ਜਲੰਧਰ-ਦੱਖਣੀ ਕੋਰੀਆ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਐੱਲ. ਜੀ (LG) ਨੇ ਪਿਛਲੇ ਮਹੀਨੇ ਆਪਣੀ ਮਿਡ- ਰੇਂਜ Q7 ਸੀਰੀਜ਼ ਨੂੰ ਗਲੋਬਲੀ ਲਾਂਚ ਕੀਤਾ ਸੀ। ਇਕ ਰਿਪੋਰਟ ਮੁਤਾਬਕ ਹੁਣ ਕੰਪਨੀ ਨੇ ਆਪਣੀ ਇਸ ਸੀਰੀਜ਼ ਸਮਾਰਟਫੋਨਜ਼ ਨੂੰ ਘਰੇਲੂ ਮਾਰਕੀਟ (ਦੱਖਣੀ ਕੋਰੀਆ) 'ਚ ਲਾਂਚ ਕੀਤਾ ਹੈ ਅਤੇ ਸਮਾਰਟਫੋਨਜ਼ ਦੀਆਂ ਕੀਮਤਾਂ ਬਾਰੇ ਵੀ ਖੁਲਾਸਾ ਕੀਤਾ ਹੈ। ਐੱਲ. ਜੀ. ਨੇ ਸਾਊਥ ਕੋਰੀਆ 'ਚ Q7 ਅਤੇ Q7 Plus ਸਮਾਰਟਫੋਨਜ਼ ਲਾਂਚ ਕੀਤੇ ਹਨ ਪਰ Q7 ਐਲਫਾ (Q7 α) ਦੇ ਲਾਂਚ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਕੀਮਤ-
ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਬਾਰੇ ਗੱਲ ਕਰੀਏ ਤਾਂ Q7 ਸਮਾਰਟਫੋਨ 495,000 ਕੋਰੀਅਨ ਵੌਨ(ਲਗਭਗ 30,800 ਰੁਪਏ) ਅਤੇ Q7 ਪਲੱਸ ਸਮਾਰਟਫੋਨ ਦੀ ਕੀਮਤ 570,000 ਕੋਰੀਅਨ ਵੌਨ (ਲਗਭਗ 35,500 ਰੁਪਏ) 'ਚ ਉਪਲੱਬਧ ਹੋਵੇਗਾ।ਕੰਪਨੀ ਮੁਤਾਬਕ ਯੂਰਪ 'ਚ ਨਵੇਂ Q7 ਸਮਾਰਟਫੋਨਜ਼ ਸਾਹਮਣੇ ਆਉਣਗੇ , ਇਸ ਤੋਂ ਬਾਅਦ ਏਸ਼ੀਆ ਦੇ ਦੇਸ਼ਾਂ 'ਚ ਪੇਸ਼ ਕੀਤਾ ਜਾਵੇਗਾ।
ਫੀਚਰਸ-
ਫੀਚਰਸ ਬਾਰੇ ਗੱਲ ਕਰੀਏ ਤਾਂ ਦੋਵਾਂ ਸਮਾਰਟਫੋਨਜ਼ 'ਚ 5.5 ਇੰਚ ਫੁੱਲ ਐੱਚ. ਡੀ. ਪਲੱਸ ਫੁੱਲਵਿਜ਼ਨ ਡਿਸਪਲੇਅ ਨਾਲ 1080X2160 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ, ਜਿਸ ਦਾ ਅਸਪੈਕਟ ਰੇਸ਼ੋ 18:9 ਦਿੱਤਾ ਗਿਆ ਹੈ। ਇਸ ਦੇ ਨਾਲ ਐੱਲ. ਜੀ. Q7 ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ ਐੱਲ. ਜੀ. Q7 ਪਲੱਸ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਮਾਰਟਫੋਨਜ਼ ਦੀ ਸਟੋਰੇਜ ਮਾਈਕ੍ਰੋ- ਐੱਸ. ਡੀ. ਕਾਰਡ ਸਲਾਟ ਨਾਲ 2 ਟੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਫੋਟੋਗ੍ਰਾਫੀ ਲਈ ਐੱਲ. ਜੀ. Q7 ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਸੈਂਸਰ ਪੀ. ਡੀ. ਏ. ਐੱਫ. (PDAF) ਲੈੱਜ਼ ਨਾਲ ਦਿੱਤਾ ਗਿਆ ਹੈ। Q7 ਪਲੱਸ 'ਚ 16 ਮੈਗਾਪਿਕਸਲ ਸੈਂਸਰ ਬੈਕ 'ਚ ਮੌਜੂਦ ਹੈ। ਫਰੰਟ 'ਤੇ ਕੈਮਰੇ ਲਈ 5 ਮੈਗਾਪਿਕਸਲ ਕੈਮਰੈ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਬਾਰੇ ਗੱਲ ਕਰੀਏ ਤਾਂ ਸਮਾਰਟਫੋਨਜ਼ 'ਚ 4ਜੀ, ਐੱਲ. ਟੀ. ਈ, ਵਾਈ-ਫਾਈ 802.11ਬੀ/ਜੀ/ਐੱਨ, ਬਲੂਟੁੱਥ v4.2, ਜੀ. ਪੀ. ਐੱਸ/ਏ-ਜੀ. ਪੀ. ਐੱਸ , ਐੱਨ. ਐੱਫ. ਸੀ. ਅਤੇ ਯੂ. ਐੱਸ. ਬੀ. ਟਾਇਪ-3 (ਵਰਜਨ 2.0) ਹੈ। ਇਸ ਤੋਂ ਇਲਾਵਾ ਸਮਾਰਟਫੋਨਜ਼ 'ਚ 3,000 ਐੱਮ. ਏ. ਐੱਚ. ਬੈਟਰੀ ਨਾਲ ਉਪਲੱਬਧ ਹਨ। ਇਸ 'ਚ ਕੁਆਲਕਾਮ ਫਾਸਟ ਚਾਰਜਿੰਗ ਤਕਨਾਲੌਜੀ ਮੌਜੂਦ ਹੈ। ਇਸ ਤੋਂ ਇਲਾਵਾ ਐੱਲ. ਜੀ. ਦੇ ਇਹ ਸਮਾਰਟਫੋਨਜ਼ ਐਂਡਰਾਇਡ 8.0 ਓਰੀਓ ਆਪਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ।
ਸ਼ਿਓਮੀ ਨੇ ਤੁਹਾਡੀ ਕਾਰ ਲਈ ਪੇਸ਼ ਕੀਤਾ ਇਹ ਸ਼ਾਨਦਾਰ ਪ੍ਰੋਡਕਟ
NEXT STORY