ਗੈਜੇਟ ਡੈਸਕ– Reinvent ਮੋਬਾਇਲਜ਼ ਨੇ ਭਾਰਤ ’ਚ ਆਪਣਾ ਇਕ ਨਵਾਂ ਫੀਚਰ ਫੋਨ Reinvent iMi ਨਾਂ ਨਾਲ ਲਾਂਚ ਕਰ ਦਿੱਤਾ ਹੈ। ਇਸ ਫੀਚਰ ਫੋਨ ਦੀ ਕੀਮਤ 4,190 ਰੁਪਏ ਹੈ ਅਤੇ ਵਿਕਰੀ ਲਈ ਦਿੱਲੀ ਸਥਿਤ ਈ-ਕਾਮਰਸ ਪੋਰਟਲ Yerha.com ’ਤੇ ਐਕਸਕਲੂਜ਼ਿਵ ਤੌਰ ’ਤੇ ਉਪਲੱਬਧ ਹੈ। ਇਹ ਫੋਨ 5 ਖੂਬਸੂਰਤ ਰੰਗਾਂ ’ਚ ਆਉਂਦਾ ਹੈ ਜਿਸ ਵਿਚ ਜੈੱਟ ਬਲੈਕ, ਮਿਡਨਾਈਟ ਗ੍ਰੇਅ, ਪਰਲੀ ਗਲਾਸੀ ਵਾਈਟ, ਗੋਲਡਨ ਐਂਡ ਗਲਾਸੀ ਰੈੱਡ ਸ਼ਾਮਲ ਹਨ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਦੀ ਖਰੀਦ ’ਤੇ 2000 ਰੁਪਏ ਦੀ ਕੀਮਤ ਵਾਲੇ ਐਪ-ਅਨੇਬਲਡ ਬਲੂਟੁੱਥ ਸਪੀਕਰ ਅਤੇ ਮੂਡਲਾਈਟ ਵੀ ਨਾਲ ਮਿਲਣਗੇ।
ਕੰਪਨੀ ਮੁਤਾਬਕ ਇਹ ਨਵਾਂ ਫੀਚਰ ਇਸ ਕੈਟਾਗਿਰੀ ਅਤੇ ਸੈਗਮੈਂਟ ਤਹਿਤ ਹੁਣ ਤਕ ਦਾ ਸਭ ਤੋਂ ਪਤਲਾ 3ਜੀ ਫੀਚਰ ਫੋਨ ਹੈ। ਇਹ ਫੋਨ ਖਾਸਤੌਰ ’ਤੇ ਉਨ੍ਹਾਂ ਲੋਕਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ ਜੋ ਕਿ ਡਿਜ਼ਾਈਨ ਅਤੇ ਸਟਾਈਲ ਨੂੰ ਜ਼ਰੂਰੀ ਮੰਨਦੇ ਹਨ। ਇਸ ਦੀ ਬਾਡੀ ’ਤੇ ਮਟੈਲਿਕ ਫਿਨਿਸ਼ ਦਿੱਤੀ ਗਈ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸਮਾਰਟ ਕੀਪੈਡ ਦੇ ਨਾਲ ਫੇਸਬੁੱਕ, ਵਟਸਐਪ ਆਦਿ ਲਈ ਸਪੋਰਟ ਦਿੱਤਾ ਗਿਆ ਹੈ। ਉਥੇ ਹੀ 2.41-ਇੰਚ ਦੀ ਡਿਸਪਲੇਅ ਅਤੇ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ ਸਿੰਕ, ਡਿਊਲ ਸਿਮ ਦੀ ਸੁਵਿਧਾ ਮਾਈਕ੍ਰੋ ਸਿਮ ਅਤੇ ਨੈਨੋ ਸਿਮ ਦੋਵਾਂ ਲਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਸਮਾਰਟਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਵਿਚ 1500mAh ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡਰਾਇਡ 4.1 ਆਪਰੇਟਿੰਗ ਸਿਸਟਮ ’ਤੇ ਆਧਾਰਿਤ ਹੈ।
ਸੈਮਸੰਗ ਨੇ ਇਨ੍ਹਾਂ ਦੋ ਸਮਾਰਟਫੋਨਜ਼ ਲਈ ਰੀਲੀਜ਼ ਕੀਤਾ ਲੇਟੈਸਟ ਨਵੰਬਰ ਸਕਿਓਰਿਟੀ ਪੈਚ
NEXT STORY