ਜਲੰਧਰ- ਵਨਪਲੱਸ ਦੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ। ਕੰਪਨੀ ਨੇ ਆਪਣੇ ਵਨਪਲੱਸ 5 ਸਮਾਰਟਫੋਨ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਹੁਣ ਵਨਪਲੱਸ 5 ਦੀ ਬੇਂਚਮਾਰਕ ਲਿਸਟਿੰਗ ਦਾ ਪਤਾ ਚੱਲਿਆ ਹੈ। ਵਨਪਲੱਸ 5 ਦੇ ਬੇਂਚਮਾਰਕ ਵੈੱਬਸਾਈਟ ਗੀਕਬੇਂਚ ਸਕੋਰ ਦਾ ਇਕ ਸਕਰੀਨਸ਼ਾਰਟ ਲੀਕ ਹੋਇਆ ਹੈ। ਇਕ ਰਿਪੋਰਟ ਦੇ ਮੁਤਾਬਕ ਵਨਪਲੱਸ 5 ਦੇ ਬੇਂਂਚਮਾਰਕ ਸਕੋਰ ਦਾ ਸਕਰੀਨਸ਼ਾਰਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਨਤੀਜੇ ਦੇ ਮੁਤਾਬਕ ਸਿੰਗਲ-ਕੋਰ 'ਚ ਵਨਪਲੱਸ 5 ਸਮਾਰਟਫੋਨ ਨੇ 1963 ਅਤੇ ਮਲਟੀ-ਕੋਰ 'ਚ 6687 ਸਕੋਰ ਕੀਤਾ। ਇਨ੍ਹਾਂ ਸਕੋਰ ਨਾਲ ਵਨਪਲੱਸ 5 ਗੀਕਬੇਂਚ 'ਤੇ ਸਭ ਤੋਂ ਜ਼ਿਆਦਾ ਸਕੋਰ ਕਰਨ ਵਾਲਾ ਸਮਾਰਟਫੋਨ ਬਣ ਗਿਆ ਹੈ।
ਤੁਲਨਾ ਕਰੀਏ ਸੈਮਸੰਗ ਗਲੈਕਸੀ ਐੱਸ8 ਅਤੇ ਸੋਨੀ ਐਕਸਪੀਰੀਆ ਐਕਸ ਜ਼ੈੱਡ ਪ੍ਰੀਮੀਅਮ ਤੋਂ, ਤਾਂ ਇਨ੍ਹਾਂ ਡਿਵਾਈਸ 'ਚ ਵੀ ਸਨੈਪਡ੍ਰੈਗਨ 835 ਚਿੱਪਸੈੱਟ ਦਿੱਤਾ ਗਿਆ ਹੈ ਪਰ ਇਨ੍ਹਾਂ ਦੋਵੇਂ ਫੋਨ ਨੇ ਵਨਪਲੱਸ 5 ਤੋਂ ਘੱਟ ਸਕੋਰ ਕੀਤਾ ਹੈ। ਸੈਮਸੰਗ ਦੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਨੇ ਸਿੰਗਲ-ਕੋਰ 'ਚ 1929 ਅਤੇ ਮਲਟੀ-ਕੋਰ 'ਚ 6084 ਸਕੋਰ ਕੀਤਾ। ਸੋਨੀ ਐਕਸਪੀਰੀਆ ਐਕਸ ਜ਼ੈੱਡ ਪ੍ਰੀਮੀਅਮ ਨੂੰ ਸਿੰਗਲ-ਕੋਰ ਟੈਸਟ 'ਚ 1943 ਅਤੇ ਮਲਟੀ-ਕੋਰ 'ਚ 5824 ਸਕੋਰ ਮਿਲਿਆ। ਸਕਰੀਨ ਦੀ ਗੱਲ ਕਰੀਏ ਤਾਂ ਵਨਪਲੱਸ 5 ਐਂਡਰਾਇਡ 7.1.1 ਆਧਾਰਿਤ ਆਕਸੀਜ਼ਨ ਓ. ਐੱਸ. 'ਤੇ ਚੱਲੇਗਾ।
ਇਸ ਤੋਂ ਇਲਾਵਾ ਲੀਕ ਦੇ ਮੁਤਾਬਕ ਵਨਪਲੱਸ 5 ਸਮਾਰਟਫੋਨ ਕਈ ਵੇਰੀਅੰਟ-6 ਜੀ. ਬੀ. ਰੈਮ/64 ਜੀ. ਬੀ. ਸਟੋਰੇਜ ਅਤੇ 8 ਜੀ. ਬੀ. ਰੈਮ/128 ਜੀ. ਬੀ. ਸਟੋਰੇਜ 'ਚ ਲਾਂਚ ਕੀਤਾ ਜਾਵੇਗਾ। ਇਸ ਡਿਵਾਈਸ ਦੇ ਐਂਡਰਾਇਡ 7.11.2 ਆਧਆਰਿਤ ਹਾਈਡ੍ਰੋਜਨ ਓ. ਐੱਸ. (ਆਕਸੀਜਨ ਦਾ ਚੀਨੀ ਵਰਜਨ) 'ਤੇ ਚੱਲਣ ਦੀ ਉਮੀਦ ਹੈ। ਵਨਪਲੱਸ 5 'ਚ ਕਵਾਲਕਮ ਦਾ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5.5 ਇੰਚ ਕਵਾਡ-ਐੱਚ. ਡੀ. (1440x2560 ਪਿਕਸਲ) ਡਿਸਪਲੇ ਹੋ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ 12 ਮੈਗਾਪਿਕਸਲ ਸੈਂਸਰ ਦਾ ਡਿਊਲ ਕੈਮਰਾ ਸੈੱਟਅਪ ਹੋਵੇਗਾ।
11 ਮਈ ਨੂੰ ਭਾਰਤ 'ਚ ਲਾਂਚ ਹੋ ਸਕਦੈ Honor 8 Lite ਸਮਾਰਟਫੋਨ
NEXT STORY