ਜਲੰਧਰ-ਪਿਛਲੇ ਕਾਫੀ ਸਮੇਂ ਤੋਂ LG V30 ਸਮਾਰਟਫੋਨ ਸੰਬੰਧੀ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਰਹੀਂ ਹੈ ਅਤੇ ਸਭ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਇਕ ਯੂਜ਼ਰ ਮੈਨੂਅਲ 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ @OnLeaks ਦੇ ਰਾਹੀਂ LG V30 ਸਮਾਰਟਫੋਨ ਦੀ ਇਮੇਜ ਵੀ ਲੀਕ ਹੋਈ ਸੀ।
ਹੁਣ ਇੰਟਰਨੈੱਟ 'ਤੇ LG V30 ਸਮਾਰਟਫੋਨ ਨੂੰ ਲੈ ਕੇ ਇਕ ਨਵੀਂ ਇਮੇਜ ਸਾਹਮਣੇ ਆਈ ਹੈ। ਇਸ ਇਮੇਜ 'ਚ ਸਮਾਰਟਫੋਨ ਹੂਬਹੂ LG G6 ਵਰਗਾ ਨਜ਼ਰ ਆਉਦਾ ਹੈ, ਮਤਲਬ ਕਿ ਇਹ ਸਮਾਰਟਫੋਨ ਦੇਖਣ 'ਚ ਇਹ LG G6 ਦਾ ਇਕ ਵੱਡਾ ਵਰਜਨ ਲੱਗ ਰਿਹਾ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ LG G6 ਵਾਂਗ ਹੀ LG V30 ਸਮਾਰਟਫੋਨ 'ਚ ਇਕ 2:1 ਫੁਲਵਿਜ਼ਨ OLED ਡਿਸਪਲੇ ਮੌਜ਼ੂਦ ਹੈ। ਇਸ 'ਚ ਹੋਮ ਬਟਨ ਨੂੰ ਹੀ ਫਿੰਗਰਪ੍ਰਿੰਟ ਸੈਂਸਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। ਪਰ ਇਕ ਹੋਰ ਰਿਪੋਰਟ ਅਨੁਸਾਰ ਅਜਿਹਾ ਕੁਝ ਵੀ LG V30 ਸਮਾਰਟਫੋਨ 'ਚ ਦੇਖਣ ਨੂੰ ਨਹੀਂ ਮਿਲਣ ਵਾਲਾ ਹੈ।
ਰਿਪੋਰਟ ਅਨੁਸਾਰ ਜੋ ਇਸ ਵਾਰ ਸਮਾਰਟਫੋਨ 'ਚ f/1.6 ਅਪਚਰ ਸ਼ਾਮਿਲ ਕੀਤਾ ਜਾਵੇਗਾ। ਇਸ ਨਾਲ ਫੋਨ 'ਚ ਲੋਅ ਲਾਇਟ ਕੰਡੀਸ਼ਨਾਂ ਦੌਰਾਨ ਤੁਹਾਨੂੰ ਵਧੀਆ ਤਸਵੀਰਾਂ ਲੈਣ 'ਚ ਮਦਦ ਮਿਲੇਗੀ।ਹੁਣ ਸੈਮਸੰਗ ਗੈਲੇਕਸੀ ਐੱਸ8 ਅਤੇ HTC U11 'ਚ f/1.7 ਅਪਚਰ ਦਿੱਤਾ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੈ ਕਿ LG ਆਪਣੇ ਆਗਾਮੀ ਸਮਾਰਟਫੋਨ ਕੁਝ ਹੇਠਲੇ ਦਰਜੇ ਦਾ ਅਪਚਰ ਸ਼ਾਮਿਲ ਕਰਨ ਵਾਲੀ ਹੈ, ਪਰ ਇਸ ਤੋਂ ਇਹ ਵੀ ਸਾਫ ਹੋ ਰਿਹਾ ਹੈ ਕਿ ਕੰਪਨੀ ਆਪਣੇ ਫੋਨ ਦੇ ਕੈਮਰੇ ਨੂੰ ਲੈ ਕੇ ਕੁਝ ਕੰਮ ਜ਼ਰੂਰ ਕਰ ਰਹੀਂ ਹੈ।ਇਸ ਤੋਂ ਇਲਾਵਾ ਤੁਹਾਨੂੰ ਇਸ ਫੋਨ 'ਚ ਇਕ ਅਲਟਰਾਂ ਵਾਇਡ ਕੈਮਰਾ ਵੀ ਦੇਖਣ ਨੂੰ ਮਿਲ ਸਕਦਾ ਹੈ, ਪਰ ਹੁਣ ਤੱਕ ਇਸ ਦੇ ਕੈਮਰੇ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਖਬਰ ਸਾਹਮਣੇ ਆ ਰਹੀਂ ਹੈ ਕਿ ਅਗਸਤ ਦੇ ਅੰਤ 'ਚ ਇਸ ਸਮਾਰਟਫੋਨ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਨਾਲ ਹੀ ਇਸਦੇ ਸਪੈਕਸ ਦੀ ਚਰਚਾ ਕਰੀਏ ਤਾਂ ਸਮਾਰਟਫੋਨ 'ਚ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ 4GB ਹੋਣ ਵਾਲੀ ਹੈ, ਇਸ ਸਮਾਰਟਫੋਨ 'ਚ ਇਕ 6.0 ਇੰਚ ਦੀ FullVision 2:1 OLED ਡਿਸਪਲੇ ਦੇਖੀ ਜਾ ਸਕਦੀ ਹੈ ਅਤੇ ਨਾਲ ਹੀ ਇਹ ਸਮਾਰਟਫੋਨ ਐਂਡਰਾਇਡ 7.1.2 ਨੂਗਟ 'ਤੇ ਚੱਲਣ ਵਾਲਾ ਹੈ। ਇਸ ਤੋਂ ਇਲਾਵਾ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਫੋਨ ਵਾਇਰਲੈਸ ਚਾਰਜਿੰਗ ਨੂੰ ਸੁਪੋਰਟ ਕਰੇਗਾ।
ਵੋਡਾਫੋਨ VS ਜਿਓ ਦਾ 84GB ਪਲਾਨ : ਜਾਣੋ ਕਿਹੜਾ ਹੈ ਬਿਹਤਰ
NEXT STORY