ਜਲੰਧਰ— ਸ਼ਿਓਮੀ ਆਪਣੇ ਪ੍ਰੋਡਕਟ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਸਮਾਰਟਫੋਨ ਤੋਂ ਇਲਾਵਾ ਦੂਜੇ ਘਰੇਲੂ ਪ੍ਰੋਡਕਟਸ ਵੀ ਲਾਂਚ ਕਰ ਰਹੀ ਹੈ। ਇਨ੍ਹਾਂ 'ਚੋਂ ਕੁਝ ਭਾਰਤ 'ਚ ਵੀ ਲਾਂਚ ਕੀਤੇ ਗਏ ਹਨ। ਉਥੇ ਹੀ ਇਕ ਵਾਰ ਫਿਰ ਕੰਪਨੀ ਨੇ ਚੀਨ 'ਚ ਆਪਣੇ ਨਵੇਂ 'Mi Rearview Mirror driving recorder' ਨੂੰ ਕਾਰ ਮਾਲਕਾਂ ਲਈ ਲਾਂਚ ਕੀਤਾ ਹੈ।
ਇਸ ਪ੍ਰੋਡਕਟ ਦੀ ਮਦਦ ਨਾਲ ਡਰਾਈਵਰ ਬਿਨਾਂ ਪਿੱਛੇ ਦੇਖੇ ਕਾਰ ਪਾਰਕਿੰਗ 'ਚ ਲਗਾ ਸਕਣਗੇ। ਇਸ ਲਈ ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੋਵੇਗੀ। ਲਿਸਟਿੰਗ ਪੇਜ 'ਚ ਪ੍ਰੋਡਕਟ ਡਿਸਕ੍ਰਿਪਸ਼ਨ ਅਨੁਸਾਰ 'Mi rear view mirror driving recorder' ਇਕ ਅਜਿਹਾ ਡਿਵਾਈਸ ਹੈ ਜੋ ਵੁਆਇਸ ਕੰਟਰੋਲ, 5-ਇੰਚ ਆਈ.ਪੀ.ਐੱਸ. ਡਿਸਪਲੇਅ ਅਤੇ ਪਾਰਕਿੰਗ ਮਾਨੀਟਰ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵਿਚ ਮਾਈਕ੍ਰੋ-ਐੱਸ.ਡੀ. ਕਾਰਡ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
ਯੂਜ਼ਰ ਆਪਣੀ ਵੁਆਇਸ ਕਮਾਂਡ ਦੀ ਮਦਦ ਨਾਲ ਫੋਟੋ ਕਲਿੱਕ ਕਰਨ ਲਈ ਆਦੇਸ਼ ਦੇ ਨਾਲ ਹੀ ਵੀਡੀਓ ਰਿਕਾਰਡਿੰਗ ਅਤੇ ਸਕਰੀਨ ਨੂੰ ਆਨ-ਆਫ ਕਰਨ ਲਈ ਆਦੇਸ਼ ਦੇ ਸਕਦੇ ਹਨ। ਸ਼ਿਓਮੀ ਨੇ ਇਸ ਵਿਚ ਸੋਨੀ IMX323 ਇਮੇਜ ਸੈਂਸਰ ਐੱਫ/1.8 ਅਪਰਚਰ ਦਿੱਤਾ ਹੈ ਜੋ ਕਿ ਬਿਹਤਰ ਫੋਟੋ ਅਤੇ ਵੀਡੀਓ ਨੂੰ ਘੱਟ ਲਾਈਟ 'ਚ ਕੈਪਚਰ ਕਰ ਸਕੇਗਾ। ਕੈਮਰਾ ਸੈਂਸਰ 160-ਡਿਗਰੀ ਵਿਊ ਐਂਗਲ ਅਤੇ ਸਿਕਸ ਗਲਾਸ ਐਲੀਮੈਂਟਸ ਤੇ 9 ਲੇਅਰ ਕੋਟਿੰਗ ਦੇ ਨਾਲ ਆਉਂਦਾ ਹੈ। ਲਿਸਟਿੰਗ 'ਚ ਦੱਸਿਆ ਗਿਆ ਹੈ ਕਿ ਰਿਕਾਰਡਰ ਰਿਅਰ ਕੈਮਰੇ ਨਾਲ ਵੀਡੀਓ ਨੂੰ 720 ਪਿਕਸਲ 'ਤੇ ਰਿਕਾਰਡ ਕੀਤਾ ਜਾ ਸਕਦਾ ਹੈ।
ਇਸ ਡਿਵਾਈਸ ਦੀ ਕੀਮਤ 399 RMB (ਕਰੀਬ 4,218 ਰੁਪਏ) ਹੈ। ਇਸ ਵਿਚ ਤੁਹਾਨੂੰ ਰਿਅਰ ਕੈਮਰਾ ਅਲੱਗ ਤੋਂ ਖਰੀਦਣਾ ਹੋਵੇਗਾ। ਸ਼ਿਓਮੀ ਪਹਿਲਾਂ ਹੀ ਅਲੱਗ ਤੋਂ ਰਿਅਰ ਕੈਮਰੇ ਨੂੰ ਸੇਲ ਕਰ ਰਹੀ ਹੈ। ਇਸ ਦੇ HD reverse ਕੈਮਰਾ ਨੂੰ 99 RMB (ਕਰੀਬ 1,046 ਰੁਪਏ) 'ਚ ਖਰੀਦਿਆ ਜਾ ਸਕਦਾ ਹੈ।
ਗਾਰਮਿਨ Vivoactive 3 Music ਲਾਂਚ, ਮਿਲਣਗੇ ਮਿਊਜ਼ਿਕ ਸਟ੍ਰੀਮਿੰਗ ਅਤੇ GPS ਜਿਹੇ ਫੀਚਰਸ
NEXT STORY