ਜਲੰਧਰ- ਵੋਡਾਫੋਨ ਅਤੇ ਜਿਓ ਵਿਚਾਲੇ ਟੈਰਿਫ ਪਲਾਨ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। ਵੋਡਾਫੋਨ ਨੇ ਜਿਓ ਦੇ ਨਵੇਂ ਧਨ ਧਨਾ ਧਨ ਪਲਾਨ ਨੂੰ ਟੱਕਰ ਦੇਣ ਲਈ ਨਵਾਂ 'ਸਟੂਡੈਂਟ ਸਰਵਾਈਵਲ ਕਿੱਟ' ਲਾਂਚ ਕੀਤਾ ਹੈ। ਇਹ ਪਲਾਨ ਜਿਓ ਤੋਂ ਵੀ ਘੱਟ ਕੀਮਤ 'ਚ ਉਪਲੱਬਧ ਹੈ। ਜਿਓ ਨੇ ਵੀ ਆਪਣਾ ਪਲਾਨ ਨੂੰ ਰਿਵਾਈਜ਼ਡ ਕੀਤਾ ਹੈ ਅਤੇ ਹੁਣ ਧਨ ਧਨਾ ਧਨ ਪਲਾਨ 399 ਰੁਪਏ 'ਚ ਉਪਲੱਬਧ ਹੈ। ਵੋਡਾਫੋਨ ਅਤੇ ਜਿਓ ਦੇ ਇਸ ਪਲਾਨ 'ਚ ਜੋ ਇਕ ਸਮਾਨਤਾ ਹੈ ਉਹ ਹੈ 84ਜੀ.ਬੀ. ਡਾਟਾ ਅਤੇ ਇਹ 84 ਦਿਨਾਂ ਦੀ ਮਿਆਦ ਨਾਲ ਆਉਂਦੇ ਹਨ। ਅਜਿਹੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਨ੍ਹਾਂ ਦੋਵਾਂ 'ਚੋਂ ਤੁਹਾਡੇ ਲਈ ਕਿਹੜਾ ਪਲਾਨ ਬਿਹਤਰ ਹੈ।
ਵੋਡਾਫੋਨ ਦਾ 84ਜੀ.ਬੀ. ਵਾਲਾ ਪਲਾਨ-
ਵੋਡਾਫੋਨ ਨੇ ਇਸ ਵਾਲ ਲੰਬੀ ਮਿਆਦ ਦੇ ਨਾਲ ਆਪਣੇ ਪਲਾਨ ਨੂੰ ਉਤਾਰਿਆ ਹੈ। ਇਸ ਪਲਾਨ ਲਈ ਪਹਿਲੀ ਵਾਰ 445 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤਹਿਤ 84 ਦਿਨਾਂ ਲਈ ਅਨਲਿਮਟਿਡ ਕਾਲਿੰਗ ਦੇ ਨਾਲ ਹਰ ਰੋਜ਼ 1ਜੀ.ਬੀ. 3ਜੀ/4ਜੀ ਡਾਟਾ, ਰਿਵਾਇਤੀ ਕੂਪਨ, ਮੈਸੇਂਜਰ ਬੈਗ ਫਰੀ ਮਿਲੇਗਾ। ਇਸ ਦੇ ਨਾਲ ਹੀ ਓਲਾ ਅਤੇ ਜੋਮੈਟੋ ਦੇ ਡਿਸਕਾਊਂਟ ਕੂਪਨ ਵੀ ਮਿਲਣਗੇ। ਇਸ ਤੋਂ ਬਾਅਦ ਗਾਹਕਾਂ ਨੂੰ ਇਹੀ ਫਾਇਦਾ 352 ਰੁਪਏ 'ਚ ਮਿਲੇਗਾ ਜੋ 445 ਰੁਪਏ 'ਚ ਮਿਲ ਰਿਹਾ ਸੀ। ਫਿਲਹਾਲ ਇਸ ਪਲਾਨ ਨੂੰ ਦਿੱਲੀ-ਐੱਨ.ਸੀ.ਆਰ. ਦੇ ਵਿਦਿਆਰਥੀਆਂ ਲਈ ਪੇਸ਼ ਕੀਤਾ ਗਿਆ ਹੈ। ਜਲਦੀ ਹੀ ਕੰਪਨੀ ਇਸ ਪਲਾਨ ਨੂੰ ਬਾਕੀ ਸ਼ਹਿਰਾਂ ਲਈ ਵੀ ਉਤਾਰੇਗੀ।
ਜਿਓ ਦਾ 84ਜੀ.ਬੀ. ਵਾਲਾ ਪਲਾਨ-
ਜਿਓ ਦੇ 'ਧਨ ਧਨਾ ਧਨ' ਆਫਰ ਲਈ ਗਾਹਕਾਂ ਨੂੰ ਹੁਣ 399 ਰੁਪਏ ਦਾ ਰਿਚਾਰਜ ਕਰਾਉਣਾ ਹੋਵੇਗਾ। 399 ਰੁਪਏ ਦੇ ਪਲਾਨ 'ਚ ਜਿਓ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲ ਅਤੇ 84ਜੀ.ਬੀ. ਡਾਟਾ ਹਰ ਰੋਜ਼ 1ਜੀ.ਬੀ. ਦੇ ਹਿਸਾਬ ਨਾਲ ਮਿਲੇਗਾ। ਇਸ ਦੀ ਮਿਆਦ 84 ਦਿਨਾਂ ਲਈ ਹੈ। 309 ਰੁਪਏ ਦੇ ਪਲਾਨ ਨੂੰ ਜਿਓ ਨੇ ਰਿਵਾਈਜ਼ ਕੀਤਾ ਹੈ। ਹੁਣ 309 ਰੁਪਏ 'ਚ 56 ਦਿਨਾਂ ਲਈ ਅਨਲਿਮਟਿਡ ਵਾਇਸ ਕਾਲ ਅਤੇ 56ਜੀ.ਬੀ. ਡਾਟਾ ਦਿੱਤਾ ਜਾਵੇਗਾ।
ਤਿਆਰ ਹੈ ਐਂਡ੍ਰਾਇਡ ਦਾ ਨਵਾਂ ਵਰਜ਼ਨ ਆਕਟੋਪਸ 8.0, ਜਾਣੋ ਫੀਚਰਸ
NEXT STORY