਸੀ 2019 'ਚ ਐੱਲ. ਜੀ ਇਲੈਕਟ੍ਰਾਨਿਕਸ ਲੋਕਾਂ ਨੂੰ ਐੱਲ. ਜੀ ਜੀ8 ਥਿੰਕ ਦੇ ਨਾਲ ਸਮਾਰਟਫੋਨ ਸਾਊਂਡ 'ਚ ਕੰਪਨੀ ਦੀ ਈਮੇਜ ਤੇ ਇਤਿਹਾਸ ਨੂੰ ਯਾਦ ਦਿਲਾਏਗੀ। ਇਸ 'ਚ ਕ੍ਰਿਸਟਲ ਸਾਊਂਡ ਓਲੇਡ (ਸੀ. ਐੱਸ. ਓ), ਇਕ ਇਨੋਵੇਟਿਵ ਟੈਕਨਾਲੋਜੀ ਹੋਵੇਗੀ ਜਿਸ ਦੇ ਨਾਲ ਫੋਨ ਦੀ ਓਲੇਡ ਡਿਸਪਲੇਅ ਇਕ ਆਡੀਓ ਐਪਲੀਫਾਇਰ ਦੇ ਤੌਰ 'ਤੇ ਕੰਮ ਕਰਦੀ ਹੈ।
ਸੀ. ਐੱਸ. ਓ ਟੈਕਨਾਲੋਜੀ ਦੇ ਨਾਲ ਹੈਂਡਸੈੱਟ 'ਚ ਓਲੇਡ ਡਿਸਪਲੇਅ ਦੀ ਵਰਤੋਂ ਕਰਨ ਦਾ ਇਕ ਹੋਰ ਤਰੀਕਾ ਮਿਲੇਗਾ। ਸਾਊਂਡ ਪ੍ਰੋਡਿਊਸ ਕਰਨ ਦੇ ਦੌਰਾਨ ਪੂਰੀ ਸਕ੍ਰੀਨ ਵਾਈਬ੍ਰੇਟ ਕਰੇਗੀ। ਇਸ ਟੈਕਨਾਲੋਜੀ ਤੋਂ ਆਡੀਓ ਕੁਆਲਿਟੀ ਦੇ ਹੋਰ ਬਿਹਤਰ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਫਲੈਗਸ਼ਿਪ ਸਮਾਰਟਫੋਨ 'ਚ ਸਪੀਕਰ ਨਹੀਂ ਦਿੱਤਾ ਜਾਵੇਗਾ। ਬੇਸ ਡਿਲੀਵਰੀ ਲਈ ਇਸ 'ਚ ਹੇਠਾਂ ਦੀ ਵੱਲ ਇਕ ਸਪੀਕਰ ਦਿੱਤਾ ਜਾਵੇਗਾ।
PUBG Mobile ’ਚ 19 ਫਰਵਰੀ ਨੂੰ ਆਏਗਾ Zombie ਮੋਡ!
NEXT STORY