ਕੇਪਟਾਊਨ, ਅਭਿਜੈ ਚੋਪੜਾ
ਦੇਸ਼ ਦੇ ਬਾਗਬਾਨੀ ਕਿਸਾਨਾਂ ਦੀਆਂ ਖੇਤੀ ਸਬੰਧੀ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਟਰੈਕਟਰ ਨਿਰਮਾਤਾ ਮਹਿੰਦਰਾ ਨੇ ਮਹਿੰਦਰਾ ਓਜਾ ਦੇ ਨਾਂ ਨਾਲ 7 ਲਾਈਟਵੇਟ 4ਡਬਲਯੂ. ਡੀ. ਟਰੈਕਟਰ ਬਾਜ਼ਾਰ ’ਚ ਉਤਾਰਨ ਦਾ ਐਲਾਨ ਕੀਤਾ ਹੈ।
ਓਜਾ ਸੰਸਕ੍ਰਿਤ ਦੇ ਸ਼ਬਦ ਓਜਸ ਤੋਂ ਲਿਆ ਗਿਆ ਹੈ। ਓਜਸ ਦਾ ਮਤਲਬ ਅੰਗਰੇਜ਼ੀ ’ਚ ਪਾਵਰ ਹਾਊਸ ਹੁੰਦਾ ਹੈ। ਇਨ੍ਹਾਂ ਟਰੈਕਟਰਾਂ ਦੀ ਰੇਂਜ 20 ਐੱਚ. ਪੀ. ਤੋਂ ਲੈ ਕੇ 40 ਐੱਚ. ਪੀ. (14.91 ਕੇ. ਡਬਲਯੂ. ਤੋਂ 29.82 ਕੇ. ਡਬਲਯੂ.) ਤੱਕ ਹੋਵੇਗੀ ਅਤੇ ਇਹ ਸਭ ਕੰਪੈਕਟ, ਕੰਪੈਕਟ ਅਤੇ ਸਮਾਲ ਯੂਟੀਲਿਟੀ ਪਲੇਟਫਾਰਮਸ ਨੂੰ ਧਿਆਨ ’ਚ ਰੱਖ ਕੇ ਬਣਾਏ ਗਏ ਹਨ।
ਹਾਲਾਂਕਿ ਇਹ ਟਰੈਕਟਰ ਆਕਾਰ ’ਚ ਛੋਟੇ ਹੋਣਗੇ ਪਰ ਪਾਵਰ ਦੇ ਮਾਮਲੇ ’ਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੋਵੇਗਾ। ਇਨ੍ਹਾਂ ਟਰੈਕਟਰਾਂ ਦੇ ਫੀਚਰ ਸਪੋਰਟਸ ਯੂਟੀਲਿਟੀ ਵ੍ਹੀਕਲ (ਐੱਸ. ਯੂ. ਵੀ.) ਵਾਂਗ ਹਨ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਕਿਸਾਨਾਂ ਨੂੰ ਐੱਸ. ਯੂ. ਵੀ. ਵਰਗੀ ਹੀ ਫੀਲਿੰਗ ਆਵੇਗੀ ਕਿਉਂਕਿ ਇਨ੍ਹਾਂ ਦਾ ਕੰਟਰੋਲ ਪੈਨਲ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਆਸਾਨੀ ਨਾਲ ਸਮਝ ਆ ਜਾਵੇ ਅਤੇ ਖੇਤਾਂ ’ਚ ਕੀਤੇ ਜਾਣ ਵਾਲੇ ਕਈ ਤਰ੍ਹਾਂ ਦੇ ਕੰਮ ਆਸਾਨੀ ਨਾਲ ਕਰ ਸਕਣ। ਟਰੈਕਟਰ ਦੇ ਨਿਰਮਾਣ ਦੇ ਸਮੇਂ ਇਸ ਦੀ ਪਾਵਰ ਅਤੇ ਇਸ ਦੇ ਵੇਟ ਦੀ ਰੇਸ਼ੋ ਨੂੰ ਖਾਸ ਤੌਰ ’ਤੇ ਧਿਆਨ ’ਚ ਰੱਖਿਆ ਗਿਆ ਹੈ।
ਇਹ 7 ਟਰੈਕਟਰ ਤਿੰਨ ਤਰ੍ਹਾਂ ਦੀ ਤਕਨਾਲੋਜੀ ਟੈਕਸ ’ਤੇ ਆਧਾਰਿਤ ਹਨ। ਐੱਮ. ਵਾਈ. ਓਜਾ ਇੰਟੈਲੀਜੈਂਸ ਪੈਕ ’ਤੇ ਆਧਾਰਿਤ ਹੈ ਜਦ ਕਿ ਪੀ. ਆਰ. ਓਜਾ ਪ੍ਰੋਡਕਟੀਵਿਟੀ ਪੈਕ ’ਤੇ ਆਧਾਰਿਤ ਹੈ ਜਦ ਕਿ ਆਰ. ਓ. ਜੀ. ਓਜਾ ਆਟੋਮਿਸ਼ਨ ਪੈਕ ’ਤੇ ਆਧਾਰਿਤ ਹੈ।
ਇਨ੍ਹਾਂ ਟਰੈਕਟਰਾਂ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਕਿਸਾਨ ਖੇਤਾਂ ’ਚ ਇਨ੍ਹਾਂ ਦਾ ਆਸਾਨੀ ਨਾਲ ਇਸੇਤਮਾਲ ਕਰ ਸਕਣ। ਇਸ ਦੇ ਕੰਟਰੋਲ ਆਸਾਨੀ ਨਾਲ ਸਮਝ ਆਉਣ ਵਾਲੇ ਹਨ ਅਤੇ ਇਸ ਦਾ ਡਿਜ਼ਾਈਨ ਅਤੇ ਲੁੱਕ ਨੂੰ ਬਿਹਤਰੀਨ ਬਣਾਇਆ ਗਿਆ ਹੈ।
ਛੋਟੇ ਟਰੈਕਟਰ ਦੇ ਦਮ ’ਤੇ ਵੱਡੇ ਐਕਸਪੋਰਟ ਦਾ ਟੀਚਾ
ਦੁਨੀਆ ’ਚ ਹਰ ਸਾਲ ਕਰੀਬ 30 ਲੱਖ ਟਰੈਕਟਰਾਂ ਦੀ ਵਿਕਰੀ ਹੁੰਦੀ ਹੈ, ਇਨ੍ਹਾਂ ’ਚੋਂ ਕਰੀਬ 10 ਲੱਖ ਟਰੈਕਟਰ ਭਾਰਤ ’ਚ ਵੇਚੇ ਜਾਂਦੇ ਹਨ। ਮਹਿੰਦਰਾ ਐਂਡ ਮਹਿੰਦਰਾ ਨੇ ਪਿਛਲੇ ਸਾਲ ਕੁੱਲ 3.70 ਲੱਖ ਟਰੈਕਟਰ ਵੇਚੇ ਸਨ ਅਤੇ ਗਲੋਬਲ ਟਰੈਕਟਰ ਬਾਜ਼ਾਰ ਵਿਚ ਕੰਪਨੀ ਦੀ ਹਿੱਸੇਦਾਰੀ ਕਰੀਬ 13 ਤੋਂ 15 ਫੀਸਦੀ ਤੱਕ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਨਿਰਮਾਤਾ ਹੈ। ਤੇਲੰਗਾਨਾ ਵਿਚ ਬਣਾਏ ਗਏ ਪਲਾਂਟ ’ਚ ਹੋਣ ਵਾਲੇ ਨਿਰਮਾਣ ਦੇ ਦਮ ’ਤੇ ਕੰਪਨੀ ਦਾ ਇਰਾਦਾ ਇਕ ਸਾਲ ਵਿਚ 36000 ਯੂਨਿਟ ਟਰੈਕਟਰ ਐਕਸਪੋਰਟ ਕਰਨ ਦਾ ਹੈ। ਕੰਪਨੀ ਦੇ ਖੇਤੀ ਉਪਕਰਣ ਕਾਰੋਬਾਰ ਦੇ ਮੁਖੀ ਹੇਮੰਤ ਸਿੱਕਾ ਨੇ ਕਿਹਾ ਕਿ ਕੰਪਨੀ ਦਾ ਇਰਾਦਾ ਅਗਲੇ ਸਾਲ ਟਰੈਕਟਰ ਦਾ ਐਕਸਪੋਰਟ ਦੁੱਗਣਾ ਕਰਨ ਦਾ ਹੈ। ਕੰਪਨੀ ਫਿਲਹਾਲ 2024 ਵਿਚ ਥਾਈਲੈਂਡ ਤੋਂ ਆਸੀਆਨ ਬਾਜ਼ਾਰ ’ਚ ਐਂਟਰੀ ਕਰੇਗੀ। ਆਸੀਆਨ ਦੇਸ਼ਾਂ ਵਿਚ ਹਰ ਸਾਲ ਕਰੀਬ 80 ਹਜ਼ਾਰ ਟਰੈਕਟਰਾਂ ਦੀ ਵਿਕਰੀ ਹੁੰਦੀ ਹੈ। ਮਹਿੰਦਰਾ ਦੀ ਨਜ਼ਰ ਇਸ ਵਿਕਰੀ ’ਚ ਵੱਡੀ ਹਿੱਸੇਦਾਰੀ ’ਤੇ ਕਬਜ਼ਾ ਕਰਨ ਦੀ ਹੈ ਜਦ ਕਿ ਨਾਰਥ ਅਮਰੀਕਾ ’ਚ ਹਰ ਸਾਲ 1.75 ਲੱਖ ਯੂਨਿਟ ਟਰੈਕਟਰ ਵੇਚੇ ਜਾਂਦੇ ਹਨ। ਕੰਪਨੀ ਇਸ ਬਾਜ਼ਾਰ ’ਚ ਵੀ ਆਪਣਾ ਪ੍ਰਭਾਵ ਜਮਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਇਹ ਛੋਟੇ ਟਰੈਕਟਰ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਸਾਊਥੇ ਅਫਰੀਕਾ ’ਚ ਵੀ ਵੇਚੇ ਜਾਣਗੇ।
ਮਿਤਸੁਬਿਸ਼ੀ ਨਾਲ ਮਿਲ ਕੇ ਡਿਜ਼ਾਈਨ ਕੀਤੇ ਟਰੈਕਟਰ
ਇਹ ਟਰੈਕਟਰ ਮਹਿੰਦਰਾ ਨੇ ਮਿਤਸੁਬਿਸ਼ੀ ਮਹਿੰਦਰਾ ਐਗਰੀਕਲਚਰ ਮਸ਼ੀਨਰੀ ਜਾਪਾਨ ਦੇ ਸਹਿਯੋਗ ਨਾਲ ਤੇਲੰਗਾਨਾ ਦੇ ਜ਼ਹੀਰਾਬਾਦ ’ਚ ਬਣਾਏ ਗਏ ਪਲਾਂਟ ’ਚ ਡਿਜ਼ਾਈਨ ਕੀਤੇ ਹਨ। ਇਸ ਪਲਾਂਟ ’ਤੇ 1200 ਕਰੋੜ ਰੁਪਏ ਦਾ ਖਰਚਾ ਆਇਆ ਹੈ ਅਤੇ ਇਸ ਪਲਾਂਟ ’ਚ ਇਕ ਸਾਲ ਦੇ ਅੰਦਰ 7.50 ਲੱਖ ਟਰੈਕਟਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਪੁਣੇ ਵਿਚ ਓਜਾ 27 ਐੱਚ. ਪੀ. ਮਾਡਲ ਦੀ ਐਕਸ ਸ਼ੋਅਰੂਮ ਕੀਮਤ 5.64 ਲੱਖ ਰੁਪਏ ਰੱਖੀ ਗਈ ਹੈ ਜਦ ਕਿ ਓਜਾ 40 ਐੱਚ. ਪੀ. ਮਾਡਲ ਦੀ ਐਕਸ ਸ਼ੋਅਰੂਮ ਕੀਮਤ 7.35 ਲੱਖ ਰੁਪਏ ਹੈ।
ਮਹਿੰਦਰਾ ਓਜਾ ਟਰੈਕਟਰ ਦੇ 7 ਮਾਡਲ ਦੇ ਇੰਜਣ
1. ਮਾਡਲ 2121 : ਇਸ ’ਚ 3 ਸਿਲੰਡਰ, 21 ਐੱਚ. ਪੀ. ਦੇ 3 ਡੀ. ਆਈ. ਇੰਜਣ ਦਿੱਤਾ ਗਿਆ ਹੈ ਜੋ 76 ਐੱਨ. ਐੱਮ. ਦੀ ਟਾਰਕ ਜਨਰੇਟ ਕਰਦਾ ਹੈ।
2. ਮਾਡਲ 2124 : ਇਸ ਵਿਚ 3 ਸਿਲੰਡਰ, 24 ਐੱਚ. ਪੀ. ਦਾ 3 ਡੀ. ਆਈ. ਇੰਜਣ ਦਿੱਤਾ ਗਿਆ ਹੈ ਜੋ 83.1 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ।
3. ਮਾਡਲ 2127 : ਇਸ ’ਚ 3 ਸਿਲੰਡਰ, 27 ਐੱਚ. ਪੀ. ਦਾ ਇੰਜਣ ਦਿੱਤਾ ਗਿਆ ਹੈ ਜੋ 83.4 ਐੱਨ. ਐੱਮ. ਦੀ ਟਾਰਕ ਜਨਰੇਟ ਕਰਦਾ ਹੈ।
4. ਮਾਡਲ 2130 : ਇਹ ਸਿਲੰਡਰ ਅਤੇ 30 ਐੱਚ. ਪੀ. ਦੇ ਇੰਜਣ ਨਾਲ ਹੈ ਜੋ 83.7 ਐੱਨ. ਐੱਮ. ਦੀ ਵੱਧ ਤੋਂ ਵੱਧ ਟਾਰਕ ਜਨਰੇਟ ਕਰਦਾ ਹੈ।
5. ਮਾਡਲ 2132 : ਇਸ ਵਿਚ 3 ਸਿਲੰਡਰ, 32 ਐੱਚ. ਪੀ. ਦਾ 3ਡੀ. ਆਈ. ਇੰਜਣ ਦਿੱਤਾ ਗਿਆ ਹੈ ਜੋ 107.5 ਐੱਨ. ਐੱਮ. ਦੀ ਵੱਧ ਤੋਂ ਵੱਧ ਟਾਰਕ ਜਨਰੇਟ ਕਰਦਾ ਹੈ।
6. ਮਾਡਲ 2136 : ਇਸ ਵਿਚ 3 ਸਿਲੰਡਰ, 36 ਐੱਚ. ਪੀ. ਦਾ ਇੰਜਣ ਹੈ ਜੋ 121 ਐੱਨ. ਐੱਮ. ਦੀ ਵੱਧ ਤੋਂ ਵੱਧ ਟਾਰਕ ਜਨਰੇਟ ਕਰਦਾ ਹੈ।
7. ਮਾਡਲ 3140 : ਇਸ ਵਿਚ 3 ਸਿਲੰਡਰ ਅਤੇ 40 ਐੱਚ. ਪੀ. ਦਾ ਇੰਜਣ ਦਿੱਤਾ ਗਿਆ ਹੈ ਜੋ 133 ਐੱਨ. ਐੱਮ. ਦੀ ਟਾਰਕ ਜਨਰੇਟ ਕਰਦਾ ਹੈ।
ਸਿਮ ਕਾਰਡਜ਼ ਤੇ ਵਟਸਐਪ ਅਕਾਊਂਟਸ ਨੂੰ ਲੈ ਕੇ ਕੇਂਦਰ ਦੀ ਵੱਡੀ ਕਾਰਵਾਈ, 52 ਲੱਖ ਫਰਜ਼ੀ ਕੁਨੈਕਸ਼ਨ ਕੀਤੇ ਰੱਦ
NEXT STORY