ਗੈਜੇਟ ਡੈਸਕ- ਫੋਕਸਵੇਗਨ ਇੰਡੀਆ (Volkswagen India) ਨੇ ਆਪਣੇ ਗਾਹਕਾਂ ਲਈ ਤਿਉਹਾਰੀ ਮੌਸਮ 'ਚ ਖਾਸ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਕੰਪਨੀ ਨੇ ਟਾਈਗਨ (Taigun), ਟਿਗੁਆਨ (Tiguan) ਅਤੇ ਵਰਟਸ (Virtus) ਮਾਡਲਾਂ 'ਤੇ 1 ਲੱਖ ਤੋਂ ਲੈ ਕੇ 3 ਲੱਖ ਰੁਪਏ ਤੱਕ ਦੀ ਛੂਟ ਦੀ ਪੇਸ਼ਕਸ਼ ਕੀਤੀ ਹੈ। ਇਹ ਆਫਰ 2024 ਦੇ ਸਟਾਕ ਨੂੰ ਨਵੇਂ ਸਾਲ ਤੋਂ ਪਹਿਲਾਂ ਖਾਲੀ ਕਰਨ ਅਤੇ ਇੰਡੀਆ 2.0 ਰੇਂਜ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਹਰ ਮਾਡਲ 'ਤੇ ਛੂਟ ਦੇ ਵੇਰਵੇ
- ਟਾਈਗਨ (Taigun) 'ਤੇ ਇੰਜਨ ਪਾਵਰਟ੍ਰੇਨ ਅਤੇ ਮਾਡਲ ਸਾਲ ਅਨੁਸਾਰ 1 ਲੱਖ ਤੋਂ 1.95 ਲੱਖ ਰੁਪਏ ਤੱਕ ਦੀ ਛੂਟ ਮਿਲ ਰਹੀ ਹੈ।
- ਵਰਟਸ ਸੈਡਾਨ (Virtus Sedan) 'ਤੇ 1.56 ਲੱਖ ਰੁਪਏ ਤੱਕ ਦੀ ਛੂਟ ਦੀ ਪੇਸ਼ਕਸ਼ ਹੈ।
- ਟਿਗੁਆਨ (Tiguan) 'ਤੇ GST ਦਰਾਂ 'ਚ ਹਾਲੀਆ ਤਬਦੀਲੀਆਂ ਨੂੰ ਧਿਆਨ 'ਚ ਰੱਖਦਿਆਂ 3 ਲੱਖ ਰੁਪਏ ਤੱਕ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ
ਟਾਈਗਨ ਤੇ ਵਰਟਸ ਦੀ ਵਿਕਰੀ 'ਚ ਵਾਧਾ
ਫੋਕਸਵੇਗਨ ਨੇ ਦੱਸਿਆ ਕਿ 2024 ਮਾਡਲ ਟਾਈਗਨ 1.5 GT Plus Sport DSG 'ਤੇ ਖਾਸ ਤੌਰ 'ਤੇ 1.55 ਲੱਖ ਰੁਪਏ ਦੀ ਛੂਟ ਮਿਲ ਰਹੀ ਹੈ।
ਦੂਜੇ ਪਾਸੇ ਵਰਟਸ ਸੈਡਾਨ ਨੇ ਅਕਤੂਬਰ 2025 'ਚ 2,453 ਯੂਨਿਟਾਂ ਦੀ ਵਿਕਰੀ ਨਾਲ ਆਪਣੀ ਸਭ ਤੋਂ ਵਧੀਆ ਮਹੀਨਾਵਾਰ ਵਿਕਰੀ ਦਰਜ ਕੀਤੀ।
ਪਿਛਲੇ ਦੋ ਮਹੀਨਿਆਂ 'ਚ ਵਰਟਸ ਨੇ ਮਿਡ-ਸਾਈਜ਼ ਸੈਡਾਨ ਸੈਗਮੈਂਟ 'ਚ 40 ਫੀਸਦੀ ਤੋਂ ਵੱਧ ਮਾਰਕੀਟ ਹਿੱਸੇਦਾਰੀ ਹਾਸਲ ਕੀਤੀ ਹੈ, ਜਿਸ ਨਾਲ ਫੋਕਸਵੇਗਨ ਦੀ ਇਸ ਸੈਗਮੈਂਟ 'ਚ ਪਕੜ ਹੋਰ ਮਜ਼ਬੂਤ ਹੋਈ ਹੈ।
ਇੰਡੀਆ 2.0 ਮਾਡਲ ਦੀ ਸਫਲਤਾ
ਕੰਪਨੀ ਨੇ ਪੁਸ਼ਟੀ ਕੀਤੀ ਕਿ ਇੰਡੀਆ 2.0 ਮਾਡਲ ਲਾਈਨਅਪ ਦੀ ਘਰੇਲੂ ਵਿਕਰੀ 1.60 ਲੱਖ ਯੂਨਿਟਾਂ ਤੋਂ ਪਾਰ ਹੋ ਗਈ ਹੈ। ਇਸ ਰੇਂਜ 'ਚ ਟਾਈਗਨ ਮਿਡ-ਸਾਈਜ਼ SUV ਅਤੇ ਵਰਟਸ ਮਿਡ-ਸਾਈਜ਼ ਸੈਡਾਨ ਸ਼ਾਮਲ ਹਨ — ਦੋਵੇਂ MQB-A0-IN ਪਲੇਟਫਾਰਮ 'ਤੇ ਅਧਾਰਿਤ ਹਨ, ਜੋ ਖਾਸ ਤੌਰ 'ਤੇ ਭਾਰਤੀ ਬਾਜ਼ਾਰ ਲਈ ਤਿਆਰ ਕੀਤਾ ਗਿਆ ਹੈ।
ਫੋਕਸਵੇਗਨ ਦਾ ਉਦੇਸ਼
ਕੰਪਨੀ ਦਾ ਕਹਿਣਾ ਹੈ ਕਿ ਇਹ ਛੂਟਾਂ ਨਾ ਸਿਰਫ਼ ਗਾਹਕਾਂ ਲਈ ਆਕਰਸ਼ਕ ਮੌਕਾ ਪ੍ਰਦਾਨ ਕਰਨਗੀਆਂ, ਸਗੋਂ ਫੋਕਸਵੇਗਨ ਦੀ ਇੰਡੀਆ 2.0 ਯੋਜਨਾ ਨੂੰ ਵੀ ਹੋਰ ਗਤੀਸ਼ੀਲ ਬਣਾਉਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Google Pixel 10 ਹੋਇਆ ਸਸਤਾ! ਜਾਣੋ ਕਿੰਨੀ ਘਟੀ ਕੀਮਤ
NEXT STORY