ਆਟੋ ਡੈਸਕ-ਮਹਿੰਦਰਾ ਨੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਆਪਣੀ ਫਲੈਗਸ਼ਿਪ ਐੱਸ. ਯੂ. ਵੀ. Alturas G4 ਭਾਰਤ 'ਚ ਲਾਂਚ ਕਰ ਦਿੱਤੀ। ਕੰਪਨੀ ਨੇ ਇਸ ਨੂੰ 2WD ( ਵ੍ਹੀਲ ਡਰਾਈਵ) ਤੇ 4W4 ਦੇ ਦੋ ਵੇਰੀਐਂਟ 'ਚ ਬਾਜ਼ਾਰ 'ਚ ਉਤਾਰਿਆ ਹੈ। Mahindra Alturas G4 ਦੇ ਦੋਨਾਂ ਵੇਰੀਐਂਟ ਦੀ ਕੀਮਤ 26.95 ਲੱਖ ਤੇ 29.95 ਲੱਖ ਰੁਪਏ ਰੱਖੀ ਗਈ ਹੈ। ਮਾਰਕੀਟ 'ਚ ਇਸ ਦੀ ਟੱਕਰ Ford Endeavour ਤੇ Toyota Fortuner ਨਾਲਂ ਮੰਨੀ ਜਾ ਰਹੀ ਹੈ।
ਇੰਜਣ ਪਾਵਰ
ਮਹਿੰਦਰਾ ਅਲਟੂਰਸ ਜੀ4 'ਚ 2.2-ਲਿਟਰ ਡੀਜਲ ਇੰਜਣ ਦਿੱਤਾ ਗਿਆ ਹੈ, ਜੋ 4000rpm 'ਤੇ 178 bhp ਦੀ ਪਾਵਰ ਤੇ 1600-2600rpm 'ਤੇ 420 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸ 'ਚ ਮਰਸਡੀਜ਼ ਤੋਂ ਲਿਆ ਗਿਆ 7-ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਨਵੀਂ ਐੈੱਸ. ਯੂ. ਵੀ. 'ਚ ਕੰਪਨੀ ਨੇ ਪੈਟਰੋਲ ਇੰਜਣ ਦੀ ਆਪਸ਼ਨ ਨਹੀਂ ਦਿੱਤੀ ਹੈ। ਇਸ ਦੀ ਵਿਕਰੀ ਮਹਿੰਦਰਾ ਦੇ ਨਵੇਂ World of SUV ਸ਼ੋਰੂਮ ਤੋਂ ਹੋਵੇਗੀ।
ਸ਼ਾਨਦਾਰ ਲੁੱਕ
ਨਵੀਂ ਐੱਸ. ਯੂ. ਵੀ. ਦੀ ਲੁੱਕ ਸ਼ਾਨਦਾਰ ਹੈ। ਇਸ ਦਾ ਫਰੰਟ ਬੰਪਰ ਕਾਫ਼ੀ ਅਗ੍ਰੇਸਿਵ ਦਿੱਸਦਾ ਹੈ। ਇਸ 'ਚ ਇੰਟੀਗ੍ਰੇਟਿਡ ਐੱਲ. ਈ. ਡੀ ਡੇ-ਟਾਈਮ ਰਨਿੰਗ ਲੈਂਪਸ ਦੇ ਨਾਲ HID ਹੈੱਡਲੈਂਪਸ ਮਿਲਣਗੇ। ਅਲਟਰਸ ਜੀ4 ਐੱਸ ਯੂ. ਵੀ 'ਚ 18-ਇੰਚ ਅਲੌਏ ਵ੍ਹੀਲਜ, ਇੰਟੀਗਰੇਟਿਡ ਟਰਨ ਸਿਗਨਲ ਲਾਈਟਸ ਦੇ ਨਾਲ ORVM , ਐੱਲ. ਈ. ਡੀ. ਟੇਲਲੈਂਪਸ ਤੇ ਇੰਟੀਗਰੇਟਿਡ ਬ੍ਰੇਕ ਲਾਈਟਸ ਦੇ ਨਾਲ ਰੂਫ ਮਾਊਂਟਿਡ ਸਪਾਇਲਰ ਦਿੱਤਾ ਗਿਆ ਹੈ।
ਫੀਚਰਸ
Alturas G4 'ਚ 8-ਇੰਚ ਦਾ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ, ਜੋ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇਅ ਸਪਾਰਟ ਦੇ ਨਾਲ ਆਉਂਦਾ ਹੈ। ਇਸ 'ਚ 7-ਇੰਚ ਦੀ ਮਲਟੀਇੰਫਾਰਮੇਸ਼ਨ ਡਿਸਪਲੇਅ, ਕਲਟੇਡ ਸੀਟਸ, ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ, ਸਨਰੂਫ, 360-ਡਿਗਰੀ ਕੈਮਰਾ, ਇਲੈਕਟ੍ਰਿਕ ਟੇਲਗੇਟ ਤੇ ਟੂ-ਜੋਨ ਕਲਾਇਮੇਟ ਕੰਟਰੋਲ ਫੀਚਰਸ ਦਿੱਤੇ ਗਏ ਹਨ। ਇਸ ਦੀ ਫਰੰਟ ਸੀਟਸ ਵੇਂਟੀਲੇਟਿਡ ਹਨ। ਇਸ ਤੋਂ ਇਲਾਵਾ ਮੈਮੋਰੀ ਫੰਕਸ਼ਨ ਦੇ ਨਾਲ 8-ਉਹ ਪਾਵਰ ਅਜਸਟੇਬਲ ਡਰਾਇਵਰ ਸੀਟ ਦਿੱਤੀ ਗਈ ਹੈ।
ਸੇਫਟੀ
ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਇਹ ਐੱਸ. ਯੂ. ਵੀ. ਕਈ ਸ਼ਾਨਦਾਰ ਸੇਫਟੀ ਫੀਚਰਸ ਨਾਲ ਲੈਸ ਹੈ। ਇਸ 'ਚ 9 ਏਅਰਬੈਗਸ, ਈ. ਬੀ. ਡੀ ਦੇ ਨਾਲ ਏ. ਬੀ. ਐੱਸ, ਇਲੈਕਟ੍ਰਾਨਿਕ ਸਟੇਬੀਲਿਟੀ ਪ੍ਰੋਗਰਾਮ,ARP, HDC, HAS, BAS ਤੇ ESS ਜਿਹੇ ਫੀਚਰਸ ਦਿੱਤੇ ਗਏ ਹਨ।
Reinvent ਨੇ ਭਾਰਤ ’ਚ ਲਾਂਚ ਕੀਤਾ ਨਵਾਂ ਸਮਾਰਟ 3G ਫੀਚਰ ਫੋਨ
NEXT STORY