ਗੈਜੇਟ ਡੈਸਕ– ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਦੇ ਭਾਰਤ ’ਚ ਬਣੇ ਆਈਫੋਨਜ਼ ਅਗਲੇ ਮਹੀਨੇ ਸਟੋਰਾਂ ਤਕ ਪਹੁੰਚ ਜਾਣਗੇ, ਜਿਸ ਨਾਲ ਭਾਰਤ ’ਚ ਆਈਫੋਨਜ਼ ਸਸਤੇ ਹੋ ਜਾਣਗੇ। Reuters ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਭਾਰਤ ’ਚ ਆਈਫੋਨ ਐਕਸ ਐੱਸ ਅਤੇ ਆਈਫੋਨ ਐਕਸ ਆਰ ਭਾਰਤ ’ਚ ਬਣਾਉਣ ਦੀ ਪਲਾਨਿੰਗ ਕਰ ਰਹੀ ਹੈ। ਜਿਸ ਤੋਂ ਬਾਅਦ ਭਾਰਤ ’ਚ ਇਹ ਆਈਫੋਨਜ਼ ਵੀ ਸਸਤੇ ਹੋ ਸਕਦੇ ਹਨ। ਜੇਕਰ ਖਬਰਾਂ ਦੇ ਵਿਸ਼ਵਾਸ ਕੀਤਾ ਜਾਵੇ ਤਾਂ ਭਾਰਤ Foxconn ਇਨ੍ਹਾਂ ਆਈਫੋਨਜ਼ ਨੂੰ ਮੈਨਿਊਫੈਕਚਰ ਕਰੇਗੀ।
ਖਬਰ ਹੈ ਕਿ ਇਹ ਮਾਡਲ ਅਗਸਤ ’ਚ ਸਟੋਰਾਂ ਤਕ ਪਹੁੰਚ ਜਾਣਗੇ ਜਿਸ ਤੋਂ ਬਾਅਦ ਘੱਟ ਕੀਮਤ ’ਤੇ ਇਨ੍ਹਾਂ ਨੂੰ ਭਾਰਤ ’ਚ ਖਰੀਦਿਆ ਜਾ ਸਕੇਗਾ। ਰਿਪੋਰਟਾਂ ਮੁਤਾਬਕ, ਕੰਪਨੀ ਭਾਰਤ ’ਚ ਮੈਨਿਊਫੈਕਚਰਿੰਗ ਤੋਂ ਬਾਅਦ ਇਹ ਦੋਵੇਂ ਆਈਫੋਨਜ਼ ਵੀ ਸਸਤੇ ਹੋ ਜਾਣਗੇ। ਮੌਜੂਦਾ ਸਮੇਂ ’ਚ ਕੰਪਨੀ ਭਾਰਤ ’ਚ iPhone SE, iPhone 6S ਅਤੇ iPhone 7 ਮਾਡਲ ਬਣਾਉਂਦੀ ਹੈ।
ਇਨ੍ਹਾਂ ਆਈਫੋਨਜ਼ ਦੀ ਮੌਜੂਦਾ ਕੀਮਤ
ਮੌਜੂਦਾ ਸਮੇਂ ’ਚ ਆਈਫੋਨ ਐਕਸ ਐੱਸ ਦੀ ਭਾਰਤ ’ਚ ਸ਼ੁਰੂਆਤੀ ਕੀਮਤ 97,400 ਰੁਪਏ ਹੈ। ਆਈਫੋਨ ਐਕਸ ਐੱਸ ਮੈਕਸ ਦੀ ਕੀਮਤ 1,09,890 ਰੁਪਏ ਹੈ। ਆਈਫੋਨ ਐਕਸ ਆਰ 59,900 ਰੁਪਏ ’ਚ ਅਮੇਜ਼ਨ ’ਤੇ ਉਪਲੱਬਧ ਹੈ।
ਅਗਲੇ ਸਾਲ ਲਾਂਚ ਹੋ ਸਕਦੇ ਹਨ 5ਜੀ ਆਈਫੋਨ
ਉਥੇ ਹੀ CNBC ਦੀ ਇਕ ਰਿਪੋਰਟ ਮੁਤਾਬਕ, ਜੇ.ਪੀ. ਮੋਰਗਨ ਐਨਲਿਸਟਸ ਨੇ ਦੱਸਿਆਕਿ 2020 ’ਚ ਐਪਲ 4 ਨਵੇਂ ਆਈਫੋਨ ਲਾਂਚ ਕਰੇਗੀ। ਇਨ੍ਹਾਂ ਚਾਰਾਂ ਆਈਫੋਨਜ਼ ’ਚੋਂ 3 ਆਈਫੋਨ 5ਜੀ ਹੋਣਗੇ। ਇਨ੍ਹਾਂ ਤਿੰਨਾਂ ਆਈਫੋਨਜ਼ ਦੇ ਡਿਸਪਲੇਅ ਸਾਈਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ 5.4 ਇੰਚ, 6.1 ਇੰਚ ਅਤੇ 6.7 ਇੰਚ ਦੀ ਡਿਸਪਲੇਅ ਮੌਜੂਦ ਹੋਵੇਗੀ। ਇਹ ਆਈਫੋਨਜ਼ 3ਡੀ ਸੈਂਸਿੰਗ ਟੈਕਨਾਲੋਜੀ ਦੇ ਨਾਲ ਆਉਣਗੇ। ਜੇ.ਪੀ. ਮੋਰਗਨ ਐਨਲਿਸਟਸ ਦਾ ਇਹ ਵੀ ਮੰਨਣਾ ਹੈ ਕਿ 5ਜੀ ਟੈਕਨਾਲੋਜੀ ਲਾਈਵ ਹੋਣ ਤੋਂ ਬਾਅਦ ਐਪਲ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2020 ’ਚ ਕੰਪਨੀ 195 ਮਿਲੀਅਨ ਆਈਫੋਨਜ਼ ਯੂਨਿਟ ਸੇਲ ਕਰੇਗੀ।
ਖਤਰੇ ’ਚ ਯੂਜ਼ਰਜ਼ ਦੀ ਪ੍ਰਾਈਵੇਸੀ, ਇਸ ਤਰ੍ਹਾਂ ਤੁਹਾਡੀ ਨਿਗਰਾਨੀ ਕਰ ਰਹੀ ਗੂਗਲ
NEXT STORY