ਜਲੰਧਰ : ਮਾਈਕ੍ਰੋਸਾਫਟ ਵੱਲੋਂ ਖਰੀਦੀ ਗਈ ਕੰਪਨੀ ਲਿੰਕਡਇਨ ਚਾਹੇ ਇਕ ਮਸ਼ਹੂਰ ਪਰ ਘੱਟ ਵਰਤਿਆ ਜਾਣ ਵਾਲਾ ਸੋਸ਼ਲ ਨੈੱਟਵਰਕ ਹੈ ਪਰ ਕੰਪਨੀ ਇਸ ਦੀ ਵਰਸਿਟੈਲਿਟੀ ਨੂੰ ਬਣਾਏ ਰੱਖਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਲਿੰਕਡਇਨ ਵੱਲੋਂ ਆਪਣੀ ਇਕ ਨਵੀਂ ਸਰਵਿਸ ਲਿੰਕਡਇਨ ਲਰਨਿੰਗ ਸ਼ੁਰੂ ਕੀਤੀ ਗਈ ਹੈ। ਇਸ 'ਚ ਤੁਹਾਨੂੰ ਆਨਲਾਈਨ ਕੰਟੈਂਟ ਐਜੂਕੇਸ਼ਨ ਲਈ ਮਿਲੇਗਾ। ਟੈੱਕ ਕ੍ਰੰਚ ਦੀ ਰਿਪੋਰਟ ਦੇ ਮੁਤਾਬਿਕ ਤੁਸੀਂ ਇਸ ਲਰਨਿੰਗ ਸਰਵਿਸ ਤੋਂ 9000 ਤੋਂ ਜ਼ਿਆਦਾ ਕੋਰਸਿਜ਼ ਦਾ ਮੈਟੀਰੀਅਲ ਲੈ ਸਕਦੇ ਹੋ ਤੇ ਇਹ ਸਭ ਤੁਹਾਨੂੰ ਆਨਲਾਈਨ ਲਰਨਿੰਗ ਪਰੋਟਲ Lynda.com ਤੋਂ ਪ੍ਰਾਪਤ ਹੋ ਸਕਦਾ ਹੈ। Lynda.com ਨੂੰ ਲਿੰਕਡਇਨ ਵੱਲੋਂ 2015 'ਚ 1.5 ਬਿਲੀਅਨ 'ਚ ਖਰੀਦਿਆ ਗਿਆ ਸੀ।
ਇਨ੍ਹਾਂ ਲਰਨਿੰਗ ਮੈਟੀਰੀਅਲ 'ਚ ਕੋਡਿੰਗ, ਪ੍ਰੋਗਰੈਮਿੰਗ ਤੋਂ ਲੈ ਕੇ ਰਾਈਟਿੰਗ, ਅਕਾਊਂਟਿੰਗ ਤੱਕ ਸ਼ਾਮਿਲ ਹੈ। ਜਿਥੇ ਕਰਮਚਾਰੀ ਇਨ੍ਹਾਂ 'ਚੋਂ ਕੋਈ ਵੀ ਮਰਜ਼ੀ ਮੁਤਾਬਿਕ ਕੋਰਸ ਚੁਣ ਸਕਦੇ ਹਨ, ਉਥੇ ਹੀ ਇੰਪਲਾਇਰ ਆਪਣੇ ਕਰਮਚਾਰੀਆਂ ਨੂੰ ਕੋਰਸ ਰਿਕਮੈਂਡ ਕਰ ਕੇ ਉਨ੍ਹਾਂ ਦਾ ਕੋਰਸ ਸਟੇਟਸ ਲਿੰਕਡਇਨ ਐਨਾਲਸਟਿਕ ਤੋਂ ਜਾਣ ਸਕਦਾ ਹੈ। ਲਿੰਕਡਇਨ ਦੇ ਪ੍ਰੀਮੀਅਮ ਸਬਸਕ੍ਰਾਈਬਰ ਹਰ ਹਫਤੇ 25 ਨਵੇਂ ਕੋਰਸ ਲੈ ਸਕਦੇ ਹਨ। ਇਸ ਤੋਂ ਇਲਾਵਾ ਲਿੰਕਡਇਨ ਨੇ ਇਹ ਵੀ ਅਨਾਊਂਸ ਕੀਤਾ ਹੈ ਕਿ ਉਹ ਆਪਣੇ ਡੈਸਕਟਾਪ ਵਰਜ਼ਨ ਨੂੰ ਅਪਡੇਟ ਤੇ ਰੀਡਿਜ਼ਆਨ ਕਰਨਗੇ ਤੇ ਮੈਸਿਜਿੰਗ 'ਚ ਚੈਟ ਬੋਟਸ ਨੂੰ ਵੀ ਇੰਟ੍ਰੋਡਿਈਸ ਕਰਨਗੇ।
1 ਨਵੰਬਰ ਨੂੰ ਆ ਰਹੀ ਏ ਮਾਈਨਕ੍ਰਾਫਟ ਐਜੂਕੇਸ਼ਨ ਐਡੀਸ਼ਨ
NEXT STORY